Aarogya Setu App ਤੋਂ ਬਾਅਦ ਸਰਕਾਰ ਨੇ ਲਾਂਚ ਕੀਤਾ AarogyaPath ਪੋਰਟਲ, ਜਾਣੋ ਕਿਵੇਂ ਕਰੇਗਾ ਮਦਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

PM Modi

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਾਲਾਂਕਿ ਇਸ ਨੂੰ ਰੋਕਣ ਲਈ ਸਰਕਾਰ ਕਈ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇਕ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ ਦਾ ਨਾਮ ਹੈ "AarogyaPath"।

ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਇਹ ਭਾਰਤ ਦੀ ਵੈੱਬ ਅਧਾਰਿਤ ਹੈਲਥਕੇਅਰ ਸਪਲਾਈ ਚੇਨ ਹੈ।  ਇਸ ਦਾ ਉਦੇਸ਼ ਨਿਰਮਾਤਾਵਾਂ, ਸਪਲਾਇਰਾਂ ਅਤੇ ਗਾਹਕਾਂ ਨੂੰ ਮਹੱਤਵਪੂਰਨ ਸਿਹਤ ਸੰਭਾਲ ਸਪਲਾਈ ਦੀ ਰੀਅਲ ਟਾਇਮ ਉਪਲਬਧਤਾ ਪ੍ਰਦਾਨ ਕਰਨਾ ਹੈ।  ਵਿਗਿਆਨਕ ਅਤੇ ਉਦਯੋਗ ਖੋਜ ਪ੍ਰੀਸ਼ਦ (CSIR) ਨੇ ਇਸ ਪੋਰਟਲ ਨੂੰ 12 ਜੂਨ ਨੂੰ ਲਾਂਚ ਕੀਤਾ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਨੁਸਾਰ ਇਹ ਇੰਟੀਗ੍ਰੇਡ ਪਬਲਿਕ ਪਲੇਟਫਾਰਮ ਰੋਜ਼ਾਨਾ ਗਾਹਕਾਂ ਨੂੰ ਮਹਿਸੂਸ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਸੀਮਤ ਸਪਲਾਇਰਾਂ 'ਤੇ ਨਿਰਭਰਤਾ, ਚੰਗੀ ਗੁਣਵੱਤਾ ਵਾਲੇ ਪ੍ਰੋਡਕਟ ਦੀ ਪਛਾਣ ਕਰਨਾ, ਜ਼ਿਆਦਾ ਸਮਾਂ ਲੈਣ ਵਾਲੀ ਪ੍ਰਕਿਰਿਆ ਅਤੇ ਸਪਲਾਇਰਾਂ ਦੀ ਸੀਮਤ ਪਹੁੰਚ ਆਦਿ ਨਾਲ ਨਜਿੱਠਣ ਵਿਚ ਮਦਦ ਕਰੇਗਾ।

ਇਸ ਤੋਂ ਇਲਾਵਾ ਇਹ ਪਲੇਟਫਾਰਮ ਨਿਰਮਾਤਾਵਾਂ ਅਤੇ ਸਪਲਾਇਰਾਂ ਨੂੰ ਪੈਥੋਲੋਜੀਕਲ ਲੈਬ, ਮੈਡੀਕਲ ਸਟੋਰ, ਹਸਪਤਾਲ ਆਦਿ ਗਾਹਕਾਂ ਤੱਕ ਪਹੁੰਚਣ ਵਿਚ ਮਦਦ ਕਰੇਗਾ। CSIR ਨੂੰ ਇਸ਼ ਪੋਰਟਲ ਤੋਂ ਉਮੀਦ ਹੈ ਕਿ ਇਹ ਹੈਲਥਕੇਅਰ ਸਪਲਾਈ ਦੀ ਉਪਲਬਧਤਾ ਵਿਚ ਸੁਧਾਰ ਲਿਆ ਕੇ ਭਾਰਤ ਵਿਚ ਮਰੀਜਾਂ ਦੀ ਦੇਖਭਾਲ ਵਿਚ ਆਉਣ ਵਾਲੀ ਕਮੀ ਨੂੰ ਪੂਰਾ ਕਰੇਗਾ। 

ਜ਼ਿਕਰਯੋਗ ਹੈ ਕਿ ਵਧਦੀ ਗਾਹਕਾਂ ਦੀ ਗਿਣਤੀ ਅਤੇ ਉਤਪਾਦਾਂ ਦੀ ਨਵੀਂ ਲੋੜ ਨੂੰ ਦੇਖਦੇ ਹੋਏ ਇਸ ਪਲੇਟਫਾਰਮ ਦੇ ਜ਼ਰੀਏ ਕਾਰੋਬਾਰ ਵਿਸਥਾਰ ਦੇ ਮੌਕੇ ਪੈਦਾ ਹੋਣਗੇ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿਚ 11,502 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਪਹਿਲਾਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 3,32,424 ਤੋ ਪਾਰ ਹੋ ਗਏ ਸੀ।