ਮੁਸਲਿਮ ਬਜ਼ੁਰਗ ਦੀ ਕੁੱਟਮਾਰ ਦਾ ਮਾਮਲਾ: ਟਵਿਟਰ ਸਮੇਤ 9 ਲੋਕਾਂ ’ਤੇ FIR ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਦੀ ਕੁੱਟਮਾਰ ਮਾਮਲੇ ਵਿਚ ਟਵਿਟਰ ਇੰਡੀਆ ਅਤੇ 2 ਕਾਂਗਰਸ ਨੇਤਾਵਾਂ ਸਮੇਤ 9 ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

FIR against Twitter, journalists for posts about assault on Muslim man

ਨਵੀਂ ਦਿੱਲੀ: ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ (Muslim man) ਦੀ ਕੁੱਟਮਾਰ ਮਾਮਲੇ ਵਿਚ ਟਵਿਟਰ ਇੰਡੀਆ (Twitter India) ਅਤੇ 2 ਕਾਂਗਰਸ ਨੇਤਾਵਾਂ ਸਮੇਤ 9 ਲੋਕਾਂ ਖਿਲਾਫ਼ ਐਫਆਈਆਰ (FIR) ਦਰਜ ਕੀਤੀ ਗਈ ਹੈ। ਇਹ ਐਫਆਈਆਰ ਮਾਮਲੇ ਨੂੰ ਫਿਰਕੂ ਰੰਗਤ (Communal Sentiments) ਦੇਣ ਦੇ ਆਰੋਪ ਵਿਚ ਦਰਜ ਕੀਤੀ ਗਈ ਹੈ। ਟਵਿਟਰ ’ਤੇ ਆਰੋਪ ਹਨ ਕਿ ਪੁਲਿਸ ਵੱਲੋਂ ਮਾਮਲਾ ਪੂਰੀ ਤਰ੍ਹਾਂ ਸਪੱਸ਼ਟ ਕੀਤੇ ਜਾਣ ਦੇ ਬਾਵਜੂਦ ਟਵਿਟਰ ਨੇ ਗਲਤ ਟਵੀਟ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ

ਇਹਨਾਂ ਲੋਕਾਂ ’ਤੇ ਦਰਜ ਹੋਈ ਐਫਆਈਆਰ

ਪੁਲਿਸ ਨੇ ਮਾਮਲੇ ਵਿਚ ਨਿਊਜ਼ ਵੈੱਬਸਾਈਟ ਦੇ ਲੇਖਕ ਮੁਹੰਮਦ ਜ਼ੁਬੈਰ (Muhammad Zubair), ਪੱਤਰਕਾਰ ਰਾਣਾ ਆਯੂਬ (Rana Ayyub), ਦ ਵਾਇਰ (The Wire), ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਸ਼ਮਾ ਮੁਹੰਮਦ, ਪੱਤਰਕਾਰ ਸਬਾ ਨਕਵੀ, ਟਵਿਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਡ ਅਤੇ ਟਵਿਟਰ ਆਈਐਨਸੀ ਖਿਲਾਫ਼ ਐਫਆਈਆਰ ਦਰਜ ਕੀਤੀ ਹੈ।

ਹੋਰ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

ਟਵਿਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ

ਨਿਊਜ਼ ਏਜੰਸੀ ਮੁਤਾਬਕ ਭਾਰਤ ਵਿਚ ਹੁਣ ਟਵਿਟਰ ਨੇ ਕਾਨੂੰਨੀ ਸੁਰੱਖਿਆ ਦਾ ਅਧਾਰ ਗਵਾ ਲਿਆ ਹੈ। ਸਰਕਾਰ ਵੱਲੋਂ 25 ਮਈ ਤੋਂ ਲਾਗੂ ਹੋਈ ਆਈਟੀ ਨਿਯਮਾਂ (IT rules) ਨੂੰ ਟਵਿਟਰ ਨੇ ਹੁਣ ਤੱਕ ਲਾਗੂ ਨਹੀਂ ਕੀਤਾ। ਇਸ ਤੋਂ ਬਾਅਦ ਉਸ ਦੇ ਖਿਲਾਫ਼ ਇਹ ਐਕਸ਼ਨ ਲਿਆ ਗਆ ਹੈ। ਹੁਣ ਟਵਿਟਰ ਉੱਤੇ ਵੀ ਆਈਪੀਸੀ ਤਹਿਤ ਮਾਮਲੇ ਦਰਜ ਹੋ ਸਕਣਗੇ ਅਤੇ ਪੁਲਿਸ ਪੁੱਛਗਿੱਛ ਵੀ ਕਰ ਸਕੇਗੀ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 10 ਜੀਆਂ ਦੀ ਮੌਤ

ਕਾਨੂੰਨੀ ਸੁਰੱਖਿਆ ਖ਼ਤਮ ਹੋਣ ਤੋਂ ਬਾਅਦ ਦਰਜ ਹੋਈ ਪਹਿਲੀ ਐਫਆਈਆਰ

ਦਰਅਸਲ ਕੇਂਦਰ ਸਰਕਾਰ ਵੱਲੋਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ (Social media platforms) ਨੂੰ ਧਾਰਾ 79 ਤਹਿਤ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸੁਰੱਖਿਆ ਟਵਿਟਰ ਨੂੰ ਵੀ ਮਿਲੀ ਹੋਈ ਸੀ। ਨਵੇਂ ਆਈਟੀ ਨਿਯਮ ਤਹਿਤ ਸਰਕਾਰ ਨੇ ਕਿਹਾ ਸੀ ਕਿ ਕੰਪਨੀ ਇਕ ਮਹੀਨੇ ਅੰਦਰ ਮੁੱਖ ਪਾਲਣਾ ਅਧਿਕਾਰੀ (CCO) ਦੀ ਨਿਯੁਕਤੀ ਕਰੇ, ਜੋ ਯੂਜ਼ਰਸ ਦੀਆਂ ਸ਼ਿਕਾਇਤਾਂ ਦਾ ਨਿਪਰਾਟਾ ਕਰੇ। ਅਜਿਹਾ ਨਾ ਕਰਨ ’ਤੇ ਟਵਿਟਰ ਦੀ ਸੁਰੱਖਿਆ ਖਤਮ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ 15 ਜੂਨ ਨੂੰ ਟਵਿਟਰ ਖਿਲਾਫ਼ ਪਹਿਲੀ ਐਫਆਈਆਰ ਦਰਜ ਹੋਈ।

ਇਹ  ਵੀ ਪੜ੍ਹੋ:  ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...

ਹਾਲਾਂਕਿ ਇਸ ਤੋਂ ਪਹਿਲਾਂ ਟਵਿਟਰ ਨੇ ਦੱਸਿਆ ਕਿ ਉਸ ਨੇ ਆਈਟੀ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਅੰਤਰਿਮ ਮੁੱਖ ਸ਼ਿਕਾਇਤ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਜਲਦ ਹੀ ਸਰਕਾਰ ਨਾਲ ਸਾਂਝੀ ਕੀਤੀ ਜਾਵੇਗੀ। ਪੁਲਿਸ ਮੁਤਾਬਕ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਸੱਚਾਈ ਕੁਝ ਹੋਰ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਬਜ਼ੁਰਗ ਨੇ ਆਰੋਪੀ ਨੂੰ ਕੁਝ ਤਵੀਤ ਦਿੱਤੇ ਸੀ, ਜਿਸ ਦੇ ਨਤੀਜੇ ਨਾ ਮਿਲਣ ’ਤੇ ਨਰਾਜ਼ ਆਰੋਪੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।