ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਬੋਲੇ ਜੇਤਲੀ, ਜਾਂਚ ਏਜੰਸੀ ਨਹੀਂ ਬਣਾ ਸਕਦੀ ਦਿੱਲੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਸਰਕਾਰ ਦੇ ਕੋਲ ਪੁਲਿਸ ਦਾ ਅਧਿਕਾਰ ਨਹੀਂ ਹੈ। ਜੇਤਲੀ...

arun jaitley

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਸਰਕਾਰ ਦੇ ਕੋਲ ਪੁਲਿਸ ਦਾ ਅਧਿਕਾਰ ਨਹੀਂ ਹੈ। ਜੇਤਲੀ ਨੇ ਕਿਹਾ ਕਿ ਅਜਿਹੇ ਵਿਚ ਉਹ ਪਹਿਲਾਂ ਹੋਏ ਅਪਰਾਧਾਂ ਦੇ ਲਈ ਜਾਂਚ ਏਜੰਸੀ ਦਾ ਗਠਨ ਨਹੀਂ ਕਰ ਸਕਦੀ। ਜੇਤਲੀ ਨੇ ਫੇਸਬੁਕ ਪੋਸਟ ਵਿਚ ਕਿਹਾ ਕਿ ਇਸ ਤੋਂ ਇਲਾਵਾ ਇਹ ਧਾਰਨਾ ਪੂਰੀ ਤਰ੍ਹਾਂ ਗ਼ਲਤ ਹੈ ਕਿ ਸੰਘ ਸ਼ਾਸਤ ਕੇਡਰ ਸੇਵਾਵਾਂ ਦੇ ਪ੍ਰਸ਼ਾਸਨ ਨਾਲ ਸਬੰਧਤ ਫ਼ੈਸਲਾ ਦਿੱਲੀ ਸਰਕਾਰ ਦੇ ਪੱਖ ਵਿਚ ਗਿਆ ਹੈ।