ਤਿੰਨ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਕਮਾਲ, ਖਿੜ ਗਈ ਧਰਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਵੱਲੋਂ ਲਗਾਏ ਗਏ 20 ਹਜ਼ਾਰ ਬੂਟਿਆਂ ਅਤੇ ਪੌਦਿਆਂ ਵਿਚ ਕਈ ਕੁਝ ਅਜਿਹੀ ਪ੍ਰਜਾਤੀਆਂ ਵੀ ਹਨ ਜੋ ਕਿ ਲੁਪਤ ਹੋ ਰਹੀਆਂ ਸਨ।

The Group and the greenery

ਬਹਾਦੁਰਗੜ੍ਹ ,  ( ਭਾਸ਼ਾ ) : ਤਿੰਨ ਵਾਤਾਵਰਣ ਪ੍ਰੇਮੀਆਂ ਨੇ ਅਜਿਹਾ ਕਮਾਲ ਕੀਤਾ ਹੈ ਕਿ ਜਿਸ ਨਾਲ ਖਾਲੀ ਪਈ ਸਰਕਾਰੀ ਜ਼ਮੀਨ ਤੇ ਹਰਿਆਲੀ ਲਹਿਰਾ ਰਹੀ ਹੈ। ਇਨ੍ਹਾਂ ਵੱਲੋਂ ਲਗਾਏ ਗਏ 20 ਹਜ਼ਾਰ ਬੂਟਿਆਂ ਅਤੇ ਪੌਦਿਆਂ ਵਿਚ ਕਈ ਕੁਝ ਅਜਿਹੀ ਪ੍ਰਜਾਤੀਆਂ ਵੀ ਹਨ ਜੋ ਕਿ ਲੁਪਤ ਹੋ ਰਹੀਆਂ ਸਨ। ਇਨ੍ਹਾਂ  ਨੂੰ ਲੋਕ ਬਹੁਤ ਉਤਸ਼ਾਹਿਤ ਕਰਦੇ ਹਨ। ਬਹਾਦੁਰਗੜ੍ਹ ਦੇ ਹਰਿਆਣਾ ਦੇ ਸਰਕਾਰੀ ਹਸਪਤਾਲ ਦੇ ਪਿੱਛੇ ਪਈ ਖਾਲੀ ਜ਼ਮੀਨ ਹੁਣ ਇਕ ਹਰੇ-ਭਰੇ ਬਗੀਚੇ ਵਿਚ ਤਬਦੀਲ ਹੋ ਚੁੱਕੀ ਹੈ। ਇਕ ਡਾਕਟਰ,

ਇਕ ਬਜ਼ੁਰਗ ਅਤੇ ਇਕ ਨੌਜਵਾਨ ਸਿਹਤ ਕਰਮਚਾਰੀ, ਇਨ੍ਹਾਂ ਤਿੰਨ ਮੈਂਬਰਾਂ ਦੇ ਸਮੂਹ ਅੰਦਰ ਬੂਟੇ ਲਗਾਉਣ ਦਾ ਜਨੂਨ ਹੈ। ਇਹ ਤਿੰਨੋ ਨਾ ਸਿਰਫ ਬੂਟਿਆਂ ਨੂੰ ਸਹੇਜ ਰਹੇ ਹਨ, ਸਗੋਂ ਘਰ-ਘਰ ਪਹੁੰਚਾ ਵੀ ਰਹੇ ਹਨ । ਇਨ੍ਹਾਂ  ਦੀਆਂ ਕੋਸ਼ਿਸ਼ਾਂ ਕਾਰਨ ਚਾਰ ਸਾਲ ਵਿਚ ਹੀ 20 ਹਜ਼ਾਰ ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ। ਰੋਜ਼ਾਨਾ ਨਵੇਂ ਬੂਟੇ ਲਗਾਉਣਾ ਇਨ੍ਹਾਂ ਦੀ ਜਿੰਦਗੀ ਦਾ ਹਿੱਸਾ ਹੈ। ਬਹਾਦੁਰਗੜ੍ਹ ਸਰਕਾਰੀ ਹਸਪਤਾਲ ਦੇ  ਪਿੱਛੇ  ਦੇ ਖਾਲੀ ਹਿੱਸੇ ਵੱਲ ਜਦ ਸੇਵਾਮੁਕਤ ਡਾ. ਮੁਕੇਸ਼ ਇੰਦੌਰਾ ਨੇ ਧਿਆਨ ਦਿਤਾ ਤਾਂ ਇਸ ਦੀ ਨੁਹਾਰ ਹੀ ਬਦਲ ਗਈ।

ਉਨ੍ਹਾਂ ਨੂੰ ਇਸ ਕੰਮ ਵਿਚ 76 ਸਾਲਾਂ ਬਜ਼ੁਰਗ ਓਮ ਪ੍ਰਕਾਸ਼ ਕਿੰਕਾਣ ਦਾ ਸਾਥ ਮਿਲ ਗਿਆ। ਦੋਹਾਂ ਨੇ ਉਨ੍ਹਾਂ ਪੌਦਿਆਂ ਅਤੇ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਜੁਟਾਉਣਾ ਸ਼ੁਰੂ ਕੀਤਾ, ਜਿਨ੍ਹਾਂ ਵਿਚ ਦਵਾਈ ਦੇ ਗੁਣ ਹਨ ਅਤੇ ਜੋ ਹੁਣ ਲੁਪਤ ਹੋਣ ਦੀ ਕਗਾਰ ਤੇ ਹਨ। ਇਸ ਕੰਮ ਵਿਚ ਇਨ੍ਹਾਂ ਦਾ ਸਾਥ ਦਿਤਾ ਹਸਪਤਾਲ ਦੇ ਹੀ ਦਰਜਾ ਚਾਰ ਕਰਮਚਾਰੀ ਬਜਰੰਗੀ ਦਾ। ਤਿੰਨਾਂ ਨੇ ਰਲ ਕੇ ਜੋ ਕੰਮ ਕੀਤਾ ਉਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਇਸ ਬਗੀਚੇ ਵਿਚ 100 ਤੋਂ ਵੀ ਵੱਧ ਪੌਦਿਆਂ ਅਤੇ ਰੁੱਖਾਂ ਦੀਆਂ ਪ੍ਰਜਾਤੀਆਂ ਸੰਭਾਲ ਕੇ ਰੱਖੀਆਂ ਗਈਆਂ ਹਨ।

ਇਸ ਤੋਂ ਇਲਾਵਾ ਤੁਲਸੀ, ਬਿਲਵਪਤਰ, ਲੈਮਨਗ੍ਰਾਮ, ਕਾਲਾ ਬਾਂਸਾ, ਜਲਜਮਨੀ, ਸਤਾਵਰ, ਬੋਗਨਬੇਲਿਆ, ਹਰੜ, ਬਹੇੜਾ, ਅੰਜੀਰ ਅਤੇ ਆਂਵਲਾ ਹਰ ਤਰਾਂ ਦੀਆਂ ਰਵਾਇਤੀ ਅਤੇ ਲਾਹੇਵੰਦ ਸਬਜ਼ੀਆਂ ਇਥੇ ਮੌਜੂਦ ਹਨ। ਇਥੇ ਇਕ ਨਰਸਰੀ ਵੀ ਲਗਾਈ ਗਈ ਹੈ ਜਿਸ ਵਿਚ ਹਰ ਸਾਲ ਹਜ਼ਾਰਾ ਪੌਦੇ ਤਿਆਰ ਹੁੰਦੇ ਹਨ। ਹੁਣ ਸ਼ਹਿਰ ਦੇ ਕਈ ਲੋਕ ਇਨ੍ਹਾਂ ਦੀ ਮੁਹਿੰਮ ਨਾਲ ਜੁੜਨ ਲਗੇ ਹਨ। ਡਾ. ਮੁਕੇਸ਼ ਨੇ ਦੱਸਿਆ ਕਿ ਦਵਾਈ ਦੇ ਗੁਣਾਂ ਵਾਲੇ ਬੂਟਿਆਂ ਨੂੰ ਬਚਾਉਣ ਜ਼ਰੂਰੀ ਹੈ। ਓਮ ਪ੍ਰਕਾਸ਼ ਕਿੰਕਾਣ ਨੇ ਕਿਹਾ ਕਿ ਅਸੀਂ ਕੁੱਲੂ, ਹੈਦਰਾਬਾਦ ਸਮੇਤ ਕਈ ਥਾਵਾਂ ਤੋਂ ਬੂਟਿਆਂ ਨੂੰ ਚੁਣ ਕੇ ਲਿਆਂਦੇ ਹਾਂ।