ਪੁਲਵਾਮਾ ਹਮਲੇ ਤੋਂ ਬਾਅਦ ਅਜਿਹਾ ਹੈ ਜੰਮੂ-ਕਸ਼ਮੀਰ ਦਾ ਹਾਲ, ਲੋਕਾਂ ਦਾ ਬਾਹਰ ਨਿਕਲਣਾ ਹੋਇਆ ਮੁਸ਼ਕਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਵਿਚ ਲਗਾਤਾਰ ਤੀਸਰੇ ਦਿਨ, ਐਤਵਾਰ ਨੂੰ ਵੀ ਕਰਫਿਊ ਜਾਰੀ ਹੈ ਅਤੇ ਇਸ ਵਿਚ ਜ਼ਰਾ ਵੀ ਢਿੱਲ ਨਹੀਂ ਵਰਤੀ ਜਾ ਰਹੀ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋ...

Curfew continues in Jammu-Kashmir

ਜੰਮੂ: ਜੰਮੂ ਵਿਚ ਲਗਾਤਾਰ ਤੀਸਰੇ ਦਿਨ, ਐਤਵਾਰ ਨੂੰ ਵੀ ਕਰਫਿਊ ਜਾਰੀ ਹੈ ਅਤੇ ਇਸ ਵਿਚ ਜ਼ਰਾ ਵੀ ਢਿੱਲ ਨਹੀਂ ਵਰਤੀ ਜਾ ਰਹੀ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਨਹੀਂ ਹੋ ਜਾਂਦਾ ਤੱਦ ਤੱਕ ਕਰਫਿਊ ਜਾਰੀ ਰਹੇਗਾ। ਇੱਕ ਪੁਲ਼ਿਸ ਅਧਿਕਾਰੀ ਨੇ ਕਿਹਾ, “ਕੁੱਝ ਕੁ ਘਟਨਾਵਾਂ ਨੂੰ ਛੱਡ ਕੇ ਰਾਤ ਦੇ ਸਮੇਂ ਸਥਿਤੀ ਸਧਾਰਨ ਰਹੇਗੀ”। ਅਧਿਕਾਰੀ ਨੇ ਕਿਹਾ, “ਕਾਨੂੰਨ - ਵਿਵਸਥਾ ਦੀ ਸਮੀਖਿਆ ਕਰਨ ਤੋਂ ਬਾਅਦ ਦਿਨ ਵਿਚ ਇਸ ਬਾਰੇ ਫੈਸਲਾ ਲਿਆ ਜਾਵੇਗਾ ਕਿ ਕਰਫਿਊ ਵਿਚ ਢਿੱਲ ਦਿਤੀ ਜਾਵੇ ਜਾਂ ਨਾ”।

ਸ਼ਹਿਰ ਦੀ ਨਵੀਂ ਬਸਤੀ , ਬੰਤਾਲਾਬ , ਓਮਾਨਾ ਤੇ ਪਰੇਡ ਗਰਾਉਂਡ ਇਲਾਕਿਆਂ ਵਿਚ ਸ਼ਾਮ ਨੂੰ ਵਿਰੋਧ ਪ੍ਰਦਰਸ਼ਨ ਹੋਏ। ਫੌਜ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜੰਮੂ ਸ਼ਹਿਰ ਵਿਚ ਸੁਰੱਖਿਆ ਵਧਾ ਦਿਤੀ ਹੈ। ਪੁਲਵਾਮਾ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਪ੍ਰਦਰਸ਼ਨ  ਦੌਰਾਨ ਕੁਝ ਲੋਕਾਂ ਵੱਲੋਂ ਕਸ਼ਮੀਰ ਘਾਟੀ ਦੇ ਨੰਬਰ ਵਾਲੇ ਕੁੱਝ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤੇ ਜਾਣ ਤੇ ਅਤੇ ਹੋਰ ਨੁਕਸਾਨ ਤੋਂ ਬਾਅਦ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਕਰਫਿਊ ਲਗਾ ਦਿਤਾ ਗਿਆ ਸੀ।

ਜੰਮੂ ਖੇਤਰ ਦੇ ਉਧਮਪੁਰ, ਕਠੂਆ, ਸਾਂਬਾ ‘ਤੇ ਰਿਆਸੀ ਜਿਲ੍ਹਿਆਂ ਵਿਚ ਸ਼ਨੀਵਾਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਵਿਚ ਹੀ, ਕਸ਼ਮੀਰੀ ਵਿਦਿਆਰਥੀਆਂ ਤੇ ਸੂਬੇ ਦੇ ਬਾਹਰ ਪੇਸ਼ਾ ਕਰਨ ਵਾਲੇ ਹੋਰ ਲੋਕਾਂ ਦੀ ਸੁਰੱਖਿਆ  ਨਿਸਚਿਤ ਕਰਨ ਲਈ ਹੈਲਪਲਾਇਨਾਂ  ਸਥਾਪਤ ਕੀਤੀਆਂ ਗਈਆਂ ਹਨ। ਜੰਮੂ ਤੇ ਕਸ਼ਮੀਰ ਦੇ ਡੀ.ਜੀ.ਪੀ ਦਿਲਬਾਗ ਸਿੰਘ ਨੇ ਸ਼ਨੀਵਾਰ ਨੂੰ ਉਤਰਾਖੰਡ ਪੁਲ਼ਿਸ ਮੁਖੀ ਨਾਲ ਸੂਬੇ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਸ਼ਮੀਰੀਆਂ ਦੀ ਸੁਰੱਖਿਆ ਲਈ ਵੱਖ-ਵੱਖ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।