ਗ਼ਾਜ਼ੀਆਬਾਦ ਬਣਿਆ ਦੇਸ਼ ਦਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ
ਦੀਵਾਲੀ ਦਾ ਤਿਉਹਾਰ ਆਉਣ ਦੇ ਨਾਲ ਹੀ ਦਿੱਲੀ - ਐਨਸੀਆਰ 'ਚ ਹਵਾ ਪ੍ਰਦੂਸ਼ਿਣ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇਸ਼
ਗ਼ਾਜ਼ੀਆਬਾਦ : ਦੀਵਾਲੀ ਦਾ ਤਿਉਹਾਰ ਆਉਣ ਦੇ ਨਾਲ ਹੀ ਦਿੱਲੀ - ਐਨਸੀਆਰ 'ਚ ਹਵਾ ਪ੍ਰਦੂਸ਼ਿਤ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਅੱਜ ਗ਼ਾਜ਼ੀਆਬਾਦ ਦਾ ਏਅਰ ਕੁਆਲਿਟੀ ਇੰਡੈਕਸ 350 ਤੋਂ ਵੀ ਪਾਰ ਪੁੱਜ ਗਿਆ ਹੈ। ਜਿਸ ਕਾਰਨ ਆਮ ਜਨਤਾ ਨੂੰ ਸਾਹ ਲੈਣ ਵਿੱਚ ਵੀ ਔਖ ਹੋਣ ਲੱਗੀ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇ ਵਸੁੰਧਰਾ ਵਿੱਚ ਸੂਚਕ ਅੰਕ 327 ਤੇ ਇੰਦਰਾਪੁਰਮ ’ਚ 323 ਦਰਜ ਕੀਤਾ ਗਿਆ।
ਗ਼ਾਜ਼ੀਆਬਾਦ ਦੇ ਸੰਜੇ ਨਗਰ ਵਿੱਚ ਇਹ ਸੂਚਕ ਅੰਕ 350 ਨੂੰ ਵੀ ਪਾਰ ਕਰ ਕੇ 362 ਤੱਕ ਪੁੱਜ ਗਿਆ; ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇੱਥੇ ਵਰਨਣਯੋਗ ਹੈ ਕਿ ਹਵਾ ਦੇ ਮਿਆਰ ਦਾ ਸੂਚਕ ਅੰਕ 0 ਤੋਂ 50 ਤੱਕ ਹੀ ਵਧੀਆ ਹੁੰਦਾ ਹੈ। 50 ਤੋਂ 100 ਦੇ ਵਿਚਕਾਰ ਦਰਮਿਆਨਾ ਤੇ 200 ਤੋਂ 300 ਸਿਹਤ ਲਈ ਖ਼ਤਰਨਾਕ ਹੁੰਦਾ ਹੈ, ਜਦਕਿ 300 ਤੋਂ 500 ਦਰਮਿਆਨ ਇਹ ਸੂਚਕ ਅੰਕ ਸਿਹਤ ਲਈ ਬਹੁਤ ਖ਼ਤਰਨਾਕ ਸਿੱਧ ਹੁੰਦਾ ਹੈ।ਆਮ ਤੌਰ ਉੱਤੇ ਦਿੱਲੀ ਤੇ ਉਸ ਦੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਵਾ ਦਾ ਮਿਆਰ ਵਿਗੜਨ ਲੱਗਦਾ ਹੈ।
ਇਸ ਲਈ ਇਸ ਵਾਰ ਵਾਤਾਵਰਣ ਅਥਾਰਟੀ ਨੇ ਪ੍ਰਦੂਸ਼ਣ 'ਤੇ ਲਗਾਮ ਕਸਣ ਲਈ ਸਖ਼ਤ ਰਵੱਈਆ ਅਪਣਾਇਆ ਹੈ। ਨਿਜੀ ਵਾਹਨਾਂ ਨੂੰ ਨਿਰਉਤਸ਼ਾਹਿਤ ਕਰਨ, ਡੀਜ਼ਲ ਜੈਨਰੇਟਰਜ਼ ਦੀ ਵਰਤੋਂ 'ਤੇ ਰੋਕ, ਇੱਟਾਂ ਦੇ ਭੱਠੇ ਤੇ ਸਟੋਨ ਕ੍ਰੱਸ਼ਰ ਬੰਦ ਕਰਨ ਜਿਹੇ ਸਖ਼ਤ ਕਦਮ ਚੁੱਕੇ ਗਏ ਹਨ। ਗ਼ਾਜ਼ੀਆਬਾਦ 'ਚ ਮੰਗਲਵਾਰ ਤੋਂ ਗਰੈਪ ਲਾਗੂ ਹੋਣ ਤੋਂ ਬਾਅਦ ਪਹਿਲੇ ਹੀ ਦਿਨ ਤਕਰੀਬਨ ਸਾਢੇ ਤਿੰਨ ਲੱਖ ਦਾ ਜ਼ੁਰਮਾਨਾ ਵਸੂਲਿਆ ਗਿਆ। ਜ਼ਿਲਾਧਿਕਾਰੀ ਨੇ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ਹਿਰ 'ਚ 9 ਟੀਮਾਂ ਗਠਿਤ ਕੀਤੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।