ਬਿਹਾਰ ਵਿਚ ਲੂ ਦਾ ਕਹਿਰ, 40 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਤੀਸ਼ ਕੁਮਾਰ ਨੇ ਵੀ ਇਸ ਹਾਦਸੇ ਨੂੰ ਲੈ ਕੇ ਦੁੱਖ ਪ੍ਰਗਟਾਇਆ

Heat Wave

ਪਟਨਾ- ਬਿਹਾਰ ਵਿਚ ਲੂ ਦੇ ਕਹਿਰ ਨਾਲ 40 ਲੋਕਾਂ ਦੀ ਮੌਤ ਹੋ ਗਈ ਉੱਥੇ ਹੀ ਕਈ ਪ੍ਰਭਾਵਿਤ ਲੋਕਾਂ ਨੂੰ ਗਯਾ ਦੇ ਅਨੁਗ੍ਰਹਿ ਨਰਾਇਣ ਮਗਧ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਭਰਤੀ ਕਰਾਇਆ ਗਿਆ। ਭਰਤੀ ਕਰਾਏ ਗਏ ਲੋਕਾਂ ਵਿਚ ਜ਼ਿਆਦਾਤਰ ਬਜ਼ੁਰਗ ਔਰਤਾਂ ਅਤੇ ਪੁਰਸ਼ ਸ਼ਾਮਲ ਸਨ। ਜਾਣਕਾਰੀ ਦੇ ਮੁਤਾਬਿਕ 40 ਲੋਕਾਂ ਵਿਚੋਂ 14 ਗਯਾ ਦੇ ਅਤੇ 27 ਲੋਕ ਔਰੰਗਾਬਾਦ ਦੇ ਸਨ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਇਸ ਹਾਦਸੇ ਨੂੰ ਲੈ ਕੇ ਦੁੱਖ ਪ੍ਰਗਟਾਇਆ ਹੈ ਅਤੇ ਮ੍ਰਿਤਕ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਫ਼ਤ ਦੀ ਇਸ ਘੜੀ ਦੇ ਸਮੇਂ ਪੀੜਤ ਪਰਵਾਰਾਂ ਦੇ ਨਾਲ ਹਨ। ਮੁੱਖ ਮੰਤਰੀ ਨੇ ਲੂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਹਰ ਸੰਭਵ ਸਹਾਇਤਾ ਦੇਣ ਨੂੰ ਕਿਹਾ ਹੈ ਅਤੇ ਮਰੀਜਾਂ ਦੇ ਜਲਦ ਤੋਂ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

ਗਯਾ ਦੇ ਜ਼ਿਲਾ ਅਧਿਕਾਰੀ ਅਭਿਸ਼ੇਕ ਕੁਮਾਰ ਵੀ ਲੂ ਨਾਲ ਪ੍ਰਭਾਵਿਤ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਪਹੁੰਚੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ 44 ਲੱਖ ਰੁਪਏ ਦੀ ਰਾਸ਼ੀ ਦੇਣ ਦੇ ਐਲਾਨ ਵੀ ਕੀਤਾ ਗਿਆ ਹੈ। ਅਭਿਸ਼ੇਕ ਨੇ ਕਿਹਾ ਕਿ ਕੋਈ ਵੀ ਜਰੂਰੀ ਕੰਮ ਨਾ ਹੋਵੇ ਤਾਂ ਬਾਹਰ ਧੁੱਪ ਵਿਚ ਨਾ ਨਿਕਲੋ।

ਮਰੀਜਾਂ ਦੀ ਸੰਖਿਆ ਵਧਦੀ ਦੇਖ ਕੇ ਜ਼ਿਲ੍ਹਾਂ ਅਧਿਕਾਰੀ ਨੇ ਮੈਡੀਕਲ ਕਾਲੇਜ ਪ੍ਰਬੰਧਨ ਨੂੰ ਵਾਧੂ ਬੈੱਡ ਲਗਾਉਣ ਦਾ ਐਲਾਨ ਕੀਤਾ ਹੈ ਨਾਲ ਹੀ ਇਸ ਆਫ਼ਤ ਵਿਚ ਰੈਜੀਡੈਂਟ ਡਾਕਟਰਾਂ ਨੂੰ ਵੀ ਇਸ ਕੰਮ ਤੇ ਲਗਾ ਦਿੱਤਾ ਹੈ।