Singhu Border Murder ਮਾਮਲਾ : ਸਰਬਜੀਤ ਸਿੰਘ ਤੋਂ ਬਾਅਦ ਇੱਕ ਹੋਰ ਨਿਹੰਗ ਨੇ ਕੀਤਾ ਸਰੰਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਾਇਣ ਸਿੰਘ ਜੰਡਿਆਲੇ ਦੇ ਪਿੰਡ ਅਮਰਕੋਟ ਦਾ ਰਹਿਣ ਵਾਲਾ ਹੈ।

Singhu Border incident

ਗੁਰੂਘਰ 'ਚ ਅਰਦਾਸ ਕਰ ਕੇ ਨਰਾਇਣ ਸਿੰਘ ਨੇ ਦਿੱਤੀ ਗ੍ਰਿਫ਼ਤਾਰੀ 

ਨਵੀਂ ਦਿੱਲੀ :  ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਇਕ ਹੋਰ ਨਿਹੰਗ ਸਿੰਘ ਨੇ ਸਰੰਡਰ ਕੀਤਾ ਹੈ। ਜਾਣਕਾਰੀ ਅਨੁਸਾਰ ਨਿਹੰਗ ਨਰਾਇਣ ਸਿੰਘ ਨੇ ਗੁਰੂਘਰ ਵਿੱਚ ਅਰਦਾਸ ਕਰਨ ਮਗਰੋਂ ਅੱਜ ਸਰੰਡਰ ਕਰ ਦਿੱਤਾ ਹੈ।

ਨਰਾਇਣ ਸਿੰਘ ਜੰਡਿਆਲੇ ਦੇ ਪਿੰਡ ਅਮਰਕੋਟ ਦਾ ਰਹਿਣ ਵਾਲਾ ਹੈ।  ਉਹ ਲਖਬੀਰ ਦੀ ਹੱਤਿਆ ਤੋਂ ਬਾਅਦ ਪਿੰਡ ਵਾਪਸ ਵਾਪਸ ਆ ਗਿਆ ਸੀ।

ਦੱਸਣਯੋਗ ਹੈ ਕਿ ਬੀਤੇ ਦਿਨੀ ਸਿੰਘੂ ਬਾਰਡਰ 'ਤੇ ਇੱਕ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਚਲਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਇਸ ਤੋਂ ਪਹਿਲਾਂ ਨਿਹੰਗ ਸਰਬਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।