ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅੰਬੂਜਾ ਫੈਕਟਰੀ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਤਾਵਰਣ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਘਨੋਲੀ ਨਜਦੀਕ ਲੋਧੀ ਮਾਜ਼ਰਾ ਸਥਿਤ ਅੰਬੂਜਾ ਫੈਕਟਰੀ ਦਾ ਦੌਰਾ ਕੀਤਾ ਗਿਆ।

Op Soni

ਚੰਡੀਗੜ : ਵਾਤਾਵਰਣ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਘਨੋਲੀ ਨਜਦੀਕ ਲੋਧੀ ਮਾਜ਼ਰਾ ਸਥਿਤ ਅੰਬੂਜਾ ਫੈਕਟਰੀ ਦਾ ਦੌਰਾ ਕੀਤਾ ਗਿਆ।
ਆਪਣੇ ਇਸ ਦੌਰੇ ਦੋਰਾਨ ਵਾਤਾਵਰਣ ਮੰਤਰੀ ਵੱਲੋਂ ਕੰਪਨੀ ਦੀ ਕਾਰਜਪ੍ਰਣਾਲੀ ਦਾ ਬਹੁਤ ਮੁਲਾਂਕਣ ਕੀਤਾ ਗਿਆ ਅਤੇ ਕੰਪਨੀ ਵੱਲੋਂ ਸਮਾਜ ਭਲਾਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਂਸਲ ਕੀਤੀ ਗਈ।

ਸ਼੍ਰੀ ਸੋਨੀ ਨੇ ਕੰਪਨੀ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਕਿ ਵਾਤਾਵਰਣ ਨੂੰ ਹੋਰ ਬਿਹਤਰ ਬਨਾਉਣ ਲਈ ਹੋਰ ਪਲਾਂਟੇਸ਼ਨ ਕਰਨ ਦਾ ਜੋਰ ਦਿੰਦਿਆ ਕਿਹਾ ਕਿ ਫੈਕਟਰੀ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਹੋਰ ਜੰਗ ਹੇਠਲੇ ਰਕਬੇ ਨੁੰ ਵਧਾਉਣ ਲਈ ਕੰਪਨੀ ਹੋਰ ਜਿਆਦਾ ਯਤਨ ਕਰੇ। ਵਾਤਾਵਰਣ ਮੰਤਰੀ ਨੇ ਕਿਹਾ ਕਿ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨੁੰ ਘੱਟ ਕਰਨ ਲਈ ਸਰਕਾਰ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ ਅਤੇ ਨਿੱਜੀ ਖੇਤਰ ਦੇ ਕੰਪਨੀਆਂ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਚਾਹੀਂਦਾ ਹੈ।

ਸ਼੍ਰੀ ਸੋਨੀ ਨੇ ਕਿਹਾ ਕਿ ਕੰਪਨੀ ਨੂੰ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਨੂੰ ਇਸ ਖੇਤਰ ਦੇ ਵਿਕਾਸ ਲਈ ਹੋਰ ਉਪਰਾਲੇ ਕਰਨੇ ਚਾਹੀਂਦੇ ਹਨ ਤਾਂ ਜੋ ਇਸ ਖੇਤਰ ਦੇ ਨੋਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਿਹਤਰ ਬਣ ਸਕੇ । ਇਸ ਤੋਂ ਇਲਾਵਾ ਇਸ ਖੇਤਰ ਦਾ ਸਿੱਖਿਆ ਪੱਧਰ ਨੂੰ ਉਚ ਚੁਕਣ ਲਈ ਕੰਪਨੀ ਨੁੰ ਇਸ ਖੇਤਰ ਦੇ ਸਰਕਾਰੀ ਸਕੁਲਾਂ ਨੂੰ ਅਡਾਪਟ ਕਰਨਾਂ ਚਾਹੀਂਦਾ ਹੈ। ਇਸ ਮੌਕੇ ਵਾਤਾਵਰਣ ਵਿਭਾਗ ਦੇ ਚੀਫ਼ ਇੰਜਨੀਅਰ ਅਤੇ ਹੋਰ ਅਧਿਕਾਰੀ ਹਾਜਰ ਸਨ।