ਮੁੰਬਈ ਦੇ ਡੋਗਰੀ ਇਲਾਕੇ ‘ਚ 4 ਮੰਜਲਾਂ ਇਮਾਰਤ ਡਿੱਗੀ, 50 ਲੋਕਾਂ ਦੇ ਦੱਬੇ ਹੋਣ ਦਾ ਡਰ
ਭਾਰੀ ਮੀਂਹ ਨਾਲ ਜੂਝ ਰਹੀ ਮੁੰਬਈ ਵਿੱਚ ਚਾਰ ਮੰਜਿਲਾਂ ਇਮਾਰਤ ਢਹਿ-ਢੇਰੀ ਹੋ ਗਈ ਹੈ...
building collapsed in Mumbai
ਮੁੰਬਈ: ਭਾਰੀ ਮੀਂਹ ਨਾਲ ਜੂਝ ਰਹੀ ਮੁੰਬਈ ਵਿੱਚ ਚਾਰ ਮੰਜਿਲਾਂ ਇਮਾਰਤ ਢਹਿ-ਢੇਰੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰ ਮੰਜਿਲਾ ਇਮਾਰਤ ਡੋਂਗਰੀ ਇਲਾਕੇ ਵਿੱਚ ਡਿੱਗੀ ਹੈ।
ਇਮਾਰਤ ਦੇ ਮਲਬੇ ਦੇ ਹੇਠਾਂ ਲੱਗਭੱਗ 40-50 ਲੋਕਾਂ ਦੇ ਦੱਬੇ ਹੋਣ ਦੀ ਡਰ ਹੈ। ਮੌਕੇ ‘ਤੇ ਫਾਇਰ ਬ੍ਰੀਗਰੇਡ ਅਤੇ ਐਂਬੁਲੇਂਸ ਸਮੇਤ ਕਈ ਰੇਸਕਿਊ ਗੱਡੀਆਂ ਪਹੁੰਚ ਚੁੱਕੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਡੋਂਗਰੀ ਇਲਾਕੇ ਵਿੱਚ ਕੌਸਰਬਾਗ ਨਾਮ ਦੀ ਇਹ ਚਾਰ ਮੰਜਿਲਾਂ ਇਮਾਰਤ ਹੈ। ਸੋਮਵਾਰ ਦੀ ਦੁਪਹਿਰ ਨੂੰ ਅਚਾਨਕ ਇਮਾਰਤ ਡਿੱਗ ਪਈ।
ਕਿਹਾ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਨਾਲ ਇਸ ਵਿੱਚ ਰਹਿ ਰਹੇ ਸਾਰੇ ਲੋਕ ਹੇਠਾਂ ਦਬ ਗਏ ਹਨ। ਇਮਾਰਤ ਡਿੱਗਣ ਦੀ ਤੇਜ ਅਵਾਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਧੂੜ ਦਾ ਗੁਬਾਰ ਉੱਡਿਆ। ਅਣਗਿਣਤ ਲੋਕ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।