ਪ੍ਰਦੂਸ਼ਣ ਕਾਰਨ ਹੋਈਆਂ ਵੱਧ ਛੁੱਟੀਆਂ ਤਾਂ ਬੱਚੇ ਦੱਸਣ ਲੱਗੇ ਇਸ ਨੂੰ ਤਿਉਹਾਰ
ਬੱਚੇ ਨੇ ਲੇਖ ਵਿਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ
ਨਵੀਂ ਦਿੱਲੀ- ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਸ਼ਹਿਰ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਸਕੂਲ ਵੀ ਬੰਦ ਕਰਨੇ ਪੈ ਰਹੇ ਹਨ। ਇਸ ਪ੍ਰਦੂਸਣ ਨੂੰ ਲੈ ਕੇ ਸੰਸ਼ਲ ਮੀਡੀਆ 'ਤੇ ਇਕ Pollution Holiday ਦੇ ਨਾਮ 'ਤੇ ਇਕ ਲੇਖ ਵਾਇਰਲ ਹੋ ਰਿਹਾ ਹੈ। ਇਸ ਲੇਖ ਵਿਚ ਦਿੱਲੀ ਐਨਸੀਆਰ ਦੇ ਖ਼ਤਰਨਾਕ ਹੋ ਚੁੱਕੇ ਪ੍ਰਦੂਸ਼ਣ 'ਤੇ ਆਪਣੀਆਂ ਭਾਵਨਾਵਾਂ ਨੂੰ ਦਰਸਾਇਆ ਹੈ। ਇਸ ਲੇਖ ਤੇ ਲੋਕਾਂ ਦੀਆਂ ਕਾਫ਼ੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।
ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ: ਬੱਚੇ ਨੇ ਲੇਖ ਵਿਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ। ਇਹ ਹਮੇਸ਼ਾ ਦੀਵਾਲੀ ਤੋਂ ਬਾਅਦ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਸਾਨੂੰ ਦਿਵਾਲੀ ਤੋਂ ਵੀ ਵੱਧ ਛੁੱਟੀਆਂ ਮਿਲਦੀਆਂ ਹਨ। ਦਿਵਾਲੀ ਵਿਚ ਚਾਰ ਛੁੱਟੀਆਂ ਮਿਲਦੀਆਂ ਹਨ, ਪਰੰਤੂ ਪ੍ਰਦੂਸ਼ਣ ਵਾਲੇ ਤਿਉਹਾਰ ਦੇ ਦਿਨ ਉਨ੍ਹਾਂ ਨੂੰ 8 ਛੁੱਟੀਆਂ ਮਿਲਦੀਆਂ ਹਨ। ਇਸ ਵਿਚ ਲੋਕ ਵੱਖਰੇ-ਵੱਖਰੇ ਮਾਸਕ ਪਹਿਨ ਕੇ ਘੁੰਮਦੇ ਹਨ। ਘਰਾਂ ਵਿਚ ਕਾਲੀ ਮਿਰਚ, ਸ਼ਹਿਦ ਅਤੇ ਅਦਰਕ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਇਹ ਬੱਚਿਆਂ ਲਈ ਜ਼ਿਆਦਾ ਸਹੀ ਹੈ।