'ਕੱਟੜਪੰਥ' ਦਾ ਖ਼ਤਰਾ ਘਟਾਉਣ ਲਈ ਛੋਟੇ ਮਦਰੱਸਿਆਂ ਨੂੰ ਵੱਡੇ ਮਦਰੱਸਿਆਂ ਵਿੱਚ ਮਿਲਾਇਆ ਜਾਵੇਗਾ - ਡੀ.ਜੀ.ਪੀ.

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਛੋਟੇ ਮਦਰੱਸਿਆਂ ਵਿੱਚ ਹੀ ਹੁੰਦੀਆਂ ਹਨ ਕੱਟੜਪੰਥ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ 

Image

 

ਗੁਹਾਟੀ - ਅਸਾਮ ਦੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਜੋਤੀ ਮਹੰਤ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਸਰਕਾਰ ਨੇ 'ਕੱਟੜਵਾਦ' ਦਾ ਖ਼ਤਰਾ ਘਟਾਉਣ ਲਈ ਛੋਟੇ ਮਦਰੱਸਿਆਂ ਦੇ ਵੱਡੇ ਮਦਰੱਸਿਆਂ ਵਿੱਚ ਰਲੇਵੇਂ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਅਜਿਹੇ ਸਾਰੇ ਵਿੱਦਿਅਕ ਅਦਾਰਿਆਂ ਦਾ ਡਾਟਾਬੇਸ ਤਿਆਰ ਕਰਨ ਲਈ ਸਰਵੇਖਣ ਕੀਤਾ ਜਾ ਰਿਹਾ ਹੈ।

ਮਹੰਤ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਅਸਾਮ ਵਿੱਚ ਇੱਕ ਵੱਡੀ ਮੁਸਲਿਮ ਆਬਾਦੀ ਹੈ ਅਤੇ ਇਹ 'ਕੱਟੜਵਾਦ ਨੂੰ ਉਤਸ਼ਾਹਿਤ ਕਰਨ' ਦੇ 'ਸੁਭਾਵਿਕ ਲੱਛਣ' ਹਨ। ਉਨ੍ਹਾਂ ਕਿਹਾ ਕਿ ਕੱਟੜਪੰਥ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਆਮ ਤੌਰ 'ਤੇ ਛੋਟੇ ਮਦਰੱਸਿਆਂ ਵਿੱਚ ਕੀਤੀਆਂ ਜਾਂਦੀਆਂ ਹਨ।

ਮਹੰਤ ਨੇ ਕਿਹਾ ਕਿ ਸੂਬਾ ਪੁਲਿਸ ਨੇ ਅੱਤਵਾਦੀ ਸੰਗਠਨਾਂ - ਅੰਸਾਰੁਲ ਬੰਗਲਾ ਟੀਮ (ਏ.ਬੀ.ਟੀ.) ਅਤੇ ਅਲ ਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ (ਏ.ਕਿਊ.ਆਈ.ਐਸ.) ਦੇ ਨੌਂ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਅਤੇ ਪਿਛਲੇ ਸਾਲ 53 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਮਹੰਤ ਨੇ ਕਿਹਾ ਕਿ ਮੁਸਲਿਮ ਆਗੂਆਂ ਨੇ ਹੀ ਇਨ੍ਹਾਂ ਗਤੀਵਿਧੀਆਂ ਦੀ ਜਾਂਚ ਲਈ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ, ਅਤੇ ਭਾਈਚਾਰੇ ਦੇ 68 ਆਗੂਆਂ ਨਾਲ ਹੋਈ ਬੈਠਕ ਵਿੱਚ ਮਦਰੱਸਿਆਂ ਵਿੱਚ ਵਿੱਦਿਅਕ ਸੁਧਾਰ ਲਿਆਉਣ ਲਈ ਸਹਿਮਤੀ ਬਣੀ ਸੀ।