ਭਰਾ ਨੇ ਲਗਾਏ ਦੋਸ਼, ਭੈਣ ਨੂੰ ਫੰਧੇ 'ਤੇ ਲਟਕਦੀ ਦੇਖ ਛੁਪਣ ਲੱਗੇ ਪੁਲਿਸ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਉਸ ਸਮੇਂ ਅਫ਼ਰਾ ਤਫ਼ਰਾ ਮਚ ਗਈ ਜਦੋਂ ਇਕ 17 ਸਾਲਾਂ ਦੀ ਨਾਬਾਲਗ ਲੜਕੀ ਨੇ ਐਤਵਾਰ ਨੂੰ ਪੁਲਿਸ ਸਟੇਸ਼ਨ ਦੇ ...

Dehli Tilak Vihar Police Station Minor Girl Suicide Case

ਨਵੀਂ ਦਿੱਲੀ : ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਉਸ ਸਮੇਂ ਅਫ਼ਰਾ ਤਫ਼ਰਾ ਮਚ ਗਈ ਜਦੋਂ ਇਕ 17 ਸਾਲਾਂ ਦੀ ਨਾਬਾਲਗ ਲੜਕੀ ਨੇ ਐਤਵਾਰ ਨੂੰ ਪੁਲਿਸ ਸਟੇਸ਼ਨ ਦੇ ਅੰਦਰ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਦੇ ਪਰਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਨੂੰ ਬਚਾਉਣ ਦੀ ਜਗ੍ਹਾ ਪੁਲਿਸ ਵਾਲੇ ਡਰ ਕੇ ਅਲੱਗ-ਅਲੱਗ ਕਮਰਿਆਂ ਵਿਚ ਛੁਪਣ ਦੀ ਕੋਸ਼ਿਸ਼ ਕਰ ਰਹੇ ਸਨ। 

ਉਨ੍ਹਾਂ ਨੇ ਸਾਨੂੰ ਦਰਵਾਜ਼ਾ ਤੋੜਨ ਵਿਚ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਲਟਕੀ ਹੋਈ ਲਾਸ਼ ਨੂੰ ਹੇਠਾਂ ਉਤਾਰਨ ਵਿਚ। ਉਹ ਕਰੀਬ ਦੋ ਘੰਟੇ ਤਕ ਉਸ ਕਮਰੇ ਵਿਚ ਲਟਕੀ ਰਹੀ। ਹਾਲਾਂਕਿ ਡੀਸੀਪੀ ਵਿਜੇ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਲੜਕੀ ਨੂੰ ਕਦੇ ਵੀ ਬਾਹਰ ਤੋਂ ਬੰਦ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਉਸ ਲੜਕੀ ਨੇ ਖ਼ੁਦ ਹੀ ਅੰਦਰ ਤੋਂ ਬੰਦ ਕਰ ਲਿਆ ਸੀ। 

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਲਈ ਦਰਵਾਜ਼ੇ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਉਨ੍ਹਾਂ ਦਸਿਆ ਕਿ ਪੁਲਿਸ ਅਧਿਕਾਰੀਆਂ ਨੇ ਹੀ ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਹਾਲਾਂਕਿ ਘਟਨਾ ਦੇ ਇਕ ਦਿਨ ਬਾਅਦ ਪੁਲਿਸ ਵਾਲਿਆਂ 'ਤੇ ਗਾਜ਼ ਡਿਗੀ ਹੈ। ਇਕ ਪੁਲਿਸ ਪੋਸਟ ਇੰਚਾਰਜ ਅਤੇ ਇਕ ਮਹਿਲਾ ਪੁਲਿਸ ਕਰਮੀ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ, ਜਦਕਿ ਇਕ ਐਸਆਈ ਅਤੇ ਇਕ ਹੈਡ ਕਾਂਸਟੇਬਲ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।