ਕੁਝ ਪਾਰਟੀਆਂ ਦੇ ਲੀਡਰ ਹਨ ਜੋ ਕਿਸਾਨੀ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ- ਹਰਜੀਤ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਬਾਦਲ ਪਰਿਵਾਰ ਪਹਿਲਾਂ ਤਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਜਦੋਂ ਵਿਰੋਧ ਹੋਇਆ ਤਾਂ ਉਨ੍ਹਾਂ ਉਲਟੀ ਛਲਾਂਗ ਲਾ ਕੇ ਗੱਠਜੋੜ ਦੇ ਧਰਮ ਨੂੰ ਤੋੜਿਆ ਹੈ ।

Harjit grewal

ਚੰਡੀਗਡ਼੍ਹ  : ਕੇਂਦਰ ਸਰਕਾਰ ਨੇ ਖੇਤੀਬਾੜੀ ਕਨੂੰਨਾਂ ਵਿਚ 99ਵੇਂ ਫੀਸੀਦੀ ਸੋਧ ਕਰ ਦਿੱਤੀ ਹੈ ਬੱਸ ਹੁਣ ਇਹ ਕਹਿਣਾ ਹੀ ਬਾਕੀ ਹੈ ਕਿ ਕਾਨੂੰਨ ਰੱਦ ਕੀਤੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂ ਹਰਜੀਤ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਦਿੱਲੀ ਸਰਹੱਦ ‘ਤੇ ਬੈਠੇ ਕਿਸਾਨ, ਬਜ਼ੁਰਗ, ਕਿਸਾਨ ਔਰਤਾਂ ਸਰਕਾਰ ਦੇ ਬੱਚੇ ਹੀ ਹਨ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਦੀ ਗੱਲ ਅਲੱਗ ਚੀਜ਼ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੜਕਾਂ ‘ਤੇ ਬੈਠੇ ਹਨ, ਉਹ ਸੱਚੇ ਹਨ ਜਾਂ ਫਿਰ ਗਲਤ ਹਨ ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਖਦਸ਼ੇ ਦੂਰ ਕਰੇ । ਕੇਂਦਰ ਸਰਕਾਰ ਨੇ ਇਹੋ ਸੋਚ ਕੇ ਕਿਸਾਨਾਂ ਦੇ ਖਦਸ਼ੇ ਦੂਰ ਕਰ ਰਹੀ ਹੈ । 

Related Stories