ਹੁਣ ਪਿਆਜ਼ ਤੋਂ ਬਾਅਦ ਆਲੂ ਦੀ ਵਾਰੀ, ਕੀਮਤਾਂ ਹੋਈਆਂ ਦੁੱਗਣੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਦੀ ਜੇਬ ‘ਤੇ ਹੋਰ ਜ਼ਿਆਦਾ ਭਾਰ ਪੈਣ ਵਾਲਾ ਹੈ। ਪਿਆਜ਼ ਅਤੇ ਦਾਲਾਂ ਦੀਆਂ ਕੀਮਤਾਂ ਤੋਂ ਬਾਅਦ ਹੁਣ ਆਲੂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

Potato

ਨਵੀਂ ਦਿੱਲੀ: ਆਮ ਆਦਮੀ ਦੀ ਜੇਬ ‘ਤੇ ਹੋਰ ਜ਼ਿਆਦਾ ਭਾਰ ਪੈਣ ਵਾਲਾ ਹੈ। ਪਿਆਜ਼ ਅਤੇ ਦਾਲਾਂ ਦੀਆਂ ਕੀਮਤਾਂ ਤੋਂ ਬਾਅਦ ਹੁਣ ਆਲੂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਿਛਲੇ 10 ਦਿਨਾਂ ਵਿਚ ਆਲੂ ਦੀਆਂ ਪ੍ਰਚੂਨ ਕੀਮਤਾਂ 100 ਫੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਆਲੂ ਦੀ ਕੀਮਤ 40-50 ਰੁਪਏ ਕਿਲੋ ਹੋ ਗਈ ਹੈ।

ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ਵਿਚ ਇਸ ਦੀ ਕੀਮਤ ਦੋ ਤੋਂ ਤਿੰਨ ਗੁਣਾ ਤੱਕ ਵਧ ਗਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਆਲੂ ਦੀਆਂ ਕੀਮਤਾਂ ਕੁਝ ਦਿਨਾਂ ਵਿਚ ਸਮਾਨ ਹੋ ਜਾਣਗੀਆਂ। ਦਿੱਲੀ ਦੇ ਰਿਟੇਲ ਬਜ਼ਾਰਾਂ ਵਿਚ ਸ਼ਨੀਵਾਰ ਨੂੰ ਆਲੂ ਦੀ ਔਸਤ ਕੀਮਤ 40 ਰੁਪਏ ਪ੍ਰਤੀ ਕਿਲੋ ਸੀ, ਜੋ ਅਗਲੇ ਦਿਨ 50 ਰੁਪਏ ਤੱਕ ਵਿਕਿਆ।

ਪਿਛਲੇ ਹਫਤੇ ਇਹ 20 ਤੋਂ 25 ਰੁਪਏ ਦੀ ਰੇਂਜ ਵਿਚ ਸੀ। ਅਜ਼ਾਦਪੁਰ ਮੰਡੀ ਵਿਚ ਜ਼ਿਆਦਾਤਰ ਥੋਕ ਕੀਮਤ 21 ਰੁਪਏ ਕਿਲੋ ਸੀ ਜੋ ਦਸੰਬਰ 2018 ਵਿਚ 6-10 ਰੁਪਏ ਕਿਲੋ ਸੀ। ਇਸ ਦੇ ਕਾਰਨ ਆਲੂ ਕਾਰੋਬਾਰੀਆਂ ਨੇ ਪੰਜਾਬ ਤੋਂ ਨਵੇਂ ਆਲੂਆਂ ਦੀ ਆਮਦ ਵਿਚ ਕਮੀ ਅਤੇ ਬਾਰਿਸ਼ ਦੇ ਚਲਦੇ ਨਿਕਾਸੀ ਪ੍ਰਭਾਵ ਪੈਣ ਨਾਲ ਕੀਮਤਾਂ ਵਧ ਗਈਆਂ ਹਨ।

ਆਲੂ ਦੀਆਂ ਕੀਮਤਾਂ ਦਾ ਟ੍ਰੈਂਡ ਪਿਆਜ਼ ਤੋਂ ਬਿਲਕੁਲ ਅਲੱਗ ਹੈ। ਇਹ ਵਾਧਾ ਤਕਨੀਕੀ ਹੈ ਜੋ ਜਲਦ ਹੀ ਠੀਕ ਹੋ ਜਾਵੇਗਾ। ਹਾਲਾਂਕਿ ਰੀਟੇਲ ਕੀਮਤਾਂ 20-25 ਤੋਂ ਪਾਰ ਹੀ ਰਹਿਣਗੀਆਂ। ਯੂਪੀ ਤੋਂ ਨਵੇਂ ਆਲੂ ਦੀ ਸਪਲਾਈ ਜਨਵਰੀ-ਫਰਵਰੀ ਵਿਚ ਸ਼ੁਰੂ ਹੁੰਦੀ ਹੈ। ਆਲੂ ਤੋਂ ਇਲਾਵਾ ਜ਼ਿਆਦਾਤਰ ਹਰੀਆਂ ਸਬਜ਼ੀਆਂ ਵੀ ਖ਼ਰਾਬ ਮੌਸਮ ਦੇ ਚਲਦਿਆਂ ਮਹਿੰਗੀਆਂ ਹੋ ਗਈਆਂ ਹਨ।

ਗੋਭੀ, ਪਾਲਕ, ਟਮਾਟਰ ਦੀਆਂ ਕੀਮਤਾਂ ਪਿਛਲੇ ਦਸੰਬਰ ਦੇ ਮੁਕਾਬਲੇ 50-60 ਫੀਸਦੀ ਜ਼ਿਆਦਾ ਹੈ। ਆਲੂ, ਪਿਆਜ਼, ਦੁੱਧ ਆਦਿ ਚੀਜ਼ਾਂ ਦੀਆਂ ਕੀਮਤਾਂ ਇਸ ਸਾਲ 15 ਤੋਂ 700 ਫੀਸਦੀ ਤੱਕ ਵਧੀਆਂ ਹਨ।