ਪ੍ਰਦੂਸ਼ਣ ਫੈਲਾਉਣ ਵਾਲੀਆਂ ਦੋ ਵੱਡੀਆਂ ਕੇਂਦਰੀ ਏਜੰਸੀਆਂ 'ਤੇ ਹੋਇਆ ਮੁਕੱਦਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁਧ ਹੁਣ ਗੌਤਮਬੁੱਧ ਨਗਰ ਜਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਪ੍ਰਦੂਸ਼ਣ ਵਿਭਾਗ ਨੇ ਵੈਸਟਰਨ ਡੈਡੀਕੇਟਿਡ ...

Complaint against Two central agencies

ਨੋਇਡਾ : (ਭਾਸ਼ਾ) ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁਧ ਹੁਣ ਗੌਤਮਬੁੱਧ ਨਗਰ ਜਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਪ੍ਰਦੂਸ਼ਣ ਵਿਭਾਗ ਨੇ ਵੈਸਟਰਨ ਡੈਡੀਕੇਟਿਡ ਫਰੇਟ ਕਾਰਿਡੋਰ ਕਾਰਪੋਰੇਸ਼ਨ ਆਫ ਇੰਡੀਆ,  ਐਨਬੀਸੀਸੀ ਅਤੇ ਇਨ੍ਹਾਂ ਦੇ ਠੇਕੇਦਾਰਾਂ ਵਿਰੁਧ ਸੀਜੇਐਮ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ 1 ਲੱਖ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਜਿਲ੍ਹਾ ਅਧਿਕਾਰੀ ਬੀਐਨ ਸਿੰਘ ਨੇ ਦੱਸਿਆ ਕਿ

ਨਾਲੇਜ ਪਾਰਕ - 2 ਸਥਿਤ ਪੰਡਿਤ ਦੀਨ ਦਿਆਲ ਉਪਾਧਿਆਏ ਇੰਸਟੀਚਿਊਟ ਔਫ਼ ਆਰਕੇਿਓਲੌਜੀ ਵਿਚ ਉਸਾਰੀ ਕਾਰਜ ਦੇ ਦੌਰਾਨ ਹਵਾ ਪ੍ਰਦੂਸ਼ਣ ਹੁੰਦਾ ਪਾਇਆ ਗਿਆ ਸੀ।  ਇਸ ਉਤੇ ਐਨਬੀਸੀਸੀ ਦੇ ਐਮਡੀ ਅਤੇ ਉਸਾਰੀ ਕੰਪਨੀ ਰਮਿਆ ਕੰਸਟ੍ਰਕਸ਼ਨ ਦੇ ਜੀਐਮ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਵੈਸਟਰਨ ਡੈਡੀਕੇਟਿਡ ਫਰੇਟ ਕਾਰਿਡੋਰ ਕਾਰਪੋਰੇਸ਼ਨ ਔਫ਼ ਇੰਡੀਆ ਦੇ ਮੁੱਖ ਜਨਰਲ ਮੈਨੇਜਰ ਅਤੇ ਉਸਾਰੀ ਕੰਪਨੀ ਐਲਐਨਟੀ (ਲਾਰਸਨ ਐਂਡ ਟੁਬਰੋ) ਕੰਪਨੀ ਦੇ ਪ੍ਰੋਜੈਕਟ ਮੈਨੇਜਰ ਖਿਲਾਫ ਸ਼ਿਕਾਇਤ ਦਿਤੀ ਹੈ।

ਪ੍ਰਦੂਸ਼ਣ ਫੈਲਾਉਣ ਉਤੇ ਜਿਲ੍ਹੇ ਵਿਚ ਇਸ ਤਰ੍ਹਾਂ ਦੀ ਪਹਿਲੀ ਕਾਰਵਾਈ ਹੈ। ਜਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਵਾਤਾਵਰਨ ਸੁਰੱਖਿਆ ਐਕਟ 1986 ਦੀ ਧਾਰਾ -15, 16, 17 ਦੇ ਤਹਿਤ ਵੈਸਟਰਨ ਡੈਡੀਕੇਟਿਡ ਫਰੇਟ ਕਾਰਿਡੋਰ ਕਾਰਪੋਰੇਸ਼ਨ ਔਫ਼ ਇੰਡੀਆ, ਐਨਬੀਸੀਸੀ ਅਤੇ ਇਨ੍ਹਾਂ ਦੇ ਠੇਕੇਦਾਰਾਂ ਦੇ ਖਿਲਾਫ ਸੀਜੇਐਮ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਾਈ ਗਈ ਹੈ। ਧਾਰਾ - 17 ਦੇ ਤਹਿਤ ਪ੍ਰਦੂਸ਼ਣ ਹੋਣ 'ਤੇ ਸਬੰਧਤ ਸੰਸਥਾਵਾਂ ਦੀ ਐਚਓਡੀ ਦੀ ਵੀ ਜ਼ਿੰਮੇਵਾਰੀ ਤੈਅ ਹੈ। ਉਨ੍ਹਾਂ ਨੇ ਦੱਸਿਆ ਕਿ 6, 8 ਅਤੇ 10 ਦਸੰਬਰ ਨੂੰ ਇਨ੍ਹਾਂ ਦੋਨਾਂ ਵਿਭਾਗਾਂ ਦੀ ਸਾਈਟ ਉਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸਾਰੀ ਕਾਰਜ ਹੁੰਦਾ ਹੋਇਆ ਪਾਇਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਇੰਸਟੀਚਿਊਟ ਵਿਚ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਏ ਜਾਣ 'ਤੇ 5 - 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ 7 ਮਈ ਨੂੰ ਸਕੱਤਰ, ਸਭਿਆਚਾਰਕ ਮੰਤਰਾਲਾ ਅਤੇ ਚੇਅਰਮੈਨ, ਰੇਲਵੇ ਬੋਰਡ ਅਤੇ ਭਾਰਤ ਸਰਕਾਰ ਦੋਨਾਂ ਨੂੰ ਪੱਤਰ ਲਿਖ ਕੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਦੋਨਾਂ ਵਿਭਾਗਾਂ ਦੀ ਉਸਾਰੀ ਸਾਈਟ ਉਤੇ ਐਨਜੀਟੀ ਤੋਂ ਇਲਾਵਾ ਜੰਗਲ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰਾਲਾ, ਭਾਰਤ ਸਰਕਾਰ ਵਲੋਂ 25 ਜਨਵਰੀ 2018 ਨੂੰ ਜਾਰੀ ਨੋਟੀਫ਼ੀਕੇਸ਼ਨ ਦੇ ਹਦਾਇਤਾਂ ਦੀ ਅਣਗਹਿਲੀ ਹੁੰਦੀ ਪਾਈ ਗਈ।

Related Stories