IND vs AUS : ਮੇਰੇ ਕਰੀਅਰ ਦੀ ਸਭ ਤੋਂ ਵੱਡੀ ਕਾਮਯਾਬੀ : ਵਿਰਾਟ ਕੋਹਲੀ
ਭਾਰਤ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤ ਕੇ ਨਵਾਂ ਇਤਿਹਾਸ ਬਣਾ ਦਿਤਾ ਹੈ। ਭਾਰਤ ਨੇ ਆਸਟਰੇਲੀਆ ਵਿਚ ਚਾਰ...
ਸਿਡਨੀ : ਭਾਰਤ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤ ਕੇ ਨਵਾਂ ਇਤਿਹਾਸ ਬਣਾ ਦਿਤਾ ਹੈ। ਭਾਰਤ ਨੇ ਆਸਟਰੇਲੀਆ ਵਿਚ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਅਪਣੇ ਨਾਮ ਕੀਤੀ। ਸਿਡਨੀ ਵਿਚ ਖੇਡਿਆ ਗਿਆ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਮੀਂਹ ਦੇ ਚਲਦੇ ਡਰਾਅ ਕਰ ਦਿਤਾ ਗਿਆ ਪਰ ਭਾਰਤ ਨੇ ਐਡਿਲੇਡ ਅਤੇ ਮੈਲਬਰਨ ਟੈਸਟ ਜਿੱਤ ਕੇ ਸੀਰੀਜ਼ ਵਿਚ ਪਹਿਲਾਂ ਹੀ ਅਜਿੱਤ ਵਾਧਾ ਬਣਾ ਲਿਆ ਸੀ। ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੁਭਾਵਿਕ ਰੂਪ ਤੋਂ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਇਸ ਵੱਡੀ ਜਿੱਤ ਲਈ ਪੂਰੀ ਟੀਮ ਨੂੰ ਕ੍ਰੈਡਿਟ ਦਿਤਾ।
ਭਾਰਤੀ ਕਪਤਾਨ ਨੇ ਕਿਹਾ, ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਹੈ। ਜਦੋਂ 2011 ਵਿਚ ਅਸੀ ਵਰਲਡ ਕੱਪ ਜਿੱਤਿਆ ਸੀ ਤਾਂ ਮੈਂ ਟੀਮ ਦਾ ਸਭ ਤੋਂ ਨੌਜਵਾਨ ਮੈਂਬਰ ਸੀ। ਮੈਂ ਸਾਰਿਆ ਨੂੰ ਉਥੇ ਭਾਵੁਕ ਹੁੰਦੇ ਵੇਖਿਆ ਸੀ। ਮੈਨੂੰ ਉਥੇ ਉਹ ਅਹਿਸਾਸ ਨਹੀਂ ਹੋਇਆ। ਹੁਣ ਇੱਥੇ ਤਿੰਨ ਵਾਰ ਆਉਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਇਹ ਸੀਰੀਜ਼ ਜਿੱਤਣਾ ਮੇਰੇ ਲਈ ਕੁੱਝ ਵੱਖਰਾ ਹੈ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕੋਚ ਰਵੀ ਸ਼ਾਸਤਰੀ ਦੇ ਨਾਲ ਆਏ ਵਿਰਾਟ ਕੋਹਲੀ ਨੇ ਇਥੇ ਵੀ ਇਸ ਗੱਲ ਨੂੰ ਦੁਹਰਾਇਆ ਕਿ ਇਹ ਸੀਰੀਜ਼ ਦੀ ਜਿੱਤ ਉਨ੍ਹਾਂ ਦੇ ਟੈਸਟ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ।
ਉਨ੍ਹਾਂ ਨੇ ਕਿਹਾ ਕਿ ਪੁਜਾਰਾ ਦਾ ਪਿਛਲਾ ਆਸਟਰੇਲੀਆ ਦੌਰਾ ਚੰਗਾ ਨਹੀਂ ਰਿਹਾ ਸੀ ਪਰ ਇਸ ਵਾਰ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਵਿਖਾਇਆ। ਉਨ੍ਹਾਂ ਨੇ ਕਿਹਾ, ਪੁਜਾਰਾ ਲਗਾਤਾਰ ਸਿੱਖਣਾ ਚਾਹੁੰਦੇ ਹਨ। ਉਹ ਟੀਮ ਦੇ ਸਭ ਤੋਂ ਚੰਗੇ ਮੈਬਰਾਂ ਵਿਚੋਂ ਇਕ ਹਨ। ਮੈਂ ਉਨ੍ਹਾਂ ਦੇ ਲਈ ਕਾਫ਼ੀ ਖੁਸ਼ ਹਾਂ।