SBI ਨੇ ਗ੍ਰਾਹਕ ਨੂੰ ਭੇਜਿਆ 50 ਪੈਸੈ ਦਾ ਨੋਟਿਸ, ਭਰਨ ਪਹੁੰਚਿਆ ਤਾਂ ਭੱਜ ਗਏ ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੈਂਕ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਮਾਨਹਾਨੀ ਦਾ ਦਾਅਵਾ ਕਰਨਗੇ ਪੇਸ਼

Photo

 ਜੈਪੂਰ : ਰਾਜਸਥਾਨ ਦੇ ਝੁੰਝਨੁ ਵਿਚ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੇ ਕਮਾਲ ਕਰ ਦਿੱਤਾ। ਉਨ੍ਹਾਂ ਨੇ ਇਕ ਗ੍ਰਾਹਕ ਨੂੰ 50 ਪੈਸੇ ਭਰਨ ਦਾ ਨੋਟਿਸ ਦੇ ਦਿੱਤਾ। ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਸਮੇ 'ਤੇ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ ਤਾਂ ਸਖ਼ਤ ਕਾਨੂੰਨੀ ਕਰਾਵਾਈ ਕੀਤੀ ਜਾਵੇਗੀ। ਜਿਸ ਵਿਅਕਤੀ ਦੇ ਨਾਮ ਇਹ ਨੋਟਿਸ ਜਾਰੀ ਕੀਤਾ ਗਿਆ ਉਸਦਾ ਨਾਮ ਜਤਿੰਦੇਰ ਕੁਮਾਰ ਹੈ। ਉਸ ਦਾ ਇਸ ਬੈਂਕ ਵਿਚ ਜਨ-ਧਨ ਖਾਤਾ ਹੈ।

ਰਿਪੋਰਟ ਅਨੁਸਾਰ ਜਤਿੰਦੇਰ ਦੇ ਖਾਤੇ ਵਿਚ ਕੁੱਲ 124 ਰੁਪਏ ਜਮ੍ਹਾਂ ਹਨ।ਨੋਟਿਸ ਵਿਚ ਜਤਿੰਦਰ ਤੋਂ 14 ਦਸੰਬਰ ਤੱਕ ਲੋਕ ਅਦਾਲਤ ਵਿਚ ਪਹੁੰਚ ਕੇ 50 ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਅਤੇ ਨਾਂ ਪਹੁੰਚਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ। ਜਤਿੰਦੇਰ ਦੀ ਰੀੜ ਵਿਚ ਫਰੈਕਚਰ ਹੋਣ ਕਰਕੇ ਉਸ ਦੇ ਪਿਤਾ ਲੋਕ ਅਦਾਲਤ ਪਹੁੰਚੇ।

ਉਨ੍ਹਾਂ ਦੇ ਮੁਤਾਬਕ ਅਧਿਕਾਰੀਆਂ ਦੇ ਅੱਗੇ 50 ਪੈਸੇ ਜਮ੍ਹਾਂ ਕਰਾਉਣ ਦੇ ਲਈ ਉਨ੍ਹਾਂ ਨੂੰ ਗੇੜੇ ਲਗਾਉਣੇ ਪਏ। 50 ਪੈਸੇ ਦੇ ਨੋਟਿਸ ਦਾ ਮਾਮਲਾ ਵੇਖ ਆਸਪਾਸ ਭੀੜ ਜੁੱਟ ਗਈ। ਪਿਤਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਪੈਸੇ ਜਮ੍ਹਾਂ ਕਰਨ ਤੋਂ ਮਨਾਂ ਕਰ ਦਿੱਤਾ ਅਤੇ ਭੱਜ ਗਏ।

 ਜਤਿੰਦੇਰ ਸਿੰਘ ਦੇ ਵਕੀਲ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਨੇ NOC ਨਹੀਂ ਦਿੱਤੀ ਹੈ। ਹੁਣ ਉਹ ਬੈਂਕ ਦੇ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਮਾਨਹਾਨੀ ਦਾ ਦਾਅਵਾ ਪੇਸ਼ ਕਰਨਗੇ।