ਚੀਨੀ ਵਿਗਿਆਨੀਆਂ ਦਾ ਕਮਾਲ, ਇਨਸਾਨੀ ਦਿਮਾਗ਼ ਨਾਲ ਕੰਟਰੋਲ ਕੀਤਾ ਚੂਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਤਕਨੀਕ ਭੂਚਾਲ ਤੋਂ ਬਾਅਦ ਢਹਿ ਚੁੱਕੇ ਮਕਾਨਾਂ ਅਤੇ ਇਮਾਰਤਾਂ ਦੇ ਬਚਾਅ ਕੰਮ ਵਿਚ ਮਦਦ ਕਰ ਸਕਦੀ ਹੈ।

Rat

ਬੀਜਿੰਗ : ਚੀਨੀ ਵਿਗਿਆਨੀਆਂ ਨੇ ਇਨਸਾਨੀ ਦਿਮਾਗ ਤੋਂ ਚੂਹੇ ਦੇ ਦਿਮਾਗ ਨੂੰ ਕਾਬੂ ਕਰਨ ਦੀ ਸਮਰਥਾ ਵਿਕਸਤ ਕੀਤੀ ਹੈ। ਇਸ ਦੇ ਲਈ ਉਹਨਾਂ ਨੇ ਇਕ ਵਾਇਰਲੈਸ ਬ੍ਰੇਨ ਟੂ ਬ੍ਰੇਨ ਪ੍ਰਣਾਲੀ ਵਿਕਸਤ ਕੀਤੀ ਹੈ। ਜਿਸ ਨਾਲ ਇਨਸਾਨ ਵੱਲੋਂ ਇਕ ਮਸ਼ੀਨ ਲਗੇ ਚੂਹੇ ਦੇ ਦਿਮਾਗ ਨੂੰ ਵਿਕਸਤ ਕੀਤਾ ਜਾ ਸਕਦਾ ਹੈ। ਇਹ ਤਕਨੀਕ ਭੂਚਾਲ ਤੋਂ ਬਾਅਦ ਢਹਿ ਚੁੱਕੇ ਮਕਾਨਾਂ ਅਤੇ ਇਮਾਰਤਾਂ ਦੇ ਬਚਾਅ ਕੰਮ ਵਿਚ ਮਦਦ ਕਰ ਸਕਦੀ ਹੈ।

ਇਸ ਖੋਜ ਨੂੰ ਰੇਟ ਸਾਈਬਰੋਗ ਪ੍ਰਿਪਰੇਸ਼ਨ ਪੇਪਰ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿਚ ਬ੍ਰੇਨ ਟੂ ਬ੍ਰੇਨ ਇੰਟਰਫੇਸ ਸਬੰਧੀ ਦੱਸਿਆ ਗਿਆ ਹੈ। ਜਿਸ ਰਾਹੀਂ ਕਿਸੇ ਇਨਸਾਨੀ ਦਿਮਾਗ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਦਕਾ ਹੈ। ਇਸੇ ਪ੍ਰਣਾਲੀ ਦੀ ਵਰਤੋਂ ਬਾਅਦ ਵਿਚ ਚੂਹੇ ਦੇ ਦਿਮਾਗ ਨੂੰ ਕਾਬੂ ਕਰਨ ਵਿਚ ਕੀਤੀ ਗਈ। ਸਾਇੰਸਦਾਨੀਆਂ ਨੇ ਚੂਹੇ ਦੇ ਸਰੀਰ ਵਿਚ ਹਰਕਤ ਪੈਦਾ ਕਰਨ ਲਈ ਉਸ ਦੀ ਪਿੱਠ 'ਤੇ ਇਲੈਕਟ੍ਰੋਡ ਲਗਾਏ।

ਇਹ ਇਲੈਕਟ੍ਰੋਡ ਵਾਇਰਲੈਸ ਤਰੀਕੇ ਨਾਲ ਚੂਹੇ ਦੇ ਦਿਮਾਗ ਨਾਲ ਜੁੜੇ ਹੋਏ ਸਨ। ਪਹਿਲੇ ਪਰੀਖਣ ਵਿਚ ਚੂਹੇ ਨੂੰ ਇਕ ਮੇਜ 'ਤੇ ਤੋਰਿਆ ਗਿਆ ਜੋ ਕਿ ਕਿਸੇ ਭੁਲੇਖੇ ਵਾਂਗ ਸੀ। ਦੂਜੇ ਪਾਸੇ ਮਨੁੱਖ ਨੂੰ ਬਿਠਾਇਆ ਗਿਆ ਜਿਸ ਵਿਚ ਇਲੈਕਟ੍ਰੋ ਇਨਫੈਲੋਗ੍ਰਾਮ ਲਗਾਏ ਗਏ ਸਨ। ਜਿਹਨਾਂ ਦੀ ਮਦਦ ਨਾਲ ਉਹ ਚੂਹੇ ਨੂੰ ਕਾਬੂ ਕਰ ਰਹੇ ਸਨ। ਈਈਜੀ ਕੰਪਿਊਟਰ ਨਾਲ ਜੁੜਿਆ ਸੀ। 

ਇਹ ਕੰਪਿਊਟਰ ਪਹਿਲਾਂ ਇਨਸਾਨੀ ਦਿਮਾਗ ਤੋਂ ਨਿਕਲਣ ਵਾਲੇ ਸਿਗਨਲ ਨੂੰ ਡਿਕੋਡ ਕਰਦਾ ਸੀ ਫਿਰ ਉਹਨਾਂ ਨੂੰ ਚੂਹੇ ਦੇ ਦਿਮਾਗ ਵਿਚ ਭੇਜਿਆ ਜਾਂਦਾ ਸੀ। ਇਸ ਇਸ਼ਾਰੇ ਨਾਲ ਹੀ ਇਨਸਾਨ ਚੂਹੇ ਨੂੰ ਦੱਸ ਰਿਹਾ ਸੀ ਕਿ ਉਸ ਨੂੰ ਅੱਗੇ ਕਦੋਂ ਅਤੇ ਕਿਥੇ ਜਾਣਾ ਹੈ। ਖੋਜੀਆਂ ਨੇ ਦੱਸਿਆ ਕਿ ਚੂਹੇ ਨੂੰ ਸੱਜੇ ਅਤੇ ਖੱਬੇ ਮੋੜਨ ਲਈ ਇਨਸਾਨੀ ਦਿਮਾਗ ਦੇ ਇਸ਼ਾਰੇ ਦੀ ਵਰਤੋਂ ਕੀਤੀ ਗਈ ਪਰ ਚੂਹੇ ਨੂੰ ਅੱਗੇ ਵਧਾਉਣ ਲਈ ਕਈ ਵਾਰ ਪਲਕਾਂ ਝਪਕਾਉਣੀਆਂ ਪਈਆਂ।

ਚੂਹੇ ਨੂੰ ਸਿਰਫ ਤਿੰਨ ਵਾਰ ਹੀ ਘੁੰਮਾਇਆ ਜਾ ਸਕਿਆ। ਇਸ ਤਕਨੀਕ ਰਾਹੀਂ ਚੂਹਿਆਂ ਨੂੰ ਭੁਲੇਖੇ ਦੀ ਬਜਾਏ ਸਿੱਧੇ ਰਸਤਿਆਂ ਤੋ ਲੰਘਾਉਣਾ ਵੱਧ ਅਸਾਨ ਹੈ। ਲਗਾਤਾਰ 10 ਟੈਸਟਾਂ ਵਿਚ 6 ਚੂਹਿਆਂ ਨੂੰ ਸਿੱਧੇ ਰਸਤੇ 'ਤੇ ਚਲਾਉਣ ਵਿਚ 90 ਫ਼ੀ ਸਦੀ ਤੱਕ ਕਾਮਯਾਬੀ ਹਾਸਲ ਹੋਈ। ਇਸ ਤਕਨੀਕ ਨਾਲ ਚੂਹਿਆਂ ਨੂੰ ਭੂਚਾਲ ਤੋਂ ਬਾਅਦ ਤਬਾਹ ਹੋਈ ਇਮਾਰਤ ਦੇ ਅੰਦਰ

ਭੇਜਿਆ ਜਾ ਸਕਦਾ ਹੈ। ਜਿਸ ਨੂੰ ਬਾਹਰ ਬੈਠ ਕੇ ਇਨਸਾਨ ਅਪਣੇ ਦਿਮਾਗ ਨਾਲ ਕੰਟਰੋਲ ਕਰੇਗਾ। ਖੋਜਕਰਤਾ ਐਂਗਸ ਮੈਕਮੋਲੈਂਡ ਦਾ ਕਹਿਣਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਚੂਹੇ 'ਤੇ ਛੋਟਾ ਵਾਕੀ-ਟਾਕੀ ਲਗਾ ਕੇ ਅਤੇ ਛੋਟਾ ਕੈਮਰਾ ਲਗਾ ਕੇ ਢਹਿ ਚੁੱਕੀ ਇਮਾਰਤ ਦੇ ਅੰਦਰ ਇਨਸਾਨਾਂ ਨੂੰ ਲੱਭਣ ਲਈ ਭੇਜਿਆ ਜਾ ਸਕਦਾ ਹੈ।