ਵੰਦੇ ਭਾਰਤ ਐਕਸਪ੍ਰੈੱਸ 'ਤੇ ਪੱਥਰਬਾਜ਼ੀ, ਖਿੜਕੀ ਦਾ ਨੁਕਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ  

Image

 

ਰਾਏਪੁਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਗਪੁਰ-ਬਿਲਾਸਪੁਰ ਰੂਟ 'ਤੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਚਾਰ ਦਿਨ ਬਾਅਦ ਹੀ, ਕੁਝ ਸਮਾਜ ਵਿਰੋਧੀ ਅਨਸਰਾਂ ਨੇ ਰੇਲਗੱਡੀ 'ਤੇ ਪੱਥਰਬਾਜ਼ੀ ਕੀਤੀ। ਪੱਥਰ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਨਹੀਂ ਪਹੁੰਚ ਸਕਿਆ, ਨਹੀਂ ਤਾਂ ਅੰਦਰ ਬੈਠੇ ਯਾਤਰੀਆਂ ਦਾ ਨੁਕਸਾਨ ਹੋ ਸਕਦਾ ਸੀ।

ਐਸ.ਈ.ਸੀ.ਆਰ. ਬਿਲਾਸਪੁਰ ਜ਼ੋਨ ਦੇ ਸੀ.ਪੀ.ਆਰ.ਓ. ਸਾਕੇਤ ਰੰਜਨ ਨੇ ਦੱਸਿਆ ਕਿ ਇਹ ਘਟਨਾ ਦੁਰਗ ਸਟੇਸ਼ਨ ਤੋਂ ਰਾਏਪੁਰ ਲਈ ਰਵਾਨਾ ਹੋਣ ਤੋਂ ਬਾਅਦ ਵਾਪਰੀ। ਰੇਲਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਰਹੀ ਸੀ ਜਦੋਂ ਪੱਥਰ ਵੱਜਣ ਦੀ ਸ਼ੁਰੂਆਤ ਹੋਈ। ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਰੇਲ ਗੱਡੀ ’ਤੇ ਪਥਰਾਅ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। 

"ਹਾਲਾਂਕਿ ਅਜਿਹੇ ਅਨਸਰਾਂ 'ਤੇ ਕਾਬੂ ਪਾਉਣਾ ਮੁਸ਼ਕਿਲ ਹੈ, ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਬਕ ਸਿਖਾਇਆ ਜਾਵੇ। ਘਟਨਾ ਐਗਜ਼ੀਕਿਊਟਿਵ ਕਲਾਸ ਕੋਚ-1 'ਚ ਸ਼ਾਮ ਕਰੀਬ 6 ਵਜੇ ਵਾਪਰੀ। ਪੱਥਰ ਸੀਟ ਨੰ. 1-2 ਦੀ ਖਿੜਕੀ 'ਤੇ ਜਾ ਵੱਜਿਆ" ਸੀ.ਪੀ.ਆਰ.ਓ. ਨੇ ਦੱਸਿਆ।