ਜੇ ਚਾਹੀਦਾ ਹੈ ਬੰਦੂਕ ਦਾ ਲਾਇਸੈਂਸ ਤਾਂ ਦਾਨ ਕਰੋ 10 ਕੰਬਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ ਵੀ 10 ਪੌਦੇ ਲਗਾ ਕੇ ਲਾਇਸੈਂਸ ਬਣਵਾਉਣ ਦੀ ਰੱਖੀ ਸੀ ਸ਼ਰਤ

Photo

ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਜਿਲ੍ਹੇ  ਦੇ ਕਲੈਕਟਰ ਨੇ ਬੰਦੂਕ ਦੇ ਲਈ ਲਾਇਸੈਂਸ ਦੀ ਮੰਗ ਕਰਨ ਵਾਲਿਆ ਲਈ ਅਨੋਖੀ ਸ਼ਰਤ ਰੱਖ ਦਿੱਤੀ ਹੈ। ਉਨ੍ਹਾਂ ਦੀ ਸ਼ਰਤ ਅਨੁਸਾਰ ਜੋ ਲੋਕ ਵੀ ਲਾਇਸੈਂਸ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਗਵਾਲੀਅਰ ਦੀ ਸਰਕਾਰੀ ਗਊਸ਼ਾਲਾ ਵਿਚ 10 ਕੰਬਲ ਦੇਣੇ ਹੋਣਗੇ।

ਕਲੈਕਟਰ ਅਨੁਰਾਗ ਚੋਧਰੀ ਨੇ ਸ਼ਨਿੱਚਰਵਾਰ ਨੂੰ ਗਵਾਲੀਅਰ ਦੀ ਲਾਲ ਟਿਪਾਰਾ ਅਤੇ ਗੋਲਾ ਦਾ ਮੰਦਰ ਸਥਿਤ ਗਊਸ਼ਾਲਾ ਦਾ ਨਿਰੀਖਣ ਕੀਤਾ। ਨਿਰੀਖਣ ਤੋਂ ਬਾਅਦ ਕਲੈਕਟਰ ਚੋਧਰੀ ਨੇ ਦੱਸਿਆ ਕਿ ਗਊਸ਼ਾਲਾ ਵਿਚ ਗਾਵਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਇਹ ਤੈਅ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੂੰ ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਉਸ ਨੂੰ ਗਊਸ਼ਾਲਾ ਵਿਚ 10 ਕੰਬਲ ਦੇਣੇ ਹੋਣਗੇ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਨਿਰਦੇਸ਼ ਵਿਚ ਦੇ ਦਿੱਤੇ ਹਨ।

ਦੱਸ ਦਈਏ ਕਿ ਕਲੈਕਟਰ ਚੋਧਰੀ ਨੇ ਛੇ ਮਹੀਨੇਂ ਪਹਿਲਾ ਹੁਕਮ ਦਿੱਤਾ ਸੀ ਕਿ ਬੰਦੂਕ ਦਾ ਲਾਇਸੈਂਸ ਚਾਹੁੰਣ ਵਾਲਿਆ ਨੂੰ 10 ਪੌਦੇ ਲਗਾਉਣ ਹੋਣਗੇ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਣ ਦੇ ਨਾਲ ਪੌਦਿਆ ਦੇ ਫੋਟੋ ਐਪਲੀਕੇਸ਼ਨ ਦੇ ਨਾਲ ਦੇਣੇ ਹੋਣਗੇ। ਕਲੈਕਟਰ ਨੇ ਇਸ ਅੰਤਰਾਲ ਵਿਚ ਬੰਦੂਕਾ ਦੇ ਲਗਭਗ 147 ਲਾਇਸੈਂਸ ਜਾਰੀ ਕੀਤੇ ਅਤੇ ਇਸੇ ਦੌਰਾਨ ਲਗਭਗ 1700 ਪੌਦੇ ਵੀ ਲਗਾਏ ਗਏ।

ਗੋਲਾ ਦੇ ਮੰਦਰ ਸਥਿਤ ਗਊਸ਼ਾਲਾ ਵਿਚ ਪਿਛਲੇ ਹਫ਼ਤੇ ਠੰਡ ਨਾਲ ਛੇ ਗਾਵਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਲੈਕਟਰ ਚੋਧਰੀ ਨੇ ਉੱਥੇ ਦੀ ਵਿਵਸਥਾ ਦਾ ਨਿਰੀਖਣ ਕਰਕੇ ਰੈੱਡ ਕਰਾਸ ਦੇ ਵੱਲੋਂ ਤਿੰਨ ਲੱਖ ਰੁਪਏ ਦੀ ਰਾਸ਼ੀ ਗਊਸ਼ਾਲਾ ਨੂੰ ਦਿੱਤੀ ਸੀ। ਇਸ ਸਮੇਂ ਗਵਾਲੀਅਰ ਵਿਚ ਨਗਰ ਨਿਗਮ ਦੀ ਦੋ ਗਊਸ਼ਾਲਾਵਾਂ ਵਿਚ ਲਗਭਗ 8 ਹਜ਼ਾਰ ਗਾਵਾਂ ਹਨ।