UPSC ਨੇ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ, ਸ੍ਰੀ ਅਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੇ ਹਾਸਲ ਕੀਤਾ ਤੀਜਾ ਸਥਾਨ
ਟਾਪ-10 ਰੈਂਕ ਧਾਰਕਾਂ ਵਿਚੋਂ 4 ਲੜਕੀਆਂ ਸ਼ਾਮਲ ਹਨ। ਸਾਲ 2021 ਦੇ ਨਤੀਜੇ ਵਿਚ ਟਾਪ 10 ਵਿਚ 5 ਕੁੜੀਆਂ ਸਨ।
ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸੋਮਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ 2021 ਦਾ ਅੰਤਿਮ ਨਤੀਜਾ ਘੋਸ਼ਿਤ ਕੀਤਾ। ਸ਼ਰੂਤੀ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਟਾਪਰ ਸ਼ਰੂਤੀ ਦਾ ਜਨਮ ਬਿਜਨੌਰ ਵਿਚ ਹੋਇਆ ਸੀ ਅਤੇ ਉਸ ਨੇ ਦਿੱਲੀ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ ਸੀ। ਜਦਕਿ ਦੂਜਾ ਰੈਂਕ ਅੰਕਿਤਾ ਅਗਰਵਾਲ ਅਤੇ ਤੀਜਾ ਰੈਂਕ ਗਾਮਿਨੀ ਸਿੰਗਲਾ ਨੇ ਹਾਸਲ ਕੀਤਾ। ਟਾਪ-10 ਰੈਂਕ ਧਾਰਕਾਂ ਵਿਚੋਂ 4 ਲੜਕੀਆਂ ਸ਼ਾਮਲ ਹਨ। ਸਾਲ 2021 ਦੇ ਨਤੀਜੇ ਵਿਚ ਟਾਪ 10 ਵਿਚ 5 ਕੁੜੀਆਂ ਸਨ।
UPSC Civil Service final result 2021 out
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਨਤੀਜਾ ਸੂਚੀ ਅਨੁਸਾਰ 685 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਹਨਾਂ ਵਿਚੋਂ 180 ਆਈਏਐਸ, 37 ਆਈਐਫਐਸ ਅਤੇ 200 ਆਈਪੀਐਸ ਲਈ ਪਾਸ ਹੋਏ ਹਨ। ਜਿਨ੍ਹਾਂ ਉਮੀਦਵਾਰਾਂ ਨੇ ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕੀਤਾ ਹੈ, ਉਹਨਾਂ ਦੀ ਚੋਣ UPSC ਦੁਆਰਾ ਤਿੰਨ ਗੇੜਾਂ ਵਿਚ ਉਹਨਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਂਦੀ ਹੈ - ਪ੍ਰੀਲਿਮਸ ਪ੍ਰੀਖਿਆ, ਮੇਨਜ਼ ਪ੍ਰੀਖਿਆ ਅਤੇ ਇੰਟਰਵਿਊ ਦੌਰ।
UPSC
UPSC CSE-2021 ਦੀ ਮੁੱਢਲੀ ਪ੍ਰੀਖਿਆ 10 ਅਕਤੂਬਰ 2021 ਨੂੰ ਹੋਈ ਸੀ। ਜਿਸ ਦਾ ਨਤੀਜਾ 29 ਅਕਤੂਬਰ ਨੂੰ ਜਾਰੀ ਕੀਤਾ ਗਿਆ। ਮੁੱਖ ਪ੍ਰੀਖਿਆ 7 ਤੋਂ 16 ਜਨਵਰੀ 2022 ਤੱਕ ਆਯੋਜਿਤ ਕੀਤੀ ਗਈ ਸੀ। ਜਿਸ ਦੇ ਨਤੀਜੇ 17 ਮਾਰਚ 2022 ਨੂੰ ਆਏ ਸਨ। ਇਸ ਤੋਂ ਬਾਅਦ ਤੀਜੇ ਦੌਰ ਦਾ ਇੰਟਰਵਿਊ 5 ਅਪ੍ਰੈਲ ਨੂੰ ਸ਼ੁਰੂ ਹੋਇਆ ਅਤੇ 26 ਮਈ ਤੱਕ ਚੱਲਿਆ। ਇਸ ਤੋਂ ਬਾਅਦ 30 ਮਈ ਨੂੰ ਅੰਤਿਮ ਨਤੀਜਾ ਐਲਾਨਿਆ ਗਿਆ।
UPSC
ਇਹ ਹਨ ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਟਾਪਰ
ਪਹਿਲਾ ਸਥਾਨ - ਸ਼ਰੂਤੀ ਸ਼ਰਮਾ
ਦੂਜਾ ਸਥਾਨ- ਅੰਕਿਤਾ ਅਗਰਵਾਲ
ਤੀਜਾ ਸਥਾਨ - ਗਾਮਿਨੀ ਸਿੰਗਲਾ
4ਵਾਂ ਸਥਾਨ - ਐਸ਼ਵਰਿਆ ਵਰਮਾ
5ਵਾਂ ਸਥਾਨ - ਉਤਕਰਸ਼ ਦਿਵੇਦੀ
6ਵਾਂ ਸਥਾਨ - ਯਕਸ਼ ਚੌਧਰੀ
7ਵਾਂ ਸਥਾਨ - ਸਮਯਕ ਐਸ ਜੈਨ
8ਵਾਂ ਸਥਾਨ - ਇਸ਼ਿਤਾ ਰਾਠੀ
9ਵਾਂ ਸਥਾਨ - ਪ੍ਰੀਤਮ ਕੁਮਾਰ
10ਵਾਂ ਸਥਾਨ - ਹਰਕੀਰਤ ਸਿੰਘ ਰੰਧਾਵਾ
Gamini Singla
ਸ੍ਰੀ ਅਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੇ ਹਾਸਲ ਕੀਤਾ ਤੀਜਾ ਸਥਾਨ
ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਗਾਮਿਨੀ ਸਿੰਗਲਾ ਨੇ ਆਲ ਇੰਡੀਆ ਵਿਚ ਤੀਜਾ ਰੈਂਕ ਪ੍ਰਾਪਤ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈl ਗਾਮਿਨੀ ਸਿੰਗਲਾ ਦੇ ਮਾਤਾ-ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਹਿਮਾਚਲ ਦੇ ਸ੍ਰੀ ਨੈਣਾਂ ਦੇਵੀ ਤਹਿਸੀਲ ਦੇ ਵਿਚ ਸੇਵਾ ਨਿਭਾ ਰਹੇ ਹਨ l ਗਾਮਿਨੀ ਆਪਣੇ ਮਾਤਾ ਪਿਤਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁਖ ਸਹਿਜ ਐਨਕਲੇਵ ਕਾਲੋਨੀ ਵਿਚ ਰਹਿ ਕੇ ਆਈਏਐੱਸ ਦੀ ਤਿਆਰੀ ਕੀਤੀ। ਗਾਮਿਨੀ ਦੇ ਮਾਤਾ ਪਿਤਾ ਨੂੰ ਆਪਣੀ ਬੇਟੀ ਦੀ ਇਸ ਵੱਡੀ ਪ੍ਰਾਪਤੀ ’ਤੇ ਨਾਜ਼ ਹੈ ।