ਦਮ ਘੁਟਣ ਵਾਲੇ ਸ਼ਹਿਰ ਵਿਚ ਦਰੱਖਤਾਂ ਦੀ ਕਟਾਈ ਆਖ਼ਰੀ ਵਿਕਲਪ ਹੋਣਾ ਚਾਹੀਦਾ ਹੈ: ਦਿੱਲੀ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਹਰਿਆਲੀ ਵਾਲੀ ਥਾਂ ਨੂੰ ਖਾਲੀ ਕਰਨ ’ਤੇ ਲਗਾਈ ਰੋਕ

Image: For representation purpose only.



ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਵਸੰਤ ਕੁੰਜ ਵਿਚ ਇਕ ਉਸਾਰੀ ਪ੍ਰਾਜੈਕਟ ਲਈ ਹਰਿਆਲੀ ਵਾਲੀ ਥਾਂ ਨੂੰ ਖਾਲੀ ਕਰਨ ’ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਜਿਸ ਸ਼ਹਿਰ ਵਿਚ ਦਮ ਘੁੱਟਦਾ ਹੋਵੇ ਉਥੇ ਦਰੱਖਤਾਂ ਦੀ ਕਟਾਈ ਆਖ਼ਰੀ ਵਿਕਲਪ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 83 ਦੀ ਉਮਰ 'ਚ ਚੌਥੀ ਵਾਰ ਪਿਤਾ ਬਣੇ ਹਾਲੀਵੁੱਡ ਦੇ ਦਿੱਗਜ ਕਲਾਕਾਰ ਅਲ ਪਚੀਨੋ, 29 ਸਾਲਾ ਪ੍ਰੇਮਿਕਾ ਨੇ ਬੇਟੇ ਨੂੰ ਦਿਤਾ ਜਨਮ

ਜਸਟਿਸ ਜਸਮੀਤ ਸਿੰਘ ਦੀ ਛੁੱਟੀ ਵਾਲੇ ਬੈਂਚ ਨੇ ਨੋਟ ਕੀਤਾ ਕਿ ਧਰਤੀ ਅਸਲ ਵਿਚ ਸੁੰਦਰ ਰੁੱਖਾਂ ਦੇ ਨਾਲ-ਨਾਲ ਜੰਗਲੀ ਜੀਵਾਂ ਅਤੇ ਪੰਛੀਆਂ ਦੇ ਰਹਿਣ ਲਈ ਜੈਵ ਵਿਭਿੰਨਤਾ ਪਾਰਕ ਬਣ ਗਈ ਹੈ। ਜੱਜ ਨੇ ਕਿਹਾ ਕਿ ਜੇਕਰ ਪ੍ਰਾਜੈਕਟ ਲਈ ਕੋਈ ਹੋਰ ਸਾਈਟ ਉਪਲਬਧ ਹੈ ਤਾਂ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਅਜਿਹੀ ਕਿਹੜੀ ਤਾਕਤ ਹੈ ਜੋ ਸਿੱਖਾਂ ਦੀ ਸੱਭ ਤੋਂ ਸਤਿਕਾਰਯੋਗ ਤਾਕਤ ਨੂੰ ਵੀ ਲਾਹ ਦਿੰਦੀ ਹੈ?: ਰਵਨੀਤ ਬਿੱਟੂ 

ਅਦਾਲਤ ਨੇ 14 ਜੂਨ ਨੂੰ ਦਿਤੇ ਅਪਣੇ ਆਦੇਸ਼ ਵਿਚ ਕਿਹਾ, "ਅਗਲੀ ਸੁਣਵਾਈ ਤਕ, ਉਤਰਦਾਤਾਵਾਂ ਨੂੰ ਸੈਕਟਰ-ਏ ਪਾਕੇਟ ਬੀ ਐਂਡ ਸੀ, ਵਸੰਤ ਕੁੰਜ ਵਿਚ ਸਥਿਤ ਪਲਾਟ 'ਤੇ ਜ਼ਮੀਨ ਖਾਲੀ ਕਰਨ ਅਤੇ ਦਰੱਖਤ ਕੱਟਣ ਤੋਂ ਰੋਕਿਆ ਗਿਆ ਹੈ।" ਅਦਾਲਤ ਨੇ ਕਿਹਾ, "ਜਿਹੜੇ ਸ਼ਹਿਰ ਵਿਚ ਸਾਹ ਲੈਣ ਸਮੇਂ ਦਮ ਘੁਟਦਾ ਹੋਵੇ, ਉਥੇ ਦਰੱਖਤਾਂ ਦੀ ਕਟਾਈ ਆਖ਼ਰੀ ਉਪਾਅ ਹੋਣਾ ਚਾਹੀਦਾ ਹੈ”।

ਇਹ ਵੀ ਪੜ੍ਹੋ: ਕ੍ਰਿਪਟੋਕਰੰਸੀ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਮਹਾਰਾਸ਼ਟਰ ਦੇ ਵਿਅਕਤੀ ਨੂੰ 1 ਸਾਲ ਬਾਅਦ ਮਿਲੇ 36 ਲੱਖ ਰੁਪਏ  

ਪਟੀਸ਼ਨਰ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਨੇ ਅਪਣੀ ਪਟੀਸ਼ਨ 'ਚ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਬਿਲਡਰ ਅਤੇ ਦਿੱਲੀ ਵਿਕਾਸ ਅਥਾਰਟੀ ਨੂੰ ਨਿਰਦੇਸ਼ ਦੇਵੇ ਕਿ ਉਹ ਨਿਰਮਾਣ ਨੂੰ ਅੱਗੇ ਨਾ ਵਧਾਉਣ ਕਿਉਂਕਿ ਇਸ ਲਈ ਕਈ ਦਰੱਖਤ ਕੱਟਣੇ ਪੈਣਗੇ। ਪਟੀਸ਼ਨਕਰਤਾ ਨੇ ਪ੍ਰਾਜੈਕਟ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰਨ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ। ਅਦਾਲਤ ਨੇ ਪਟੀਸ਼ਨ 'ਤੇ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਸੂਚੀਬੱਧ ਕਰ ਦਿਤੀ ਹੈ।