ਅਨੋਖਾ ਵਿਆਹ : ਬੱਘੀ 'ਤੇ ਸਵਾਰ ਹੋ ਕੇ ਲਾੜੇ ਦੇ ਘਰ ਪਹੁੰਚੀ ਲਾੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਮੇਸ਼ਾ ਵਿਆਹਾਂ 'ਚ ਲਾੜੇ ਨੂੰ ਕਾਰ ਜਾਂ ਘੋੜੀ 'ਤੇ ਬੈਠਕੇ ਲਾੜੀ ਦੇ ਘਰ ਜਾਂਦੇ ਹੋਏ ਤਾਂ ਦੇਖਿਆ ਗਿਆ ਹੈ ਪਰ ਰਾਜਸਥਾਨ ਦੇ ਅਲਵਰ ....

Rajsthan Marriage

ਰਾਜਸਥਾਨ :  ਹਮੇਸ਼ਾ ਵਿਆਹਾਂ 'ਚ ਲਾੜੇ ਨੂੰ ਕਾਰ ਜਾਂ ਘੋੜੀ 'ਤੇ ਬੈਠਕੇ ਲਾੜੀ ਦੇ ਘਰ ਜਾਂਦੇ ਹੋਏ ਤਾਂ ਦੇਖਿਆ ਗਿਆ ਹੈ ਪਰ ਰਾਜਸਥਾਨ ਦੇ ਅਲਵਰ 'ਚ ਕੁਝ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਿੱਥੇ ਇੱਕ ਲਾੜੀ ਬੱਘੀ 'ਤੇ ਬੈਠ ਕੇ ਲਾੜੇ ਦੇ ਘਰ ਪਹੁੰਚੀ ਸੀ। ਉੱਥੇ ਲਾੜੀ ਦੇ ਸਵਾਗਤ ਲਈ ਲਾੜਾ ਅਤੇ ਉਸਦਾ ਪਰਵਾਰ ਮੌਜੂਦ ਸੀ। ਫਿਰ ਬਾਅਦ 'ਚ ਲਾੜਾ ਅਤੇ ਲਾੜੀ ਦੋਵੇਂ ਵਿਆਹ ਸਥਾਨ 'ਤੇ ਪਹੁੰਚੇ।

 ਪਰ ਇਹ ਵਿਆਹ ਕੇਵਲ ਲਾੜੀ ਦੇ ਬੱਘੀ 'ਤੇ ਬੈਠਣ ਨਾਲ ਹੀ ਖਾਸ ਨਹੀਂ ਸੀ, ਸਗੋਂ ਇਸ ਵਿਆਹ 'ਚ ਕਈ ਸੰਦੇਸ਼ ਵੀ ਦਿੱਤੇ ਗਏ। ਜੀ ਹਾਂ ਇਸ ਵਿਆਹ ਨੂੰ ਪੂਰੀ ਤਰ੍ਹਾਂ ਇਕੋ-ਫਰੈਂਡਲੀ ਬਣਾਇਆ ਗਿਆ ਸੀ। ਰਿਸ਼ਤੇਦਾਰਾਂ ਨੂੰ ਤੋਹਫੇ 'ਚ ਬੂਟੇ ਵੰਡੇ ਗਏ। ਬਾਰਾਤੀ, ਰਿਸ਼ਤੇਦਾਰ ਅਤੇ ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਨੂੰ ਪਲਾਸਟਿਕ ਦਾ ਕਿਤੇ ਵੀ ਇਸਤੇਮਾਲ ਨਹੀਂ ਕਰਨ ਦਿੱਤਾ ਗਿਆ।

ਮਹਿਮਾਨਾਂ ਨੂੰ ਦਿੱਤੇ ਗਏ ਬੂਟੇ ਤੇ ਕਿਤਾਬਾਂ
ਇਹੀ ਨਹੀਂ ਵਿਆਹ ਦੇ ਕਾਰਡ ਵੀ ਕੱਪੜੇ 'ਤੇ ਪ੍ਰਿੰਟ ਕਰਵਾਏ ਗਏ ਜਾਂ ਫਿਰ ਡਿਜ਼ੀਟਲ ਕਾਰਡ ਭੇਜ ਕੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ। ਵਿਆਹ 'ਚ ਸ਼ਾਮਲ ਹੋਣ ਆਏ ਸਾਰੇ ਮਹਿਮਾਨਾਂ ਨੂੰ ਸੰਵਿਧਾਨ ਦੀ ਕਿਤਾਬ ਅਤੇ ਬੂਟੇ ਵੰਡੇ ਗਏ। ਇਹੀ ਨਹੀਂ ਪਿੰਡ 'ਚ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਲਾੜੇ ਅਜੇ ਵਲੋਂ ਪਿੰਡ 'ਚ ਮੁਫ਼ਤ ਜਨਤਕ ਲਾਇਬਰੇਰੀ ਵੀ ਬਣਾਈ ਗਈ।

ਲਾੜੇ ਅਜੇ ਜਾਟਵ ਨੇ ਦੱਸਿਆ ਕਿ ਉਹ ਵਿਆਹ ਮੌਕੇ ਪਿੰਡ 'ਚ ਇਕ ਮੁਫ਼ਤ ਜਨਤਕ ਲਾਇਬਰੇਰੀ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਦੇ ਬੱਚੇ ਅਤੇ ਲੋਕ ਸਿੱਖਿਅਤ ਬਣੇ, ਇਸੇ ਮਕਸਦ ਨਾਲ ਉਹ ਇਹ ਪਹਿਲ ਕਰ ਰਹੇ ਹਨ। ਅਜੇ ਹੈਦਰਾਬਾਦ 'ਚ ਇਕ ਕੰਪਨੀ 'ਚ ਨੌਕਰੀ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।