ਕਰਨਾਲ ਦੇ ਪਿੰਡ ਗਗਸੀਨਾ ਵਿਚ ਚੱਲੀਆਂ ਗੋਲੀਆਂ, 3 ਮੌਤਾਂ
ਗੋਲੀ ਕਾਂਡ ਤੋਂ ਬਾਅਦ ਪਿੰਡ ਗਗਸੀਨਾ ਵਿਚ ਮਾਹੌਲ ਤਣਾਅਪੂਰਨ ਬਣਿਆ
crime
ਕਰਨਾਲ, (ਪਲਵਿੰਦਰ ਸਿੰਘ ਸੱਗੂ): ਕਰਨਾਲ ਦੇ ਪਿੰਡ ਗਗਸੀਨਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਖੂਨੀ ਸੰਘਰਸ਼ ਹੋ ਗਿਆ। ਘਟਨਾ ਵਿਚ ਤਾਬੜ ਤੋੜ ਗੋਲੀਆਂ ਅਤੇ ਤੇਜ਼ਧਾਰ ਹਥਿਆਰ ਚੱਲੇ ਜਿਸ ਦੇ ਚਲਦੇ ਚਾਰ ਲੋਕਾਂ ਦੇ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਤਕਰੀਬਨ ਅੱਧੀ ਦਰਜਨ ਲੋਕ ਫੱਟੜ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਖ਼ਤਰੇ ਵਿਚ ਹੈ, ਇਸ ਖੂਨੀ ਸੰਘਰਸ਼ ਵਿਚ ਫੱਟੜ ਹੋਏ ਲੋਕਾਂ ਨੂੰ ਘਰੋੜਾ ਦੇ ਸੀ ਐਚ ਸੀ ਹਸਪਤਾਲ ਵਿਚ ਲੈ ਜਾਇਆ ਗਿਆ।