ਅਗਲੇ ਮਹੀਨੇ ਹੋਵੇਗੀ CM ਖੱਟਰ ਦੀ ਪ੍ਰੀਖਿਆ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਜਾਰੀ ਕੀਤੀ ਡੇਟਸ਼ੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨੋਹਰ ਲਾਲ ਖੱਟਰ ਤੋਂ ਇਲਾਵਾ ਕਈ ਉੱਚ ਅਧਿਕਾਰੀ ਵੀ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਵਿਚ ਬੇਸਿਕ ਸਰਟੀਫਿਕੇਟ ਕੋਰਸ ਲਈ ਦੇਣਗੇ ਪ੍ਰੀਖਿਆ

Manohar Lal Khattar



ਅੰਬਾਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਲੇ ਮਹੀਨੇ ਪ੍ਰੀਖਿਆ ਹੋਵੇਗੀ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਵਿਚ ਬੇਸਿਕ ਸਰਟੀਫਿਕੇਟ ਕੋਰਸ ਲਈ ਡੇਟਸ਼ੀਟ ਜਾਰੀ ਕੀਤੀ ਹੈ। ਪ੍ਰੀਖਿਆ 11 ਅਤੇ 15 ਜੁਲਾਈ ਨੂੰ ਸਵੇਰੇ 9.30 ਤੋਂ 12.30 ਵਜੇ ਤੱਕ ਹੋਵੇਗੀ। ਇਸ ਦੇ ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੀਖਿਆ ਨਾਲ ਸਬੰਧਤ ਹੋਰ ਹਦਾਇਤਾਂ ਵੀ ਜਾਰੀ ਕੀਤੀਆਂ ਹਨ।

Manohar Lal Khattar

11 ਜੁਲਾਈ ਤੋਂ ਸ਼ੁਰੂ ਹੋ ਰਹੀ ਪ੍ਰੀਖਿਆ ਵਿਚ ਨਾ ਸਿਰਫ਼ ਮੁੱਖ ਮੰਤਰੀ ਮਨੋਹਰ ਲਾਲ ਪ੍ਰੀਖਿਆ ਦੇਣਗੇ, ਸਗੋਂ ਉਹਨਾਂ ਦੇ ਪ੍ਰਮੁੱਖ ਸਕੱਤਰ ਆਈਏਐਸ ਵੀ ਉਮਾਸ਼ੰਕਰ, ਕੇਯੂ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ, ਆਈਆਰਐਸ ਯੋਗੇਂਦਰ ਚੌਧਰੀ, ਪਵਨ ਕੁਮਾਰ ਅਤੇ ਅਨੰਤ ਪ੍ਰਕਾਸ਼ ਪਾਂਡੇ ਵੀ ਪ੍ਰੀਖਿਆ ਵਿਚ ਬੈਠਣਗੇ।

Manohar Lal Khattar

ਦੱਸ ਦੇਈਏ ਕਿ ਮਨੋਹਰ ਲਾਲ ਹਰਿਆਣਾ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਹੈ। ਉਹਨਾਂ ਤੋਂ ਇਲਾਵਾ ਹਰਿਆਣਾ ਸਰਕਾਰ ਅਤੇ ਆਟੋਨੋਮਸ ਇੰਸਟੀਚਿਊਟ ਦੇ ਪੰਜ ਹੋਰ ਉੱਚ ਅਧਿਕਾਰੀਆਂ ਨੇ ਵੀ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਦੇ ਬੇਸਿਕ ਸਰਟੀਫਿਕੇਟ ਕੋਰਸ ਵਿਚ ਦਾਖਲਾ ਲਿਆ ਹੈ। ਹਾਲਾਂਕਿ ਸੀਐਮ ਮਨੋਹਰ ਲਾਲ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਯੂ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ।