ਪਿਛਲੇ ਤਿੰਨ ਸਾਲਾਂ ਤੋਂ 15 ਜਨਵਰੀ ਕਿਉਂ ਖਾਸ ਹੈ ਵਿਰਾਟ ਕੋਹਲੀ ਲਈ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਡਿਲੇਡ ਵਿਚ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿਚ ਸੈਂਕੜਾ ਜਡ਼ ਕੇ ਸਾਲ 2019 ਦਾ ਧਮਾਕੇਦਾਰ ਆਗਾਜ਼ ਕਰ ਦਿਤਾ ਹੈ।...

Virat Kohli

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਡਿਲੇਡ ਵਿਚ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿਚ ਸੈਂਕੜਾ ਜਡ਼ ਕੇ ਸਾਲ 2019 ਦਾ ਧਮਾਕੇਦਾਰ ਆਗਾਜ਼ ਕਰ ਦਿਤਾ ਹੈ। ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਵਿਚ 1 - 1 ਦੀ ਮੁਕਾਬਲਾ ਤਾਂ ਕਰ ਹੀ ਲਿਆ ਹੈ ਨਾਲ ਹੈ ਕੋਹਲੀ ਨੂੰ 112 ਗੇਦਾਂ 'ਤੇ ਉਨ੍ਹਾਂ ਦੀ 104 ਦੌੜਾਂ ਦੀ ਪਾਰੀ ਲਈ ਮੈਨ ਆਫ਼ ਦ ਮੈਚ ਦਾ ਅਵਾਰਡ ਵੀ ਮਿਲਿਆ ਪਰ ਜੇਕਰ ਤੁਸੀਂ ਕੋਹਲੀ ਦੇ ਫੈਨ ਹੋ ਤਾਂ ਇੰਨੀ ਜਾਣਕਾਰੀ ਤੁਹਾਡੇ ਲਈ ਕਾਫ਼ੀ ਨਹੀਂ ਹੈ।

ਮੰਗਲਵਾਰ ਨੂੰ ਐਡਿਲੇਡ ਵਿਚ ਖੇਡੀ ਗਈ ਕੋਹਲੀ ਦੀ ਇਸ ਸੈਂਚੁਰੀ ਪਾਰੀ ਦੀ ਇਕ ਗੱਲ ਬੇਹੱਦ ਖਾਸ ਸੀ ਅਤੇ ਇਹ ਗੱਲ ਸੀ 15 ਜਨਵਰੀ ਦੀ ਤਰੀਕ। ਹੁਣ ਇਕ ਬਹੁਤ ਵੱਡਾ ਸੰਯੋਗ ਹੈ ਕਿ ਪਿਛਲੇ ਤਿੰਨ ਵਾਰ ਤੋਂ ਕੋਹਲੀ 15 ਜਨਵਰੀ ਦੇ ਦਿਨ ਸੈਂਕੜਾ ਜਡ਼ ਰਹੇ ਹਨ। ਯਾਨੀ ਮੰਗਲਵਾਰ ਨੂੰ ਇਹ ਲਗਾਤਾਰ ਤੀਜੀ 15 ਜਨਵਰੀ ਸੀ ਜਦੋਂ ਕੋਹਲੀ ਦੇ ਬੱਲੇ ਨਾਲ ਸੈਂਕੜਾ ਨਿਕਲਿਆ ਸੀ। ਸਾਲ ਭਰ ਪਹਿਲਾਂ ਯਾਨੀ 15 ਜਨਵਰੀ 2018 ਨੂੰ ਸਾਉਥ ਅਫਰੀਕਾ ਅਤੇ ਭਾਰਤ ਵਿਚ ਸੈਂਚੁਰੀਅਨ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਤੀਜੇ ਦਿਨ ਕੋਹਲੀ ਦੇ ਬੱਲੇ ਤੋਂ ਸੈਂਕੜਾ ਨਿਕਲਿਆ ਸੀ।

ਹਾਲਾਂਕਿ ਉਨ੍ਹਾਂ ਦਾ ਇਹ ਸੈਂਕੜਾ ਭਾਰਤ ਦੀ ਉਸ ਟੈਸਟ ਵਿਚ 135 ਦੌੜਾਂ ਦੀ ਹਾਰ ਦੇ ਨਾਲ ਹੀ ਬੇਕਾਰ ਚਲਾ ਗਿਆ ਸੀ। ਪਰ ਇਸ ਮੁਕਾਬਲੇ ਨਾਲ ਇਕ ਸਾਲ ਪਹਿਲਾਂ ਯਾਨੀ 15 ਜਨਵਰੀ 2017 ਨੂੰ ਭਾਰਤੀ ਟੀਮ ਪੁਣੇ ਵਨਡੇ ਵਿਚ ਇੰਗਲੈਂਡ ਦੇ ਖਿਲਾਫ਼ 350 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰ ਰਹੀ ਸੀ। ਕੋਹਲੀ ਨੇ ਉਸ ਮੁਕਾਬਲੇ ਵਿਚ 105 ਗੇਂਦਾਂ 'ਤੇ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ 11 ਗੇਂਦ ਬਾਕੀ ਰਹਿੰਦੇ ਭਾਰਤ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਇਸ ਮੈਚ ਵਿਚ 76 ਗੇਂਦਾਂ 'ਤੇ 120 ਦੌੜਾਂ ਦੀ ਪਾਰੀ ਖੇਡਣ ਵਾਲੇ ਕੇਦਾਰ ਜਾਧਵ ਮੈਨ ਆਫ਼ ਦ ਮੈਚ ਬਣੇ ਸਨ। ਇਹਨਾਂ ਅੰਕੜਿਆਂ ਤੋਂ ਸਾਫ਼ ਪਤਾ ਚੱਲਦਾ ਹੈ ਕਿ 15 ਜਨਵਰੀ ਦਾ ਦਿਨ ਵਿਰਾਟ ਕੋਹਲੀ ਲਈ ਕਿੰਨਾ ਖਾਸ ਹੈ ਅਤੇ ਉਸੀ ਦਿਨ ਉਹ ਪਿਛਲੇ ਤਿੰਨ ਸਾਲਾਂ ਤੋਂ ਸਾਲ ਦੀ ਅਪਣੀ ਪਹਿਲੀ ਸੈਂਚੁਰੀ ਜਡ਼ ਰਹੇ ਹਨ।