ਚੰਦ ਤਾਰੇ ਵਾਲੇ ਹਰੇ ਝੰਡੇ ਨੂੰ ਬੈਨ ਕਰਨ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਰਮ ਦੇ ਨਾਮ 'ਤੇ ਚੰਦ-ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਰੋਕ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ...

Supreme Court

ਨਵੀਂ ਦਿੱਲੀ : ਧਰਮ ਦੇ ਨਾਮ 'ਤੇ ਚੰਦ-ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਰੋਕ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋ ਹਫ਼ਤੇ ਵਿਚ ਅਪਣਾ ਪੱਖ ਰੱਖਣ ਲਈ ਆਖਿਆ ਹੈ। ਦਰਅਸਲ ਸ਼ੀਆ ਯੂਪੀ ਸੈਂਟਰਲ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਧਰਮ ਦੇ ਨਾਂ 'ਤੇ ਚੰਦ ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਪਾਬੰਦੀ ਲਗਾਈ ਜਾਵੇ। 

ਇੰਨਾ ਹੀ ਨਹੀਂ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਬੜ੍ਹਾਵਾ ਵੀ ਦਿੰਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਰਹੱਦਾਂ 'ਤੇ ਤਾਇਨਾਤ ਸਾਡੇ ਜਵਾਨਾਂ 'ਤੇ ਹਮਲਾ ਕਰਦਾ ਹੈ ਅਤੇ ਅਜਿਹੇ ਵਿਚ ਪਾਕਿਸਤਾਨ ਮੁਸਲਿਮ ਲੀਗ ਦਾ ਝੰਡਾ ਲਹਿਰਾਉਣਾ ਠੀਕ ਨਹੀਂ ਹੈ।