RSS ਮੁਖੀ ਦੀ ਮੁਸਲਿਮ ਨੇਤਾਵਾਂ ਨੂੰ ਨਸੀਹਤ, ‘ਕੱਟੜਵਾਦ ਖਿਲਾਫ਼ ਲੈਣਾ ਚਾਹੀਦਾ ਹੈ ਸਪੱਸ਼ਟ ਸਟੈਂਡ'

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਮੁਸਲਿਮ ਨੇਤਾਵਾਂ ਨੂੰ ਕੱਟੜਵਾਦ ਖਿਲਾਫ ਸਪੱਸ਼ਟ ਸਟੈਂਡ ਅਪਣਾਉਣਾ ਚਾਹੀਦਾ ਹੈ।

RSS chief Mohan Bhagwat attends a meeting of Muslim scholars

ਮੁੰਬਈ: ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ (RSS chief Mohan Bhagwat) ਨੇ ਸੋਮਵਾਰ ਨੂੰ ਕਿਹਾ ਕਿ ਮੁਸਲਿਮ ਨੇਤਾਵਾਂ ਨੂੰ ਕੱਟੜਵਾਦ ਖਿਲਾਫ ਸਪੱਸ਼ਟ ਸਟੈਂਡ ਅਪਣਾਉਣਾ ਚਾਹੀਦਾ ਹੈ। ਮੋਹਨ ਭਾਗਵਤ ਪੁਣੇ ਸਥਿਤ ਸੰਸਥਾ 'ਗਲੋਬਲ ਰਣਨੀਤਕ ਨੀਤੀ ਫਾਊਂਡੇਸ਼ਨ' ਵੱਲੋਂ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ।

ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਨੇ ਕਿਹਾ, ‘ਇਹ ਇਕ ਇਤਿਹਾਸਕ ਤੱਥ ਹੈ ਕਿ ਭਾਰਤ ਵਿਚ ਇਸਲਾਮ ਹਮਲਾਵਰਾਂ ਦੇ ਨਾਲ ਆਇਆ ਅਤੇ ਇਸ ਨੂੰ ਯਕੀਨਨ ਇਸੇ ਤਰ੍ਹਾਂ ਪੇਸ਼ ਕਰਨਾ ਚਾਹੀਦਾ ਹੈ। ਮੁਸਲਿਮ ਭਾਈਚਾਰੇ ਦੇ ਸਮਝਦਾਰ ਨੇਤਾਵਾਂ ਨੂੰ ਕੱਟੜਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੱਟੜਪੰਥੀਆਂ ਖਿਲਾਫ਼ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਇਸ ਕੰਮ ਵਿਚ ਲੰਬਾ ਸਮਾਂ ਅਤੇ ਕੋਸ਼ਿਸ਼ ਲੱਗੇਗੀ। ਇਹ ਸਾਡੇ ਸਾਰਿਆਂ ਲਈ ਲੰਬੀ ਅਤੇ ਮੁਸ਼ਕਿਲ ਪ੍ਰੀਖਿਆ ਹੋਵੇਗੀ। ਅਸੀਂ ਜਿੰਨੀ ਜਲਦੀ ਇਸ ਨੂੰ ਸ਼ੁਰੂ ਕਰ ਦੇਵਾਂਗੇ, ਸਾਡੇ ਸਮਾਜ ਨੂੰ ਓਨਾ ਹੀ ਘੱਟ ਨੁਕਸਾਨ ਹੋਵੇਗਾ’।

ਹੋਰ ਪੜ੍ਹੋ: ਸਰਕਾਰੀ ਬੱਸਾਂ ਦਾ ਦੂਜੇ ਦਿਨ ਵੀ ਚੱਕਾ ਜਾਮ, ਮੁਲਾਜ਼ਮ ਅੱਜ ਕਰਨਗੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ

ਇਸ ਸਮਾਰੋਹ ਦਾ ਵਿਸ਼ਾ ਸੀ, ‘ਨੇਸ਼ਨ ਫਸਟ, ਨੇਸ਼ਨ ਅਬਵ ਆਲ’ (ਰਾਸ਼ਟਰ ਸਭ ਤੋਂ ਪਹਿਲਾਂ, ਰਾਸ਼ਟਰ ਸਭ ਤੋਂ ਉੱਪਰ)। ਇਸ ਮੌਕੇ ਮੁੱਖ ਤੌਰ ’ਤੇ ਕਸ਼ਮੀਰੀ ਵਿਦਿਆਰਥੀ, ਸੇਵਾਮੁਕਤ ਰੱਖਿਆ ਅਧਿਕਾਰੀ ਅਤੇ ਆਰਐਸਐਸ ਦੇ ਮੈਂਬਰ ਸ਼ਾਮਲ ਸਨ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਦੇਸ਼ ਵਿਚ ਇਹ ਬਹਿਸ ਚੱਲ ਰਹੀ ਹੈ ਕਿ ਭਾਰਤ ਦੇ ਮੁਸਲਮਾਨਾਂ ਨੂੰ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਸਬੰਧੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।

ਹੋਰ ਪੜ੍ਹੋ: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਇਸ ਮੌਕੇ ਆਰਐਸਐਸ (Rashtriya Swayamsevak Sangh) ਮੁਖੀ ਨੇ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। ਉਹਨਾਂ ਕਿਹਾ, ‘ਭਾਰਤ ਵਿਚ ਮੁਸਲਮਾਨ ਅਤੇ ਹਿੰਦੂਆਂ ਦੇ ਪੁਰਖੇ ਇਕ ਹੀ ਹਨ। ਸਾਡੇ ਵਿਚਾਰ ਅਨੁਸਾਰ ਹਿੰਦੂ ਸ਼ਬਦ ਦਾ ਅਰਥ ਮਾਤ ਭੂਮੀ ਅਤੇ ਸੱਭਿਆਚਾਰ ਹੈ ਜੋ ਸਾਨੂੰ ਪ੍ਰਾਚੀਨ ਕਾਲ ਤੋਂ ਮਿਲਿਆ ਹੈ। ਇਸ ਸੰਦਰਭ ਵਿਚ ਸਾਡੇ ਲਈ ਹਰ ਭਾਰਤੀ ਹਿੰਦੂ ਹੈ, ਚਾਹੇ ਉਸ ਦਾ ਧਾਰਮ, ਭਾਸ਼ਾ ਅਤੇ ਨਸਲ ਕੁਝ ਵੀ ਹੋਵੇ’।

ਹੋਰ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ

ਇਸ ਸਮਾਗਮ ਵਿਚ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ ਦੇ ਚਾਂਸਲਰ ਲੈਫਟੀਨੈਂਟ ਜਨਰਲ ਸਈਅਦ ਅਤਾ ਹਸਨੈਨ (ਸੇਵਾਮੁਕਤ) ਵੀ ਮੌਜੂਦ ਸਨ।