ਮੋਟਰਸਾਈਕਲ ਸਵਾਰ ਨੌਜਵਾਨਾਂ ਤੋਂ ਬਰਾਮਦ ਹੋਇਆ ਨਸ਼ਾ, ਹਥਿਆਰ ਅਤੇ ਜ਼ਿੰਦਾ ਕਾਰਤੂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਵਲੋਂ ਨਸ਼ਾ ਅਤੇ ਹਥਿਆਰਾਂ ਨਾਲ ਫੜੇ ਜਾਣ ਵਾਲੇ ਆਰੋਪੀਆਂ ਦੀ ਐਫਆਈਆਰ ਵਿਚ ਇੱਕ ਹੀ......

Drugs, weapons and live cartridges found from bikers

ਮੋਹਾਲੀ:  ਪੁਲਿਸ ਵਲੋਂ ਨਸ਼ਾ ਅਤੇ ਹਥਿਆਰਾਂ ਨਾਲ ਫੜੇ ਜਾਣ ਵਾਲੇ ਅਰੋਪੀਆਂ ਦੀ ਐਫਆਈਆਰ ਵਿਚ ਇੱਕ ਹੀ ਕਹਾਣੀ ਦੱਸੀ ਜਾਂਦੀ ਹੈ। ਹੁਣ ਜਾਂ ਤਾਂ ਇਹ ਇੱਕ ਸੱਚਾਈ ਹੈ ਜਾਂ ਫਿਰ ਪਲਿਸ ਵਲੋਂ ਕਿਸੇ ਸਾਜਿਸ਼ ਨਾਲ ਇਹ ਕਹਾਣੀ ਬਣਾਈ ਜਾਂਦੀ ਹੈ। ਪਿਛਲੇ ਦੋ ਦਿਨਾਂ ਵਿਚ ਦਰਜ ਤਿੰਨ ਮਾਮਲਿਆਂ ਵਿਚ ਅਰੋਪੀ ਪੁਲਿਸ ਨੂੰ ਵੇਖ ਕੇ ਘਬਰਾ ਗਏ ਅਤੇ ਉਹਨਾਂ ਦੀ ਇਹ ਗਲਤੀਉਹਨਾਂ ਨੂੰ ਫੜਵਾ ਗਈ।  ਤਿੰਨਾਂ ਮਾਮਲਿਆਂ ਵਿਚ ਫੜੇ ਜਾਣ ਵਾਲੇ ਜਵਾਨਾਂ ਤੋਂ ਨਸ਼ਾ, ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ।  

ਪੁਲਿਸ ਕਰਮੀਆਂ ਨੂੰ ਵੇਖ ਕੇ ਮੋਟਰਸਾਈਕਲ ਉੱਤੇ ਸਵਾਰ ਜਵਾਨਾਂ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕੀਤਾ। ਜਵਾਨਾਂ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ  ਦੀ ਤਾਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲ ਇੱਕ 32 ਬੋਰ ਦੀ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਫੜੇ ਗਏ ਆਰੋਪੀਆਂ ਦੀ ਪਹਿਚਾਣ ਰਵਿੰਦਰ ਸਿੰਘ ਚੰਦਰਪਾਲ ਨਿਵਾਸੀ ਜਗਤਪੁਰਾ, ਰਜਿੰਦਰ ਕੁਮਾਰ ਨਿਵਾਸੀ ਫੇਜ਼-1 ਅਤੇ ਰਾਕੇਸ਼ ਕੁਮਾਰ ਨਿਵਾਸੀ ਫੇਜ਼-1 ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਦੇ ਅਨੁਸਾਰ ਸੀਆਈਏ ਸਟਾਫ ਟੀਮ ਰੇਲਵੇ ਬਿ੍ਜ ਮੋਹਾਲੀ ਜਗਤਪੁਰੇ ਦੇ ਕੋਲ ਮੌਜੂਦ ਸੀ ਤਾਂ ਸਾਹਮਣੇ ਵਲੋਂ ਇੱਕ ਪਲੈਟਿਨਾ ਮੋਟਰਸਾਈਕਲ ਉੱਤੇ ਤਿੰਨ ਜਵਾਨ ਸਵਾਰ ਹੋ ਕੇ ਆ ਰਹੇ ਸਨ।

ਪੁਲਿਸ ਨੂੰ ਵੇਖ ਕੇ ਜਦੋਂ ਉਹ ਉੱਥੋਂ ਭੱਜਣ ਲੱਗੇ, ਤਾਂ ਪੁਲਿਸ ਨੇ ਉਹਨਾਂ  ਦਾ ਪਿੱਛਾ ਕਰਕੇ ਉਹਨਾਂ  ਨੂੰ ਕਾਬੂ ਕਰ ਲਿਆ। ਫੜੇ ਗਏ ਆਰੋਪੀਆਂ ਵਲੋਂ ਪੁੱਛਗਿਛ ਕਰਨ ਤੇ ਉਹਨਾਂ  ਵਿਚੋਂ ਇੱਕ ਨੇ ਦੱਸਿਆ ਕਿ ਉਸਨੇ ਇੱਕ  9 ਐਮਐਮ ਦੀ ਪਿਸਟਲ ਆਪਣੇ ਘਰ ਵਿਚ ਵੀ ਲੁੱਕਾ ਕਰ ਰੱਖੀ ਹੈ। ਪੁਲਿਸ ਨੇ ਉਸਦੀ ਨਿਸ਼ਾਨਦੇਹੀ ਤੋਂ 9 ਐਮਐਮ ਦੀ ਪਿਸਟਲ ਦੇ ਨਾਲ ਹੀ ਜਿੰਦਾ ਕਾਰਤੂਸ ਬਰਾਮਦ ਕੀਤੇ।

ਪੁਲਿਸ ਨੇ ਆਰੋਪੀਆਂ ਦੇ ਖਿਲਾਫ ਆਰਮਜ਼ ਏਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਉਥੇ ਹੀ ਹੋਰ ਦੋ ਮਾਮਲਿਆਂ ਵਿਚ ਪੁਲਿਸ ਨੇ 50 ਅਤੇ 30 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਨਾਂ ਹੀ ਮਾਮਲਿਆਂ ਵਿਚ ਆਰੋਪੀ ਪੁਲਿਸ ਨੂੰ ਵੇਖ ਘਬਰਾਏ ਅਤੇ ਪਿੱਛੇ ਮੁੜ ਕੇ ਭੱਜੇ।  ਫੜੇ ਗਏ ਤਾਂ ਇਨ੍ਹਾਂ ਕੋਲੋ ਹੈਰੋਇਨ ਮਿਲੀ। ਦੋਨਾਂ ਹੀ ਮਾਮਲਿਆਂ ਵਿਚ ਆਰੋਪੀਆਂ ਦੇ ਖਿਲਾਫ ਐਨਡੀਪੀਏਸ ਏਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।