ਹਵਾਈ ਤੇਲ ਦੀ ਕੀਮਤ 'ਚ 16 ਫੀਸਦੀ ਤੋਂ ਜ਼ਿਆਦਾ ਦਾ ਵਾਧਾ, ਵਧ ਸਕਦੈ ਫਲਾਈਟ ਦਾ ਕਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੂੰ ਤੇਲ ਕੰਪਨੀਆਂ ਦੇ ਵੱਲੋਂ ਜ਼ਹਾਜ ਈਥਨ ਦੇ ਵਿਚ 16.3 ਫੀਸਦੀ ਦਾ ਜਬਰਦਸਤ ਵਾਧਾ ਕੀਤਾ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਧੇ ਦੇ ਲਗਾਤਾਰ ਦਸਵੇਂ ਦਿਨ ਤੋਂ ਬਾਅਦ ਮੰਗਲਵਾਰ ਨੂੰ ਤੇਲ ਕੰਪਨੀਆਂ ਦੇ ਵੱਲੋਂ ਜ਼ਹਾਜ ਈਥਨ ਦੇ ਵਿਚ 16.3 ਫੀਸਦੀ ਦਾ ਜਬਰਦਸਤ ਵਾਧਾ ਕੀਤਾ ਹੈ। ਇਸ ਤੋਂ ਬਾਅਦ ਹੁਣ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ਚ ਬਢੋਤਰੀ ਦੀ ਮਾਰ ਝੱਲਣੀ ਪੈ ਸਕਦੀ ਹੈ।

ਤੇਲ ਮਾਰਕਿਟਿੰਗ ਕੰਪਨੀਆਂ ਨੇ ਹਵਾਈਬਾਜੀ ਟਰਬਾਈਂਨ ਈਥਨ ਦੀ ਕੀਮਤ ਚ 16 ਫੀਸਦੀ ਮਤਲਬਕਿ 5,494,5 ਰੁਪਏ ਵਧਾ ਕੇ 39,069,87  ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਏਟੀਐਫ ਦੇ ਵੱਲੋਂ ਇਹ ਦੂਸਰੀ ਬਡੋਤਰੀ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਏਟੀਐਫ ਦੇ ਵੱਲੋਂ 56.5 ਦਾ ਵਾਧਾ ਕੀਤਾ ਗਿਆ ਸੀ। ਦੱਸ ਦੱਈਏ ਕਿ ਹਾਲੇ ਕਰੋਨਾ ਵਾਇਰਸ ਦੇ ਕਾਰਨ ਅੰਤਰ-ਰਾਸ਼ਟਰੀ ਉਡਾਣਾ ਬੰਦ ਹਨ ਅਤੇ ਘਰੇਲੂ ਨੂੰ ਹੀ ਚੱਲਣ ਦੀ ਆਗਿਆ ਦਿੱਤੀ ਗਈ ਹੈ। 

ਇਨ੍ਹਾਂ ਫਲਾਈਟਾਂ ਵਿਚ ਵੀ ਉਹ ਹੀ ਲੋਕ ਸਫਰ ਕਰ ਰਹੇ ਹਨ ਜਿਹੜੇ ਜਾਂ ਤਾਂ ਕਿਤੇ ਫਸੇ ਹੋਏ ਹਨ ਜਾਂ ਫਿਰ ਉਨ੍ਹਾਂ ਦਾ ਜਾਣਾ ਬਹੁਤ ਜਰੂਰੀ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਵੀ ਕੱਚੇ ਤੇਲ ਦੀਆਂ ਕੀਮਤਾਂ ਨਰਮ ਹੀ ਹਨ। ਇਸ ਲਈ ਅਜਿਹੇ ਸਮੇਂ ਵਿਚ ਇਹ ਸਮਝ ਤੋਂ ਬਾਹਰ ਹੈ ਕਿ ਤੇਲ ਕੰਪਨੀਆਂ ਵੱਲੋਂ ਇਨ੍ਹਾਂ ਦਰਾਂ ਵਿਚ ਵਾਧਾ ਕਿਉਂ ਕੀਤਾ ਜਾ ਰਿਹਾ ਹੈ ਅਤੇ ਹਵਾਈ ਕਿਰਾਇਆ ਵਧਾਉਂਣ ਲਈ ਮਜ਼ਬੂਰ ਕਿਉਂ ਕਰ ਰਹੀ ਹੈ।

ਉਧਰ ਰਾਜਧਾਨੀ ਦਿੱਲੀ ਵਿਚ ਡੀਜ਼ਲ ਦੀ ਕੀਮਤ 75 ਰੁਪਏ ਪ੍ਰਤੀ ਲੀਟਰ ਦੀ ਦਰ ਨੂੰ ਪਾਰ ਕਰ ਗਈ ਹੈ। ਉੱਥੇ ਹੀ ਅੱਜ ਡੀਜ਼ਲ ਵਿਚ 57 ਪੈਸ ਪ੍ਰਤੀ ਲੀਟਰ ਬਢੋਤਰੀ ਹੋਈ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਡੀਜ਼ਲ ਦੀ ਕੀਮਤ 75 ਰੁਪਏ 19 ਪੈਸੇ ਹੋ ਗਈ ਹੈ। ਉਥੇ ਹੀ ਪੈਟ੍ਰੋਲ ਦੀ ਕੀਮਤ ਵਿਚ 47 ਪੈਸੇ ਦੀ ਬਢੋਤਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਪੈਟ੍ਰੋਲ ਦੀ ਕੀਮਤ 76.73 ਰੁਪਏ ਪ੍ਰਤੀ ਲੀਟਰ ਵੱਧ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।