NCRB Report: ਦੇਸ਼ ਵਿਚ ਔਰਤਾਂ ਤੇ ਬੱਚਿਆਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿਚ ਆਈ ਕਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ -19 ਮਹਾਂਮਾਰੀ ਕਾਰਨ ਲਗਾਏ ਗਏ ਲਾਕਡਾਊਨ ਕਾਰਨ 2020 ਵਿਚ ਚੋਰੀ, ਡਕੈਤੀ ਅਤੇ ਔਰਤਾਂ ਤੇ ਬੱਚਿਆਂ ਖਿਲਾਫ਼ ਹਿੰਸਾ ਆਦਿ ਅਪਰਾਧ ਘੱਟ ਦਰਜ ਹੋਏ ਹਨ

Crime against women down by over 21 percent in cities: NCRB report

ਨਵੀਂ ਦਿੱਲੀ:  ਕੋਵਿਡ -19 ਮਹਾਂਮਾਰੀ ਕਾਰਨ ਲਗਾਏ ਗਏ ਲਾਕਡਾਊਨ ਕਾਰਨ 2020 ਵਿਚ ਚੋਰੀ, ਡਕੈਤੀ ਅਤੇ ਔਰਤਾਂ ਤੇ ਬੱਚਿਆਂ ਖਿਲਾਫ਼ ਹਿੰਸਾ ਆਦਿ ਅਪਰਾਧ ਘੱਟ ਦਰਜ ਹੋਏ ਹਨ ਪਰ ਸਰਕਾਰ ਦੀ ਆਦੇਸ਼ਾਂ ਦੀ ਅਣਆਗਿਆਕਾਰੀ ਦੇ ਮਾਮਲੇ ਵਿਚ ਭਾਰੀ ਵਾਧਾ ਹੋਇਆ ਹੈ। ਇਹ ਮਾਮਲੇ ਮੁੱਖ ਤੌਰ 'ਤੇ ਕੋਵਿਡ -19 ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਹਨ।

ਹੋਰ ਪੜ੍ਹੋ: ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਝੂਠਾ ਪੱਤਰ ਵਾਇਰਲ

‘ਭਾਰਤ ਵਿਚ ਅਪਰਾਧ-2020’ (Crime in India-2020) ਸਬੰਧੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਤਾਜ਼ਾ ਰਿਪੋਰਟ ਅਨੁਸਾਰ 2020 ਵਿਚ ਕੁੱਲ 66,01,285 ਸੰਵੇਦਨਸ਼ੀਲ ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 42,54,356 ਮਾਮਲੇ ਆਈਪੀਸੀ ਤਹਿਤ ਅਪਰਾਧ ਅਤੇ 23,46,929। ਅਪਰਾਧ ਵਿਸ਼ੇਸ਼ ਅਤੇ ਸਥਾਨਕ ਕਾਨੂੰਨ ਦੇ ਅਧੀਨ ਦਰਜ ਕੀਤੇ ਗਏ ਸਨ।

ਹੋਰ ਪੜ੍ਹੋ: Sonu Sood ਦੇ ਘਰ ਫਿਰ ਪਹੁੰਚੀ IT ਵਿਭਾਗ ਦੀ ਟੀਮ, ਪਹਿਲੇ ਦਿਨ 20 ਘੰਟੇ ਤੱਕ ਚੱਲੀ ਛਾਪੇਮਾਰੀ

2019 ਦੀ ਤੁਲਨਾ ਵਿਚ ਸਾਲ 2020 ਵਿਚ ਸ਼ਹਿਰਾਂ ਵਿਚ ਔਰਤਾਂ ਖਿਲਾਫ਼ ਅਪਰਾਧ (Crime against women) ਵਿਚ 21.1 ਫੀਸਦ ਗਿਰਾਵਟ ਦੇਖੀ ਗਈ। ਐਨਸੀਆਰਪੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਔਰਤਾਂ ਖਿਲਾਫ਼ ਅਪਰਾਧ ਦੇ ਕੁੱਲ 35,331 ਮਾਮਲੇ ਦਰਜ ਕੀਤੇ ਗਏ ਜਦਕਿ 2019 ਵਿਚ ਅਜਿਹੇ ਮਾਮਲਿਆਂ ਦੀ ਗਿਣਤੀ 44,783 ਸੀ।ਪਿਛਲੇ ਸਾਲ ਆਈਪੀਸੀ ਦੇ ਅਧੀਨ ਕੇਸਾਂ ਦੀ ਰਜਿਸਟਰੇਸ਼ਨ 31.9 ਫੀਸਦੀ ਵਧੀ ਹੈ ਜਦਕਿ 2019 ਦੇ ਮੁਕਾਬਲੇ ਐਸਐਲਐਲ ਅਪਰਾਧਾਂ ਵਿਚ 21.6 ਫੀਸਦੀ ਵਾਧਾ ਹੋਇਆ ਹੈ।

ਹੋਰ ਪੜ੍ਹੋ: 2 ਵਿਦਿਆਰਥੀਆਂ ਦੇ ਖਾਤੇ ਵਿਚ ਅਚਾਨਕ ਆਏ 960 ਕਰੋੜ ਰੁਪਏ, ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ

ਸਾਲ 2020 ਵਿਚ ਫੇਕ ਨਿਊਜ਼ ਅਤੇ ਅਫ਼ਵਾਹਾਂ ਦੇ ਮਾਮਲੇ ਦੁੱਗਣੇ ਤੋਂ ਜ਼ਿਆਦਾ ਵਧੇ। ਇਸ ਮਾਮਲੇ ਵਿਚ ਤੇਲੰਗਾਨਾ ਸਭ ਤੋਂ ਅੱਗੇ ਹੈ। ਐਨਸੀਆਰਬੀ ਦੀ ਰਿਪੋਰਟ ਅਨੁਸਾਰ 2020 ਦੌਰਾਨ ਹਰ ਦਿਨ ਭਾਰਤ ਵਿਚ ਔਸਤਨ 80 ਲੋਕਾਂ ਦੀ ਹੱਤਿਆ ਹੋਈ ਹੈ। ਇਸ ਮਾਮਲੇ ਵਿਚ ਯੂਪੀ ਟਾਪ ’ਤੇ ਰਿਹਾ। ਸਾਲ 2020 ਵਿਚ ਭਾਰਤ ਵਿਚ ਕੁੱਲ 29,193 ਲੋਕਾਂ ਦੀ ਹੱਤਿਆ ਹੋਈ।