ਸਟੇਟ ਬੈਂਕ ਆਫ਼ ਇੰਡੀਆ ਹੈ ਭਾਰਤ ਦਾ ਸੱਭ ਤੋਂ ਦੇਸ਼ਭਗਤ ਬਰੈਂਡ : ਸਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਵੱਡੇ ਕਰਜਾ ਦੇਣ ਵਾਲਾ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੂੰ ਸੱਭ ਤੋਂ ਵੱਡੀ ਦੇਸ਼ਭਗਤ ਬਰੈਂਡ ਚੁਣਿਆ ਗਿਆ ਹੈ। ਐਸਬੀਆਈ ਨੇ ਇਹ ਸਥਾਨ ਟਾਟਾ ਮੋਟਰਸ...

SBI bank

ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੇ ਕਰਜਾ ਦੇਣ ਵਾਲਾ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੂੰ ਸੱਭ ਤੋਂ ਵੱਡੀ ਦੇਸ਼ਭਗਤ ਬਰੈਂਡ ਚੁਣਿਆ ਗਿਆ ਹੈ। ਐਸਬੀਆਈ ਨੇ ਇਹ ਸਥਾਨ ਟਾਟਾ ਮੋਟਰਸ, ਪਤੰਜਲਿ, ਰਿਲਾਇੰਸ ਜੀਓ ਅਤੇ ਬੀਐਸਐਨਐਲ ਵਰਗੀ ਮਸ਼ਹੂਰ ਕੰਪਨੀਆਂ ਨੂੰ ਪਛਾੜ ਕੇ ਹਾਸਲ ਕੀਤਾ ਹੈ। ਦਰਅਸਲ, ਯੂਕੇ ਦੀ ਇਕ ਆਨਲਾਈਨ ਮਾਰਕੀਟ ਰਿਸਰਚ ਐਂਡ ਡੇਟਾ ਏਨਾਲੈਟਿਕਸ ਫਰਮ ਜਿਸ ਦਾ ਨਾਮ ਯੂਗਵ ਹੈ, ਉਸ ਨੇ ਇਸ ਤੋਂ ਸਬੰਧਤ ਇਕ ਸਰਵੇਖਣ ਕਰਵਾਇਆ ਸੀ। ਇਸ ਵਿਚ ਐਸਬੀਆਈ ਨੇ ਸਾਰਿਆਂ ਨੂੰ ਪਛਾੜ ਦਿਤਾ।  

ਸਰਵੇਖਣ ਵਿਚ 11 ਸ਼੍ਰੇਣੀ ਦੇ 152 ਬਰੈਂਡਸ ਸ਼ਾਮਿਲ ਸਨ। 2 ਅਗਸਤ ਤੋਂ 8 ਅਗਸਤ ਦੇ ਵਿਚ ਹੋਏ ਇਸ ਸਰਵੇਖਣ ਵਿਚ 1,193 ਲੋਕਾਂ ਨੇ ਹਿੱਸਾ ਲਿਆ ਸੀ। ਇਹਨਾਂ ਵਿਚੋਂ 16 ਫ਼ੀ ਸਦੀ ਲੋਕਾਂ ਨੇ ਐਸਬੀਆਈ ਲਈ ਵੋਟ ਕੀਤਾ। ਉਥੇ ਹੀ, ਦੂਜੇ ਨੰਬਰ 'ਤੇ ਟਾਟਾ ਮੋਟਰਸ ਅਤੇ ਪਤੰਜਲਿ (8 ਫ਼ੀ ਸਦੀ) ਰਹੇ। ਰਿਲਾਇੰਸ ਜੀਓ ਅਤੇ ਬੀਐਸਐਨਐਲ (6 ਫ਼ੀ ਸਦੀ) ਦੇ ਨਾਲ ਤੀਜੇ ਨੰਬਰ 'ਤੇ ਰਹੇ। ਸੈਕਟਰਸ ਦੀ ਗੱਲ ਕਰੀਏ ਤਾਂ ਵਿਤੀ ਸੈਕਟਰ ਨੂੰ ਸੱਭ ਤੋਂ ਜ਼ਿਆਦਾ ਦੇਸ਼ਭਗਤ ਦੱਸਿਆ ਗਿਆ। ਇਸ ਵਿਚ ਐਸਬੀਆਈ ਅਤੇ ਜੀਵਨ ਬੀਮਾ ਕਾਰਪੋਰੇਸ਼ਨ (ਐਲਆਈਸੀ) ਨੂੰ ਲੋਕਾਂ ਨੇ ਸੱਭ ਤੋਂ ਜ਼ਿਆਦਾ ਵੋਟ ਕੀਤਾ।

ਵਿੱਤੀ ਸੈਕਟਰ ਤੋਂ ਬਾਅਦ ਆਟੋ,  ਕੰਜ਼ਿਊਮਰ ਗੁਡਸ, ਫੂਡ ਅਤੇ ਟੈਲਿਕਾਮ ਸੈਕਟਰਸ ਦਾ ਨੰਬਰ ਰਿਹਾ। ਵਿੱਤੀ ਸੈਕਟਰ ਵਿਚ ਐਸਬੀਆਈ 47 ਫ਼ੀ ਸਦੀ ਵੋਟਾਂ ਦੇ ਨਾਲ ਸੱਭ ਤੋਂ ਅੱਗੇ ਰਿਹਾ। ਦੂਜੇ ਨੰਬਰ 'ਤੇ ਐਲਆਈਸੀ (16 ਫ਼ੀ ਸਦੀ) ਸੀ। ਆਟੋ ਸੈਕਟਰ ਵਿਚ ਟਾਟਾ ਮੋਟਰਸ 30 ਫ਼ੀ ਸਦੀ ਦੇ ਨਾਲ ਪਹਿਲਾਂ ਅਤੇ ਭਾਰਤ ਪੈਟਰੋਲਿਅਮ 13 ਫ਼ੀ ਸਦੀ ਦੇ ਨਾਲ ਦੂਜੇ ਅਤੇ ਮਾਰੂਤੀ ਸੁਜ਼ੂਕੀ 11 ਫ਼ੀ ਸਦੀ ਦੇ ਨਾਲ ਤੀਜੇ ਨੰਬਰ 'ਤੇ ਸਨ। ਫੂਡ ਬਰੈਂਡ ਵਿਚ ਨਿਰਮੂਲ ਇਕ ਤਿਹਾਈ ਲੋਕਾਂ ਦੀ ਪੰਸਦ ਬਣ ਕੇ ਸੱਭ ਤੋਂ ਪਹਿਲਾਂ ਨੰਬਰ 'ਤੇ ਰਿਹਾ। ਉਥੇ ਹੀ ਰਾਮਦੇਵ ਦਾ ਪਤੰਜਲਿ ਬਰੈਂਡ ਦੂਜੇ ਨੰਬਰ 'ਤੇ ਸੀ।

ਹਾਲਾਂਕਿ, ਪਰਸਨਲ ਕੇਅਰ ਸਪੇਸ ਵਿਚ ਪਤੰਜਲਿ ਸੱਭ ਤੋਂ ਅੱਗੇ ਹੈ। ਇੱਥੇ ਉਸ ਨੇ ਡਾਬਰ ਅਤੇ ਵੀਕੋ ਵਰਗੇ ਅਤੇ ਪੁਰਾਣੇ ਨਾਮਾਂ ਨੂੰ ਪਛਾੜਿਆ। ਟੈਲਿਕਾਮ ਸੈਕਟਰ ਵਿਚ ਬੀਐਸਐਨਐਲ ਨੇ 41 ਫ਼ੀ ਸਦੀ ਲੋਕਾਂ ਦੀ ਪੰਸਦ ਬਣ ਕੇ ਜੀਓ ਆਦਿ ਨੂੰ ਪਛਾੜ ਦਿਤਾ।