Nokia ਨੇ ਆਪਣਾ 5310 ਫੋਨ ਕੀਤਾ ਲਾਂਚ, ਭਾਰਤ 'ਚ ਇੰਨੀ ਹੋਵੇਗੀ ਕੀਂਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਿਨਲੈਂਡ ਦੀ ਕੰਪਨੀ ਨੋਕਿਆ (Nokia) ਦੇ ਵੱਲੋਂ ਇਕ ਵਾਰ ਫਿਰ ਭਾਰਤ ਵਿਚ ਆਪਣਾ ਫੀਚਰ ਫੋਨ 5310 ਮਾਡਲ ਲਾਂਚ ਕਰ ਦਿੱਤਾ ਹੈ।

Photo

ਫਿਨਲੈਂਡ ਦੀ ਕੰਪਨੀ ਨੋਕਿਆ (Nokia) ਦੇ ਵੱਲੋਂ ਇਕ ਵਾਰ ਫਿਰ ਭਾਰਤ ਵਿਚ ਆਪਣਾ ਫੀਚਰ ਫੋਨ 5310 ਮਾਡਲ ਲਾਂਚ ਕਰ ਦਿੱਤਾ ਹੈ। ਇਹ ਫੋਨ ਹੁਣ ਨਵੇਂ ਅਵਤਾਰ ਵਿਚ ਆਇਆ ਹੈ। ਜਿਸ ਵਿਚ ਕਈ ਨਵੇਂ ਫੀਚਰਾਂ ਨੂੰ ਐਡ ਕੀਤਾ ਗਿਆ ਹੈ। ਮਾਰਚ ਵਿਚ ਇਸ ਨੂੰ ਕੰਪਨੀ ਵੱਲੋਂ ਵਿਸ਼ਵ ਪੱਧਰ ਤੇ ਲਾਂਚ ਕੀਤਾ ਗਿਆ ਸੀ, ਪਰ ਭਾਰਤ ਵਿਚ ਇਸ ਨੂੰ ਹੁਣ ਲਾਂਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨੋਕਿਆ ਦੀ 5310 ਦੀ ਕੀਂਮਤ 3399 ਰੁਪਏ ਹੋਵੇਗੀ।

ਇਸ ਫੋਨ ਵਿਚ ਡਿਊਲ ਸਿਮ ਦਿੱਤਾ ਗਿਆ ਹੈ। ਕੰਪਨੀ ਵੱਲੋਂ ਇਸ ਫੋਨ ਨੂੰ ਰੈੱਡ, ਵਾਈਟ ਅਤੇ ਬਲੂ ਕਲਰਸ ਚ ਪੇਸ਼ ਕੀਤਾ ਗਿਆ ਹੈ। Nokia ਅਤੇ ਐਮਾਜੋਨ ਤੇ 16 ਜੂਨ ਤੋਂ ਫ੍ਰੀਬੁਕਿੰਗ ਸ਼ੁਰੂ ਹੋ ਗਈ ਹੈ। 23 ਜੂਨ ਨੂੰ ਕੰਪਨੀ ਵੱਲੋਂ ਇਸ ਨੂੰ ਦੋਵੇ ਵੈੱਬ ਸਾਈਟਾਂ ਤੇ ਵੇਚਣਾ ਸ਼ੁਰੂ ਕੀਤਾ ਜਾਵੇਗਾ। ਸ਼ੁਰੂ ਦੇ ਚਾਰ ਹਫਤਿਆਂ ਵਿਚ ਇਸ ਨੂੰ ਆਨਲਾਈਨ ਵੇਚਿਆ ਜਾਵੇਗਾ।

ਇਸ ਤੋਂ ਬਾਅਦ ਦੇਸ਼ ਦੇ ਸਾਰੇ ਰਿਟੇਲਰਾਂ ਕੋਲੋਂ ਇਹ ਮਿਲਣ ਲੱਗੇਗਾ। ਇਸ ਫੋਨ ਵਿਚ ਡਿਊਲ ਫਰੰਡ ਫੇਸਿੰਗ ਸਪੀਕਰ ਹਨ। ਇਸ ਤੋਂ ਇਲਾਵਾ ਇਸ ਵਿਚ ਐਮਪੀ-3 ਪਲੇਅਰ ਹੈ। ਇਸ ਵਿਚ ਕੰਪਨੀ ਵੱਲੋਂ ਐੱਫਐੱਮ ਰੇਡਿਓ ਦਾ ਵੀ ਬਿਕਲਪ ਦਿੱਤਾ ਗਿਆ ਹੈ। ਜਿਸ ਨੂੰ ਵਾਇਅਰ ਅਤੇ ਵਾਇਅਰ-ਲੈਸ ਨਾਲ ਸੁਣਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਵਿਚ 32 GB ਦੀ ਸਟੋਰੇਜ ਵੀ ਦਿੱਤੀ ਗਈ ਹੈ।

ਫੋਨ 30+OS ਤੇ ਕੰਮ ਕਰਦਾ ਹੈ। ਇਸ ਵਿੱਚ 2.4 ਇੰਚ ਦੀ ਕਿ QVGA ਸਕ੍ਰੀਨ, 8 ਐਮਬੀ ਰੈਮ ਅਤੇ ਐਮਟੀ 6260 ਏ ਸੀ ਪੀ ਯੂ ਪ੍ਰੋਸੈਸਰ ਹੈ।  ਫੋਨ ਦਾ ਭਾਰ 88.2 ਗ੍ਰਾਮ ਹੈ ਅਤੇ ਇਸ ਦੇ ਪਿਛਲੇ ਪਾਸੇ ਵੀਜੀਏ ਕੈਮਰਾ ਹੈ। ਫੋਨ ਵਿੱਚ 1200mAh ਦੀ ਬੈਟਰੀ ਦਿੱਤੀ ਗਈ ਹੈ, ਜੋ ਇੱਕ ਸਿੰਗਲ ਚਾਰਜ ਦੁਆਰਾ 20 ਘੰਟੇ ਦਾ ਟਾਕ ਟਾਈਮ ਪ੍ਰਦਾਨ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।