ਸ਼ਤਰੂਜੀਤ ਕਪੂਰ ਬਣੇ ਹਰਿਆਣਾ ਦੇ ਨਵੇਂ ਡੀ.ਜੀ.ਪੀ; ਪੀ.ਕੇ. ਅਗਰਵਾਲ ਦੀ ਲੈਣਗੇ ਥਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

1990 ਬੈਚ ਦੇ IPS ਅਧਿਕਾਰੀ ਹਨ ਸ਼ਤਰੂਜੀਤ ਕਪੂਰ

Shatrujeet Singh Kapoor appointed as new Haryana DGP

 

ਚੰਡੀਗੜ੍ਹ: ਸ਼ਤਰੂਜੀਤ ਕਪੂਰ ਨੂੰ ਹਰਿਆਣਾ ਦੇ ਨਵੇਂ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਉਹ 1990 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ। ਉਹ 15 ਅਗਸਤ ਨੂੰ ਸੇਵਾਮੁਕਤ ਹੋਏ ਪੀ.ਕੇ. ਅਗਰਵਾਲ ਦੀ ਥਾਂ ਲੈਣਗੇ। ਉਨ੍ਹਾਂ ਤੋਂ ਇਲਾਵਾ ਡੀ.ਜੀ.ਪੀ. ਅਹੁਦੇ ਦੀ ਦੌੜ ਵਿਚ ਆਰ.ਸੀ. ਮਿਸ਼ਰਾ ਅਤੇ ਮੁਹੰਮਦ ਅਕੀਲ ਵੀ ਸਨ ਪਰ ਸਰਕਾਰ ਨੇ ਸ਼ਤਰੂਜੀਤ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਸਬੰਧੀ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ।

ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ: ਹੁਣ ਤਕ ਕਰੀਬ 60 ਮੌਤਾ, ਕਈ ਜ਼ਿਲ੍ਹਿਆਂ ਵਿਚ ਅਲਰਟ ਜਾਰੀ

ਦਸਿਆ ਜਾ ਰਿਹਾ ਹੈ ਕਿ 1989 ਬੈਚ ਦੇ ਆਰ.ਸੀ. ਮਿਸ਼ਰਾ ਅਤੇ 1990 ਬੈਚ ਦੇ ਸ਼ਤਰੂਜੀਤ ਕਪੂਰ ਦੇ ਨਾਵਾਂ ਨੂੰ ਲੈ ਕੇ ਮੰਗਲਵਾਰ ਨੂੰ ਮੁੱਖ ਮੰਤਰੀ ਦਫ਼ਤਰ ਵਿਚ ਕਰੀਬ 3 ਘੰਟੇ ਮੰਥਨ ਹੋਇਆ। ਇਸ ਤੋਂ ਪਹਿਲਾਂ 10 ਅਗਸਤ ਨੂੰ ਯੂ.ਪੀ.ਐਸ.ਸੀ. ਨੇ ਪੈਨਲ ਮੀਟਿੰਗ ਵਿਚ ਡੀ.ਜੀ.ਪੀ. ਦੇ ਅਹੁਦੇ ਲਈ ਤਿੰਨ ਨਾਵਾਂ ਨੂੰ ਮਨਜ਼ੂਰੀ ਦਿਤੀ ਸੀ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ  

ਹਰਿਆਣਾ ਦੇ ਡੀ.ਜੀ.ਪੀ. ਪੈਨਲ ਵਿਚ ਪੀ.ਕੇ. ਅਗਰਵਾਲ ਤੋਂ ਬਾਅਦ ਸੱਭ ਤੋਂ ਸੀਨੀਅਰ 1989 ਬੈਚ ਦੇ ਆਈ.ਪੀ.ਐਸ. ਅਧਿਕਾਰੀ ਮੁਹੰਮਦ ਹਨ। ਉਹ ਇਸ ਸਮੇਂ ਡੀ.ਜੀ.ਜੇਲ ਦੇ ਇੰਚਾਰਜ ਹਨ। ਉਹ 31 ਦਸੰਬਰ 2025 ਨੂੰ ਸੇਵਾਮੁਕਤ ਹੋਣਗੇ। ਆਰ.ਸੀ. ਮਿਸ਼ਰਾ ਦੂਜੇ ਨੰਬਰ 'ਤੇ 1990 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ। ਇਸ ਸਮੇਂ ਉਨ੍ਹਾਂ ਕੋਲ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੀ ਕਮਾਨ ਹੈ। ਮਿਸ਼ਰਾ ਜੂਨ 2024 ਵਿਚ ਸੇਵਾਮੁਕਤ ਹੋ ਜਾਣਗੇ। ਸ਼ਤਰੂਜੀਤ ਕਪੂਰ 1990 ਬੈਚ ਦੇ ਤੀਜੇ ਸੀਨੀਅਰ ਆਈ.ਪੀ.ਐਸ. ਹਨ ਜੋ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਦੇ ਡੀਜੀ ਹਨ। ਉਹ 31 ਅਕਤੂਬਰ 2026 ਨੂੰ ਸੇਵਾਮੁਕਤ ਹੋਣਗੇ।