ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਕੰਮ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ...

Kejriwal

ਨਵੀਂ ਦਿੱਲੀ: ਆਮ ਆਦਮੀ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਕੰਮ ਸੰਭਾਲਿਆ ਹੈ। ਦਿੱਲੀ ਸਕੱਤਰੇਤ ਵਿੱਚ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਮਨੀਸ਼ ਸਿਸੋਦਿਆ, ਸਤਿੰਦਰ ਜੈਨ, ਰਾਜੇਂਦਰ ਪਾਲ ਗੌਤਮ ਅਤੇ ਇਮਰਾਨ ਹੁਸੈਨ ਨੇ ਵੀ ਕੰਮ ਸੰਭਾਲਿਆ ਹੈ। ਮੰਤਰੀ ਮੰਡਲ ਦੇ ਹੋਰ ਦੋ ਮੈਂਬਰ ਕੈਲਾਸ਼ ਗਹਿਲੋਤ ਅਤੇ ਗੋਪਾਲ ਰਾਏ ਸੋਮਵਾਰ ਦਿਨ ‘ਚ ਆਪਣਾ ਕਾਰਜਭਾਰ ਸੰਭਾਲਣ ਵਾਲੇ ਹਨ।

ਨਵੇਂ ਮੰਤਰੀ ਮੰਡਲ ਦੀ ਬੈਠਕ ਵੀ ਜਲਦ ਹੋਣ ਦੀ ਸੰਭਾਵਨਾ ਹੈ, ਜਿਸਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਹੋ ਸਕਦਾ ਹੈ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਜਿੱਤਣ ਤੋਂ ਬਾਅਦ ਤਿੰਨ ਚੀਜ਼ਾਂ ਸਾਬਿਤ ਹੋਈਆਂ ਹਨ, ਜਿਨ੍ਹਾਂ ਨੇ ਵੋਟਰਾਂ ’ਤੇ ਕਾਫੀ ਪ੍ਰਭਾਵ ਪਾਇਆ ਹੈ।

ਪਹਿਲੀ, ਦਿੱਲੀ ਦੇ ਵੋਟਰਾਂ ਨੇ ਉਸ ਪਾਰਟੀ ਦਾ ਸਮਰਥਨ ਕੀਤਾ, ਜਿਸ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਂ ਐਲਾਨਿਆ। ਦੂਜੀ, ਪਾਰਟੀ ਵਲੋਂ ਕੀਤਾ ਗਿਆ ਕੰਮ। ਤੀਜੀ, ਦਿੱਲੀ ਦੀਆਂ ਚੋਣਾਂ ’ਚ ਧਾਰਮਿਕ ਮੁੱਦੇ ਬੇਅਸਰ ਰਹੇ। ਅਰਵਿੰਦ ਕੇਜਰੀਵਾਲ ਇਕ ਮਜ਼ਬੂਤ ਮੁੱਖ ਮੰਤਰੀ ਸਾਬਿਤ ਹੋਏ, ਜਿਨ੍ਹਾਂ ਦਿੱਲੀ ਦੀ ਜਨਤਾ ਦੇ ਕਲਿਆਣ ਲਈ ਕੰਮ ਕੀਤਾ।

ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ’ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ। ਉਨ੍ਹਾਂ ਦੀ ਪਿਛਲੀ ਸਰਕਾਰ ਵਿਚ ਮੰਤਰੀ ਰਹੇ 6 ਵਿਅਕਤੀਆਂ ਨੰਬਰ 1 ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਗੌਤਮ ਨੂੰ ਮੰਤਰੀ ਮੰਡਲ ’ਚ ਬਰਕਰਾਰ ਰੱਖਿਆ ਗਿਆ ਹੈ।