ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ TMC ’ਚ ਸ਼ਾਮਲ ਹੋਈ ਸੁਸ਼ਮਿਤਾ ਦੇਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮੌਕੇ TMC ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੀਐਮ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਮੌਜੂਦ ਸਨ।

Sushmita Dev joins TMC

 

ਨਵੀਂ ਦਿੱਲੀ: ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੁਸ਼ਮਿਤਾ ਦੇਵ (Sushmita Dev joins) ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੁਣ ਸੁਸ਼ਮਿਤਾ ਦੇਵ ਤ੍ਰਿਣਮੂਲ ਕਾਂਗਰਸ (TMC) ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ TMC ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੀਐਮ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ (Abhishek Banerjee) ਮੌਜੂਦ ਸਨ।

ਇਹ ਵੀ ਪੜ੍ਹੋ: ਲਵ ਮੈਰਿਜ ਦਾ 7 ਸਾਲ ਬਾਅਦ ਖੌਫ਼ਨਾਕ ਅੰਤ, ਨਜਾਇਜ਼ ਸੰਬੰਧਾਂ ਦੇ ਸ਼ੱਕ ਹੇਠ ਪਤੀ ਨੇ ਕੀਤਾ ਪਤਨੀ ਦਾ ਕਤਲ

ਸੂਤਰਾਂ ਅਨੁਸਾਰ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਨੇ 15 ਅਗਸਤ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ। ਪਿਛਲੇ ਹਫ਼ਤੇ ਸੁਸ਼ਮਿਤਾ ਦੇਵ ਅਸਾਮ ਕਾਂਗਰਸ ਦੀ ਨਵੀਂ ਟੀਮ ਦੇ ਨਾਲ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ (Rahul Gandhi) ਨੂੰ ਮਿਲਣ ਗਈ ਸੀ। ਇੰਨਾ ਹੀ ਨਹੀਂ, ਉਹ ਰਾਹੁਲ ਗਾਂਧੀ ਨਾਲ ਦਿੱਲੀ ਏਅਰਪੋਰਟ 'ਤੇ ਵੀ ਮਿਲੇ ਜਦੋਂ ਰਾਹੁਲ ਸ਼੍ਰੀਨਗਰ ਤੋਂ ਵਾਪਸ ਆ ਰਹੇ ਸਨ। 

ਇਹ ਵੀ ਪੜ੍ਹੋ: ਨੋਇਡਾ: ਸ਼ਾਰਟ ਸਰਕਟ ਕਾਰਨ ਘਰ ‘ਚ ਲੱਗੀ ਅੱਗ, 2 ਮਾਸੂਮ ਭੈਣਾਂ ਦੀ ਹੋਈ ਦਰਦਨਾਕ ਮੌਤ, ਕਈ ਝੁਲਸੇ

ਦੱਸਿਆ ਜਾ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਸੁਸ਼ਮਿਤਾ ਹੁਣ ਤ੍ਰਿਪੁਰਾ ਦੀ ਪਾਰਟੀ ਇੰਚਾਰਜ (Party in-charge of Tripura) ਬਣ ਸਕਦੀ ਹੈ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੂਲ ਰੂਪ ’ਚ ਬੰਗਾਲੀ ਸੁਸ਼ਮਿਤਾ ਦੇਵ ਦੇ ਪਿਤਾ, ਸਵਰਗੀ ਸੰਤੋਸ਼ ਮੋਹਨ ਦੇਵ, ਦੋ ਵਾਰ ਤ੍ਰਿਪੁਰਾ ਪੱਛਮੀ ਸੀਟ ਤੋਂ ਇਲਾਵਾ ਪੰਜ ਵਾਰ ਸਿਲਚਰ ਸੀਟ ਤੋਂ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।