'ਗਰਲਫ੍ਰੈਂਡ' ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ ਚੈਟ ਕਰ ਜੇਲ੍ਹ ਪਹੁੰਚਿਆ ਲੁਟੇਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

21 ਵੀਂ ਸਦੀ ਦੇ ਇਸ ਦੌਰ ਵਿੱਚ ਪੁਲਿਸ ਦਾ ਮੁਲਜ਼ਮਾਂ ਨੂੰ ਫੜਨ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ। ਹੁਣ ਪੁਲਿਸ ਵਾਲੇ ਮੁਲਜ਼ਮਾਂ ਦੀ ਹੀ ਕਮਜ਼ੋਰੀ...

Lady Constable

ਨਵੀਂ ਦਿੱਲੀ : 21 ਵੀਂ ਸਦੀ ਦੇ ਇਸ ਦੌਰ ਵਿੱਚ ਪੁਲਿਸ ਦਾ ਮੁਲਜ਼ਮਾਂ ਨੂੰ ਫੜਨ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ। ਹੁਣ ਪੁਲਿਸ ਵਾਲੇ ਮੁਲਜ਼ਮਾਂ ਦੀ ਹੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਹੋਇਆ ਰਾਜਧਾਨੀ ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਜਿੱਥੇ ਇੱਕ ਕਾਰ ਲੁਟੇਰੇ ਨੂੰ ਫੜਨ ਲਈ ਪੁਲਿਸ ਨੇ ਜੋ ਤਰਕੀਬ ਕੱਢੀ ਉਸਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ। ਇੱਕ ਮਹਿਲਾ ਕਾਂਸਟੇਬਲ ਦੇ ਜ਼ਰੀਏ ਪੁਲਿਸ ਨੇ ਆਰੋਪੀ ਲੁਟੇਰੇ ਨੂੰ ਮਿੱਠੀਆਂ - ਮਿੱਠੀਆਂ ਗੱਲਾਂ ਦੇ ਜਾਲ 'ਚ ਫਸਾ ਕੇ ਫੜ ਲਿਆ।

ਦਰਅਸਲ ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਕੁਝ ਬਦਮਾਸ਼ਾਂ ਨੇ ਇੱਕ ਕੈਬ ਲੁੱਟ ਲਈ ਸੀ। ਇਸ ਕੇਸ ਨੂੰ ਸੁਲਝਾਉਣ  ਦੇ ਦੌਰਾਨ ਪੁਲਿਸ ਨੂੰ ਇੱਕ ਆਰੋਪੀ ਸੋਮਵੀਰ ਦੀ ਕਾਲ ਰਿਕਾਰਡ ਮਿਲੀ ਜੋ ਆਪਣੀ ਗਰਲਫ੍ਰੈਂਡ ਨਾਲ ਗੱਲ ਕਰਦਾ ਸੀ। ਕਾਲ ਡਿਟੇਲਸ ਦੀ ਮਦਦ ਨਾਲ ਪੁਲਿਸ ਸੋਮਵੀਰ ਦੀ ਗਰਲਫ੍ਰੈਂਡ ਤੱਕ ਪਹੁੰਚ ਗਈ ਅਤੇ ਉਸਦਾ ਫੋਨ ਜ਼ਬਤ ਕਰ ਲਿਆ।

ਫੋਨ ਜ਼ਬਤ ਕਰਨ ਤੋਂ ਬਾਅਦ ਪੁਲਿਸ ਨੇ ਇੱਕ ਮਹਿਲਾ ਕਾਂਸਟੇਬਲ ਨੂੰ ਉਸੀ ਨੰਬਰ ਦੇ ਜ਼ਰੀਏ ਵੱਟਸਐਪ 'ਤੇ ਸੋਮਵੀਰ ਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਹੀ ਗੱਲ ਕਰ ਰਿਹਾ ਹੈ। ਪੁਲਿਸ ਦੀ ਇਹ ਤਰਕੀਬ ਕੰਮ ਆ ਗਈ ਅਤੇ ਆਪਣੀ ਗਰਲਫ੍ਰੈਂਡ ਸਮਝ ਕੇ ਸੋਮਵੀਰ ਮਹਿਲਾ ਪੁਲਿਸ ਕਾਂਸਟੇਬਲ ਨਾਲ ਵੱਟਸਐਪ 'ਤੇ ਮਿੱਠੀਆਂ - ਮਿੱਠੀਆਂ ਗੱਲਾਂ ਕਰਦਾ ਰਿਹਾ।

ਮਹਿਲਾ ਕਾਂਸਟੇਬਲ ਨੇ ਆਰੋਪੀ ਸੋਮਵੀਰ ਨੂੰ ਚੈਟ 'ਚ ਭਰੋਸਾ ਦਿਵਾ ਦਿੱਤਾ ਕੀ ਉਹ ਉਸ ਨੂੰ ਮਿਲਣ ਲਈ ਬੇਤਾਬ ਹੈ। ਇਸ ਤੋਂ ਬਾਅਦ ਸੋਮਵੀਰ ਨੇ ਭਰੋਸਾ ਕਰਕੇ ਮਹਿਲਾ ਕਾਂਸਟੇਬਲ ਨੂੰ ਜਗ੍ਹਾ ਅਤੇ ਸਮਾਂ ਦੱਸ ਦਿੱਤਾ ਜਿਸ ਤੋਂ ਬਾਅਦ ਉੱਥੇ ਸਾਦੇ ਲਿਬਾਸ 'ਚ ਪੁਲਿਸ ਦੀ ਨਿਯੁਕਤੀ ਕਰ ਦਿੱਤੀ ਗਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।