ਮਨਮੋਹਨ ਵਾਰਿਸ ਦੇ ਜਨਮਦਿਨ 'ਤੇ ਜਾਣੋ ਕੁੱਝ ਖਾਸ ਗੱਲਾਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਮਨਮੋਹਨ ਵਾਰਿਸ ਮਨਾ ਰਹੇ ਹਨ 52ਵਾਂ ਜਨਮ ਦਿਨ  

Manmohan waris birthday special

ਜਲੰਧਰ: ਵਾਰਿਸ ਭਰਾਵਾਂ ਨੇ ਗਾਇਕੀ ਵਿਚ ਬਹੁਤ ਵੱਡਾ ਰੁਤਬਾ ਹਾਸਲ ਕੀਤਾ ਹੈ। ਉਹਨਾਂ ਦਾ ਨਾਂ ਵਿਦੇਸ਼ਾਂ ਵਿਚ ਵੀ ਗੂੰਜਦਾ ਹੈ। ਅੱਜ ਮਨਮੋਹਨ ਵਾਰਿਸ ਅਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਦਾ ਜਨਮ 3 ਅਗਸਤ 1967 ਨੂੰ ਹੁਸ਼ਿਆਰਪੁਰ ਵਿਚ ਹੋਇਆ ਸੀ। ਉਹਨਾਂ ਨੇ ਮੁੱਢਲੀ ਪੜ੍ਹਾਈ ਅਪਣੇ ਪਿੰਡ ਤੋਂ ਹੀ ਪੂਰੀ ਕੀਤੀ ਸੀ। ਫਿਰ ਉਹ ਉਚੇਰੀ ਸਿੱਖਿਆ ਲਈ ਚੰਡੀਗੜ੍ਹ ਆ ਗਏ ਸਨ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮਿਊਜ਼ਿਕ ਵਿਚ ਐਮਏ ਕੀਤੀ ਸੀ।

ਮਨਮੋਹਨ ਵਾਰਿਸ ਤਿੰਨਾਂ ਭਰਾਵਾਂ ਚੋਂ ਸੱਭ ਤੋਂ ਵੱਡੇ ਹਨ। ਮਨਮੋਹਨ ਵਾਰਿਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ। ਉਹਨਾਂ ਨੇ 11 ਸਾਲ ਦੀ ਉਮਰ ਵਿਚ ਹੀ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਗਾਇਕੀ ਦੇ ਗੁਰ ਜਸਵੰਤ ਸਿੰਘ ਭੰਵਰਾ ਤੋਂ ਲਿਆ। ਇਹਨਾਂ ਭਰਾਵਾਂ ਦੇ ਗੀਤ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਹੀ ਹੁੰਦੇ ਹਨ। ਉਹਨਾਂ ਦਾ ਕੈਨੇਡਾ ਵਿਚ ਗਾਇਆ ਜਾਣ ਵਾਲਾ ਪੰਜਾਬੀ ਵਿਰਸਾ ਕਾਫ਼ੀ ਪ੍ਰਸਿੱਧ ਹੋਇਆ  ਹੈ। ਇਹਨਾਂ ਦੇ ਪਿਤਾ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ।

ਗਾਇਕੀ ਨੂੰ ਉਹ ਰੱਬ ਦੀ ਬਹੁ ਮੁੱਲੀ ਦੇਣ ਮੰਨਦੇ ਹਨ। ਮਨਮੋਹਨ ਵਾਰਿਸ ਨੇ ਜਸਵੰਤ ਭੰਵਰਾ ਨੂੰ ਪੁੱਛ ਕੇ ਸੰਗੀਤ ਦੇ ਗੁਰ ਅਪਣੇ ਭਰਾਵਾਂ ਨੂੰ ਵੀ ਦਿੱਤੇ। ਵਾਰਿਸ ਭਰਾ ਇਕ ਦੂਜੇ ਦੀ ਬਹੁਤ ਆਲੋਚਨਾ ਕਰਦੇ ਹਨ ਅਤੇ ਇਕ ਦੂਜੇ ਨੂੰ ਵਧੀਆ ਬਣਾਉਣ ਵਿਚ ਲੱਗੇ ਰਹਿੰਦੇ ਹਨ। ਮਨਮੋਹਨ ਵਾਰਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਹਨਾਂ ਵਿਚੋਂ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ, ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ, ਗਜਰੇ ਗੋਰੀ ਦੇ, ਹੁਸਨ ਦਾ ਜਾਦੂ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ ਵਰਗੇ ਗੀਤ ਸ਼ਾਮਲ ਹਨ।

ਉਹਨਾਂ ਦੀ ਪਹਿਲੀ ਐਲਬਮ 1993 ਵਿਚ ਆਈ ਸੀ ਜਿਸ ਦਾ ਗੀਤ ਗੈਰਾਂ ਨਾਲ ਪੀਘਾਂ ਝੂਟਦੀਏ ਬਹੁਤ ਹੀ ਮਕਬੂਲ ਹੋਇਆ ਸੀ। ਮਨਮੋਹਨ ਵਾਰਿਸ ਨੇ ਪੰਜਾਬੀ ਗਾਇਕ ਹੰਸ ਰਾਜ ਹੰਸ ਅਤੇ ਸੁਰਜੀਤ ਬਿੰਦਰਖੀਆ ਨਾਲ ਵੀ ਗਾਇਆ ਹੈ। ਮਨਮੋਹਨ ਵਾਰਿਸ ਦੇ ਵੱਡੇ ਪੁੱਤਰ ਦਾ ਨਾਂ ਅਮਰ ਹੈ।

ਪੰਜਾਬੀ ਵਿਰਸਾ ਕੈਨੇਡਾ ਵਿਚ ਕਾਫੀ ਮਕਬੂਲ ਹੈ ਅਤੇ ਹੁਣ ਉਹ ਅਪਣੇ ਸਾਰੇ ਪਰਵਾਰ ਨਾਲ ਵੈਨਕੁਵਰ ਕੈਨੇਡਾ ਵਿਚ ਸੈਟ ਹਨ। ਵਿਦੇਸ਼ ਵਿਚ ਰਹਿੰਦਿਆਂ ਵੀ ਉਹ ਅਪਣੇ ਦੇਸ਼ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ। ਉਹ ਪੰਜਾਬ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।