7 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਕਿਸਾਨ Credit Card,ਤੁਸੀ ਵੀ ਇੰਝ ਕਰ ਸਕਦੇ ਹੋ ਅਪਲਾਈ
ਕੇਸੀਸੀ ਤੇ ਹੁਣ ਡੇਢ ਲੱਖ ਰੁਪਏ ਦਾ ਮਿਲਦਾ ਹੈ ਲੋਨ
ਨਵੀਂ ਦਿੱਲੀ : ਦੇਸ਼ ਦੇ 14.5 ਕਰੋੜ ਕਿਸਾਨ ਪਰਿਵਾਰਾਂ ਵਿਚ ਤੋਂ 7,02,93,075 ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਬਣਵਾ ਲਿਆ ਹੈ। ਤੁਹਾਨੂੰ ਵੀ ਜੇਕਰ ਸਾਹੂਕਾਰਾਂ ਦੇ ਚੁੰਗਲ ਤੋਂ ਬਚਣਾ ਹੈ ਤਾਂ ਕੇਸੀਸੀ (ਕਿਸਾਨ ਕ੍ਰੈਡਿਟ ਕਾਰਡ) ਬਣਵਾ ਲਓ। ਇਸ ਦੇ ਨਿਯਮ ਕਾਫ਼ੀ ਆਸਾਨ ਕਰ ਦਿੱਤੇ ਗਏ ਹਨ। ਹੁਣ ਅਪਲਾਈ ਕਰਨ ਤੋਂ ਸਿਰਫ਼ 15 ਦਿਨ ਦੇ ਅੰਦਰ ਬੈਂਕਾ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨਾ ਹੋਵੇਗਾ। ਕਿਸਾਨਾਂ ਦੀ ਸੱਭ ਤੋਂ ਜਿਆਦਾ ਮੌਤ ਕਰਜ਼ ਦੇ ਬੋਝ ਥੱਲੇ ਦਬ ਕੇ ਹੁੰਦੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਸੰਸਦ ਵਿਚ ਐਨਐਸਐਸਓ ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਇਕ ਰਿਪੋਰਟ ਅਨੁਸਾਰ ਦੇਸ਼ ਦੇ ਹਰ ਕਿਸਾਨ ਤੇ ਔਸਤਨ12,130 ਰੁਪਏ ਦਾ ਕਰਜ਼ ਸਾਹੂਕਾਰਾਂ ਦਾ ਹੈ।
ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸਾਹੂਕਾਰਾਂ ਤੋਂ ਕਰਜ਼ ਨਾਂ ਲੈ ਕੇ ਬੈਕਾਂ ਤੋਂ ਲੈਣ। ਤਾਂਕਿ ਉਨ੍ਹਾਂ 'ਤੇ ਸਾਹੂਕਾਰਾਂ ਦੇ ਮੋਟੇ ਵਿਆਜ਼ ਦਾ ਵੱਡਾ ਬੋਝ ਨਾ ਪਵੇ। ਇਸ ਲਈ ਬੈਂਕਾ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਕੇਸੀਸੀ ਦੇਣੇ ਵਿਚ ਕੋਈ ਲਾਪਰਵਾਹੀ ਨਾ ਵਰਤੇ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਕੇਸੀਸੀ ਦੇ ਲਈ ਸਿਰਫ਼ ਤਿੰਨ ਦਸਤਾਵੇਜ਼ ਲਏ ਜਾਣਗੇ। ਪਹਿਲਾ ਜੋਂ ਵਿਅਕਤੀ ਐਪਲੀਕੇਸ਼ਨ ਦੇ ਰਿਹਾ ਹੈ ਉਹ ਕਿਸਾਨ ਹੈ ਜਾਂ ਨਹੀਂ। ਇਸ ਦੇ ਬੈਂਕ ਉਸ ਦੇ ਖੇਤੀ ਦੇ ਕਾਗਜ਼ ਪੱਤਰ ਵੇਖੇ ਅਤੇ ਉਸ ਦੀ ਕੋਪੀ ਲੈਵੇ। ਦੂਜਾ ਨਿਵਾਸ ਸਰਟੀਫ਼ਿਕੇਟ ਅਤੇ ਤੀਜਾ ਬਿਨੈਕਾਰ ਦਾ ਹਲਫ਼ੀਆ ਬਿਆਨ ਕਿ ਉਸ ਦਾ ਕਿਸੀ ਹੋਰ ਬੈਂਕ ਵਿਚ ਬਕਾਇਆ ਲੋਨ ਤਾਂ ਨਹੀਂ ਹੈ।
ਖੇਤੀਬਾੜੀ ਅਤੇ ਪੇਂਡੂ ਵਿਕਾਸ ਨੈਸ਼ਨਲ ਬੈਂਕ ਅਨੁਸਾਰ ਸੱਭ ਤੋਂ ਜਿਆਦਾ 1,29,61,936 ਕਿਸਾਨਾਂ ਨੇ ਯੂਪੀ ਵਿਚ ਕੇਸੀਸੀ ਲੈ ਲਿਆ ਹੈ। ਮਹਾਰਾਸ਼ਟਰ ਵਿਚ 63,55,315, ਮੱਧ ਪ੍ਰਦੇਸ਼ ਵਿਚ 61,19,997,ਰਾਜਸਥਾਨ ਵਿਚ 51,47,835, ਆਂਧਰਾ ਪ੍ਰਦੇਸ਼ ਵਿਚ 49,98,351, ਤੇਲੰਗਾਨਾ ਵਿਚ 49,83,523 ਅਤੇ ਹਰਿਆਣਾ ਵਿਚ 20,82,623 ਕਿਸਾਨਾਂ ਨੇ ਕੇਸੀਸੀ ਬਣਵਾ ਲਿਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ ਕੇਸੀਸੀ 'ਤੇ ਪਹਿਲਾਂ ਬਿਨਾਂ ਗਰੰਟੀ ਤੋਂ ਸਿਰਫ਼ 1 ਲੱਖ ਰੁਪਏ ਦਾ ਲੋਨ ਮਿਲਦਾ ਸੀ ਪਰ ਹੁਣ ਇਸ ਨੂੰ ਵਧਾ ਕੇ ਡੇਢ ਲੱਖ ਰੁਪਏ ਕਰ ਦਿੱਤਾ ਹੈ। ਕੇਸੀਸੀ ਦੀ ਸੁਵਿਧਾ ਖੇਤੀਬਾੜੀ ਦੇ ਨਾਲ ਪਸ਼ੂਪਾਲਣ ਅਤੇ ਮੱਛੀਪਾਲਣ ਦੇ ਲਈ ਵੀ ਉੱਪਲਬਧ ਕਰਵਾ ਦਿੱਤੀ ਹੈ।