ਹਿਮਾਚਲ ਵਿਚ ਭਾਜਪਾ ਇਸ ਤਰ੍ਹਾਂ ਮਨਾਵੇਗੀ ਪੀਐਮ ਮੋਦੀ ਦਾ ਜਨਮਦਿਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਗੱਲ ਪ੍ਰਦੇਸ਼ ਦੇ ਸੇਵਾ ਹਫ਼ਤਾ ਗਣੇਸ਼ ਦੱਤ ਨੇ ਪ੍ਰੈਸ ਕਾਨਫਰੰਸ ਵਿਚ ਕਹੀ।

PM Narendra Modi's Birthday

ਸ਼ਿਮਲਾ: 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਭਾਜਪਾ ਸੇਵਾ ਕਾਰਜਾਂ ਨੂੰ ਕਰ ਕੇ ਮਨਾਉਣ ਜਾ ਰਹੀ ਹੈ। ਪ੍ਰਦੇਸ਼ ਵਿਚ ਵੀ 14 ਤੋਂ 20 ਸਤੰਬਰ ਤਕ ਭਾਜਪਾ ਜਨਸੇਵਾ ਦੇ ਕਈ ਪ੍ਰੋਗਰਾਮ ਕਰ ਕੇ ਇਕ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਵੇਗੀ। ਇਹ ਗੱਲ ਪ੍ਰਦੇਸ਼ ਦੇ ਸੇਵਾ ਹਫ਼ਤਾ ਗਣੇਸ਼ ਦੱਤ ਨੇ ਪ੍ਰੈਸ ਕਾਨਫਰੰਸ ਵਿਚ ਕਹੀ।

ਉਹਨਾਂ ਨੇ ਦਸਿਆ ਕਿ ਸੇਵਾ ਹਫ਼ਤਾ ਦੌਰਾਨ ਪ੍ਰਦੇਸ਼ ਦੇ ਸਾਰੇ ਖੇਤਰਾਂ ਵਿਚ ਬਲੱਡ ਡੋਨੇਟ ਕੈਂਪਸ, ਬਜ਼ੁਰਗ ਆਸ਼ਰਮਾਂ ਵਿਚ ਭੋਜਨ ਦਾ ਪ੍ਰਬੰਧ, ਅੱਖਾਂ ਦਾ ਚੈਕਅਪ, ਹੈਲਥ ਚੈਕ ਸਮੇਤ ਕਈ ਜਨਸੇਵਾ ਦਾ ਪ੍ਰਬੰਧ ਕੀਤਾ ਜਾਵੇਗਾ। ਨਾਲ ਹੀ ਬੱਚਿਆਂ ਦੇ ਪੁਨਰਸਥਾਪਨ ਦੇ ਪ੍ਰੋਗਰਾਮ ਚਲਾਉਣ ਦਾ ਪਾਰਟੀ ਨੇ ਫ਼ੈਸਲਾ ਲਿਆ ਹੈ। ਜਿਸ ਵਿਚ 10 ਤੋਂ 100 ਬੱਚਿਆਂ ਨੂੰ ਪੁਨਰਸਥਾਪਿਤ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਇਸ ਦੌਰਾਨ ਸਵੱਛਤਾ ਅਭਿਆਨ ਦੇ ਨਾਲ ਨਾਲ ਪਲਾਸਟਿਕ ਉਪਯੋਗ ਵਿਰੁਧ ਵੀ ਅਭਿਆਨ ਚਲਾਇਆ ਜਾਵੇਗਾ।

ਪਲਾਸਟਿਕ ਨੂੰ ਮੁੜ ਵਰਤੋਂ ਯੋਗ ਬਣਾਇਆ ਜਾਵੇਗਾ। ਪੰਚਾਇਤ ਪੱਧਰ ਵਿਚ ਅਭਿਆਨ ਨੂੰ ਪਹੁੰਚਾਉਣ ਲਈ ਸਾਰੇ ਲੋਕਾਂ ਨੂੰ ਪਾਰਟੀ ਤੋਂ ਹਟ ਕੇ ਕੰਮ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਪੰਚਾਇਤਾਂ ਵੀ ਸਵੱਛ ਹੋ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਅਭਿਆਨ ਨੂੰ ਦੇਸ਼ ਦੇ ਹਰ ਕੋਨੇ ਤਕ ਪਹੁੰਚਿਆ ਜਾਵੇਗਾ। ਸੋਸ਼ਲ ਮੀਡੀਆ ਤੇ ਵੀ ਰੋਜ਼ ਅਪਡੇਟ ਆਉਂਦੀ ਰਹੇਗੀ।

ਇਸ ਨੂੰ ਹੋਰ ਸਫ਼ਲ ਬਣਾਉਣ ਲਈ ਕਮੇਟੀਆਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਜ਼ਿਲ੍ਹਾ ਦਾ ਸੰਯੋਜਕ ਬਣਾ ਕੇ 4 ਮੈਂਬਰੀ ਦੀ ਟੀਮ ਅਭਿਆਨ ਨੂੰ ਲੋਕਾਂ ਤਕ ਪਹੁੰਚਾਉਣ ਲਈ ਬਣਾਈ ਗਈ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪ੍ਰੋਗਰਾਮ ਕਰਨ ਦਾ ਸਾਰਾ ਵੇਰਵਾ ਕੇਂਦਰੀ ਪਾਰਟੀ ਨੂੰ ਭੇਜਿਆ ਜਾਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।