ਈਦ-ਉਲ-ਫ਼ਿਤਰ ਖੁਸ਼ੀਆਂ ਤੇ ਭਾਈਚਾਰੇ ਦੀ ਸਾਂਝ ਦਾ ਦੂਜਾ ਰੂਪ
ਵਿਸ਼ਵ ਭਰ ਵਿਚ ਹਰ ਕੌਮ ਵੱਲੋਂ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ।
ਵਿਸ਼ਵ ਭਰ ਵਿਚ ਹਰ ਕੌਮ ਵੱਲੋਂ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ। ਹਰ ਧਰਮ ਦੇ ਲੋਕ ਕਿਸ ਤਰ੍ਹਾਂ ਤਿਉਹਾਰ ਮਨਾਉਂਦੇ ਹਨ ਇਹ ਉਹਨਾਂ ਦੇ ਅਪਣੇ ਧਾਰਮਿਕ ਅਕੀਦਿਆਂ ਉੱਤੇ ਨਿਰਭਰ ਹੈ। ਤਿਉਹਾਰ ਮਨਾਉਣ ਦੇ ਇਸਲਾਮ ਦੇ ਅਪਣੇ ਅਕੀਦੇ ਤੇ ਤਰੀਕੇ ਹਨ ਜਿਹੜੇ ਹਜ਼ਰਤ ਮੁਹੰਮਦ (ਸ.) ਵੱਲੋਂ ਮੁਸਲਮਾਨ ਭਾਈਚਾਰੇ ਨੂੰ ਦਿੱਤੇ ਗਏ ਹਨ। ਇਸਲਾਮੀ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ ਉਸ ਸਮੇਂ ਉੱਥੋਂ ਦੇ ਲੋਕਾਂ ਵਿਚ 'ਮਿਹਰਜਾਨ' ਅਤੇ 'ਨੌਰੋਜ਼' ਦੇ ਦੋ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਤ ਸੀ।
ਈਦ ਦੀ ਨਮਾਜ਼ ਅਤੇ ਦੂਸਰੀਆਂ ਨਮਾਜ਼ਾਂ ਵਿਚ ਫ਼ਰਕ ਇਹ ਹੈ ਕਿ ਦੂਜੀਆਂ ਨਮਾਜ਼ਾਂ ਪੜਨ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਅਤੇ ਇਹ ਮਸਜਿਦਾਂ ਵਿੱਚ ਪੜੀਆ ਜਾਦੀਆਂ ਹਨ ਜਦੋਂ ਕਿ ਈਦ ਦੀ ਨਮਾਜ ਈਦ ਗਾਹ ਦੇ ਖੁੱਲੇ ਮੈਦਾਨ ਵਿੱਚ ਅਦਾ ਕੀਤੀ ਜਾਦੀ। ਈਦ-ਉਲ-ਫ਼ਿਤਰ ਅਰਬੀ ਮਹੀਨੇ ਰਮਜ਼ਾਨ ਦੇ ਖ਼ਤਮ ਹੋਣ ਤੋਂ ਬਾਅਦ ਮਨਾਈ ਜਾਂਦੀ ਹੈ। ਪੂਰਾ ਮਹੀਨਾ ਇਸ ਰਮਜ਼ਾਨ ਦੇ ਮਹੀਨੇ ਮੁਸਲਮਾਨ ਮਰਦ ਅਤੇ ਅੋਰਤਾਂ ਰੋਜ਼ਾ ਰੱਖਦੇ ਹਨ ਜਿਹੜਾ ਸਵੇਰੇ ਚਾਰ ਵਜੋਂ ਤੋਂ ਪਹਿਲਾਂ ਸ਼ੁਰੂ ਕਰਦੇ ਹਨ ਅਤੇ ਸੂਰਜ ਛੁਪਣ ਤੱਕ ਭਾਵ ਸ਼ਾਮ ਦੇ ਸਾਢੇ ਸੱਤ ਵਜੋਂ ਤੱਕ ਕੁਝ ਵੀ ਖਾ ਪੀ ਨਹੀਂ ਸਕਦੇ।
ਇਹ ਖੁਸ਼ੀਆਂ ਵਿੱਚ ਗਰੀਬ ਲੋਕ ਵੀ ਬਰਾਬਰ ਸਰੀਕ ਹੋ ਸਕਣ ਇਸ ਲਈ ਹਰ ਮੁਸਲਮਾਨ ਜੋ ਮਾਲਦਾਰ ਭਾਵ ਜਿਸ ਪਾਸ ਸਾਢੇ ਸੱਤ ਤੌਲੇ ਸੋਨਾ ਜਾਂ ਸਾਢੇ ਬਵੰਜਾਂ ਤੋਲੇ ਚਾਦੀ ਜਾਂ ਇੰਨਾਂ ਚੋ ਕਿਸੇ ਇੱਕ ਦੀ ਮਿਕਦਾਰ ਪੂਰੀ ਕਰਦਾ ਮਾਲ ਜਾਂ ਜਾਇਦਾਦ ਹੋਵੇ ਉਸ ਨੂੰ ਅਪਣੀ ਮਲਕੀਅਤ ਮਾਲ ਦੀ ਕੀਮਤ ਚੋ ਢਾਈ ਪ੍ਰਤੀਸ਼ਤ ਜ਼ਕਾਤ ਦੇਣਾ ਫਰਜ ਹੈ ਜਿਸ ਨੂੰ ਸਾਲ 'ਚ ਕਦੋਂ ਵੀ ਦਿੱਤਾ ਜਾ ਸਕਦਾ ਹੈ ਪਰ ਇਸ ਮੌਕੇ ਤੇ ਜੇਕਰ ਇਹ ਦਿੱਤੀ ਜਾਵੇ ਤਾਂ ੭੦ ਗੁਣਾਂ ਵੱਧ ਨੇਕੀਆਂ ਮਿਲਦੀਆ ਹਨ।
ਇੱਕ ਵਾਰ ਹਜਰਤ ਮੁਹੰਮਦ ਸਾਹਿਬ ਈਦ ਦੀ ਨਮਾਜ਼ ਪੜਨ ਲਈ ਜਾ ਰਹੇ ਸਨ ਕਿ ਮਦੀਨੇ ਦੀਆਂ ਗਲੀਆਂ ਵਿੱਚ ਨਵੇਂ ਕੱਪੜੇ ਪਾਈ ਬੱਚੇ ਖੇਡ ਰਹੇ ਸੀ ਤੇ ਉਨਾਂ ਪਾਸ ਹੀ ਇੱਕ ਬੱਚਾ ਫਟੇ ਪੁਰਾਣੇ ਕੱਪੜਿਆ ਵਿੱਚ ਉਦਾਸ ਖੜਾ ਸੀ ਆਪ ਨੇ ਉਸ ਨੂੰ ਪੁਛਿਆ ਕਿ ਬੇਟਾ ਤੂੰ ਖੂਸ਼ੀ ਨਹੀ ਮਨਾ ਰਿਹਾ ਤਾਂ ਉਸ ਨੇ ਕਿਹਾ ਕਿ ਮੈ ਕਿਸ ਤਰਾਂ ਖੁਸ਼ੀ ਮਨਾਵਾਂ ਮੇਰੇ ਮਾਂ ਬਾਪ ਇਸ ਦੁਨੀਆ ਤੇ ਨਹੀ ਹਨ। ਆਪ ਉਸ ਨੂੰ ਅਪਣੇ ਨਾਲ ਘਰ ਲਿਆਏ ਤੇ ਉਸ ਨੂੰ ਨਹਿਲਾਇਆਂ ਤੇ ਨਵੇ ਕੱਪੜੇ ਪਹਿਨਾ ਕੇ ਖੁਸ਼ਬੂ ਲਗਾਈ ਤੇ ਕਿਹਾ ਕਿ ਅੱਜ ਤੋ ਆਪ ਦੀ ਪਤਨੀ ਆਇਸ਼ਾ ਰਜਿ.ਆਪਦੀ ਮਾਂ ਅਤੇ ਮੁਹੰਮਦ ਤੇਰਾ ਪਿਤਾ ਹੈ।
ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਈਦ ਦੇ ਦਿਨ ਰੱਬ ਦੇ ਵਿਸ਼ੇਸ਼ ਫ਼ਰਿਸ਼ਤੇ ਸਵੇਰ ਤੋਂ ਹੀ ਆਬਾਦੀ ਦੀਆਂ ਗਲੀਆਂ ਦੇ ਸਿਰਿਆਂ ਤੇ ਖੜੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਖਦੇ ਹਨ,“ਐ! ਮੁਹੰਮਦ (ਸ.) ਦੀ ਉੰਮਤ! ਅਪਣੇ ਉਸ ਪਰਵਰਦਿਗਾਰ ਦੀ ਤਰਫ਼ ਚਲੋ ਜਿਹੜਾ ਥੋੜੀ ਇਬਾਦਤ ਵੀ ਕਬੂਲ ਕਰ ਲੈਂਦਾ ਹੈ ਅਤੇ ਉਸ ਬਦਲੇ ਜ਼ਿਆਦਾ ਨੇਕੀਆਂ ਦਿੰਦਾ ਹੈ ਅਤੇ ਬੜੇ ਬੜੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ। ਹਜਰਤ ਮੁਹੰਮਦ ਸਾਹਿਬ ਫਰਮਾਉਦੇ ਹਨ ਕਿ ਈਦ ਰੱਬ ਵੱਲੋਂ ਰੋਜ਼ੇ ਰੱਖਣ ਵਾਲਿਆਂ ਲਈ ਦਿਤਾ ਇੱਕ ਵਿਸ਼ੇਸ਼ ਇਨਾਮ ਹੈ।
ਪੜਨ ਤੋਂ ਬਾਅਦ ਇਕ ਦੂਜੇ ਨੂੰ ਗਲੇ ਮਿਲਿਆ ਜਾਂਦਾ ਹੈ ਜਿਸ ਵਿਚ ਮੁਸਲਮਾਨ ਹੀ ਨਹੀਂ ਦੂਜੇ ਧਰਮਾਂ ਦੇ ਲੋਕ ਵੀ ਅਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਲਈ ਗਲੇ ਮਿਲਦੇ ਹਨ ਅਤੇ ਇਸ ਤਿਉਹਾਰ ਮੌਕੇ ਬਣੇ ਵਿਸ਼ੇਸ਼ ਮਿੱਠੇ ਪਕਵਾਨ ਰਲ ਮਿਲ ਕੇ ਖਾਂਦੇ ਹਨ ਇਹੋ ਈਦ ਦਾ ਲੋਕਾਈ ਨੂੰ ਸੰਦੇਸ਼ ਹੈ ਕਿ ਸਬ ਰਲ ਮਿਲ ਖਾਈਏ ਖੁਸ਼ੀਆ ਮਨਾਈਏ।