ਸੰਦੀਪ ਬਖਸ਼ੀ ਆਈਸੀਆਈਸੀਆਈ ਬੈਂਕ ਦੇ ਨਵੇਂ ਐਮਡੀ ਅਤੇ ਸੀਈਓ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਾਇਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ (ICICI Bank) ਵਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਰਿਜ਼ਰਵ ਬੈਂਕ (RBI) ਨੇ ਸੰਦੀਪ ਬਖਸ਼ੀ ਨੂੰ ਤਿੰਨ ਸਾਲ ਲਈ ਪ੍ਰਬੰਧ...

Sandeep Bakhshi appointed as a new ICICI Bank MD and CEO

ਨਵੀਂ ਦਿੱਲੀ (ਭਾਸ਼ਾ) : ਪ੍ਰਾਇਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ (ICICI Bank) ਵਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਰਿਜ਼ਰਵ ਬੈਂਕ (RBI) ਨੇ ਸੰਦੀਪ ਬਖਸ਼ੀ ਨੂੰ ਤਿੰਨ ਸਾਲ ਲਈ ਪ੍ਰਬੰਧ ਨਿਰਦੇਸ਼ਕ (ਐਮਡੀ) ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀਈਓ) ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਬਖਸ਼ੀ ਨੂੰ ਚੰਦਾ ਕੋਚਰ ਦੇ ਐਮਡੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ। ਬਖਸ਼ੀ ਇਸ ਤੋਂ ਪਹਿਲਾਂ ਬੈਂਕ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਸਨ।

57 ਸਾਲ ਦੇ ਸੰਦੀਪ ਦਾ ਕਾਫ਼ੀ ਸਮਾਂ ਝਾਰਖੰਡ ਦੇ ਜਮਸ਼ੇਦਪੁਰ ਵਿਚ ਵੀ ਗੁਜ਼ਰਿਆ ਹੈ। ਉਨ੍ਹਾਂ ਨੇ ਮੈਨੇਜਮੈਂਟ ਦੀ ਪੜ੍ਹਾਈ ਇਥੋਂ ਦੇ ਜੈਵਿਅਰ ਸਕੂਲ ਆਫ ਮੈਨੇਜਮੈਂਟ (XLRI) ਤੋਂ ਕੀਤੀ ਸੀ। ਸੰਦੀਪ ਬਖਸ਼ੀ ਐਕਟਰ ਗੋਵਿੰਦਾ ਦੇ ਫੈਨ ਹਨ। ਸੰਦੀਪ ਦੇਵ ਆਨੰਦ ਅਤੇ ਸ਼ਸ਼ੀ ਕਪੂਰ ਦੀਆਂ ਫਿਲਮਾਂ ਵੀ ਖੂਬ ਵੇਖਦੇ ਹਨ। ਸੰਦੀਪ ਬਖਸ਼ੀ  ਨੂੰ ਪ੍ਰੇਮਚੰਦ ਦਾ ਪ੍ਰਸਿੱਧ ਉਪੰਨਿਆਸ ਗ਼ਬਨ ਪੜ੍ਹਨਾ ਕਾਫ਼ੀ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਉਪੰਨਿਆਸ ਕਾਫ਼ੀ ਪਸੰਦ ਹੈ। ਖਾਲੀ ਸਮੇਂ ਵਿਚ ਦਿਲ ਬਹਿਲਾਉਣ ਲਈ ਸੰਦੀਪ ਐਚਡੀ ਬਰਮਨ, ਓਪ ਨਯਰ  ਅਤੇ ਮਦਨ ਮੋਹਨ ਦੇ ਗਾਣੇ ਸੁਣਦੇ ਹਨ।

ਉਨ੍ਹਾਂ ਦੀ ਖਾਸੀਅਤ ਹੈ ਕਿ ਉਹ ਪਰਿਵਾਰ ਨੂੰ ਬਹੁਤ ਸਮਾਂ ਦਿਦੇ ਹਨ। ਉਹ ਕਦੇ ਵੀ ਆਫਿਸ ਦਾ ਕੰਮ ਘਰ ਵਿਚ ਨਹੀਂ ਕਰਦੇ ਹਨ ਅਤੇ ਨਾਂ ਹੀ ਘਰ ਦੇ ਕੰਮ ਨੂੰ ਆਫਿਸ ਵਿਚ ਲੈ ਕੇ ਜਾਂਦੇ ਹਨ। ਸਾਲ 1983 ਵਿਚ ਉਨ੍ਹਾਂ ਨੇ ਓਆਰਜੀ (ORG) ਸਿਸਟਮਸ ਕੰਪਨੀ ਤੋਂ ਅਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 12ਵੀਂ ਤੋਂ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (NDA) ਦੀ ਦਾਖਲਾ ਪਰੀਖਿਆ ਪਾਸ ਕੀਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਵਿਚ ਹੀ ਛੱਡ ਦਿਤਾ। ਉਹ ਰਿਟਾਇਰਮੈਂਟ ਨੂੰ ਲੈ ਕੇ ਬਿਲਕੁਲ ਵੀ ਫਿਕਰਮੰਦ ਨਹੀਂ ਹਨ। ਉਹ ਕਹਿੰਦੇ ਹਨ ਉਨ੍ਹਾਂ ਦੇ ਜੀਵਨ ਜੀਉਣ ਦਾ ਫਲਸਫਾ ਹੈ- ਮੈਂ ਤਾਂ ਚੱਲਿਆ, ਜਿਧਰ ਚਲੇ ਰਸਤੇ।