ਬਾਪ ਆਪਣੇ ਬੱਚਿਆਂ ਲਈ ਭੁੱਖਾ ਰਹਿੰਦੈ, ਉਸਦੀ ਤਪੱਸਿਆ ਫ਼ਰੀ ਹੁੰਦੀ ਹੈ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਦੋਸਤੋ...

Kejriwal

ਨਵੀਂ ਦਿੱਲੀ: ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਦੋਸਤੋ ਇਸ ਦੁਨੀਆ ਦੇ ਅੰਦਰ ਜੋ ਵੀ ਅਨਮੋਲ ਚੀਜਾਂ ਹਨ, ਭਗਵਾਨ ਨੇ ਫਰੀ ਬਣਾਈਆਂ ਹਨ। ਮਾਂ ਜਦੋਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਤਾਂ ਉਹ ਫਰੀ ਹੁੰਦਾ ਹੈ। ਬਾਪ ਜਦੋਂ ਆਪਣੇ ਬੱਚਿਆਂ ਨੂੰ ਪਾਲਣ ਲਈ ਰੋਟੀ ਨਹੀਂ ਖਾਂਦਾ ਤਾਂ ਬਾਪ ਦੀ ਤਪੱਸਿਆ ਫਰੀ ਹੁੰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੁਹਾਡੇ ਬੇਟੇ ਨੇ ਤੀਜੀ ਵਾਰ ਸਹੁੰ ਚੁੱਕੀ ਹੈ। ਇਹ ਮੇਰੀ ਜਿੱਤ ਨਹੀਂ ਹੈ ਇਹ ਤੁਹਾਡੀ ਅਤੇ ਇੱਕ-ਇੱਕ ਦਿੱਲੀ ਵਾਲੇ ਦੀ ਜਿੱਤ ਹੈ।

ਰਾਮਲੀਲਾ ਮੈਦਾਨ ‘ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਲਈ ਉਹ ਮੋਦੀ ਜੀ ਦਾ ਅਸ਼ੀਰਵਾਦ ਚਾਹੁੰਦੇ ਹਨ ਨਾਲ ਹੀ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਉਹ ਸਭ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੇ ਹਨ।

ਅਰਵਿੰਦ ਕੇਜਰੀਵਾਲ ਨੇ ਫਰੀ ਦੀ ਸਰਕਾਰ ਵਾਲੇ ਬਿਆਨ ‘ਤੇ ਵਿਰੋਧੀ ਪੱਖ ਨੂੰ ਘੇਰਦੇ ਹੋਏ ਕਿਹਾ ਕਿ ਮੇਰੇ ‘ਤੇ ਲਾਹਨਤ ਹੈ ਜੇਕਰ ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ ਅਤੇ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਤੋਂ ਫੀਸ ਲਵਾਂ।  ਹਸਪਤਾਲ ਵਿੱਚ ਇਲਾਜ ਕਰਨ ਆਏ ਬੀਮਾਰਾਂ ਤੋਂ ਦਵਾਈਆਂ ਦਾ ਪੈਸਾ ਲਵਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਮੈਂ ਸਭ ਕੁਝ ਫਰੀ ਕਰਦਾ ਜਾ ਰਿਹਾ ਹਾਂ।

ਇੱਕ-ਇੱਕ ਮਾਂ, ਭੈਣ, ਜਵਾਨ, ਸਟੂਡੇਂਟ ਅਤੇ ਪਰਵਾਰ ਦੀ ਜਿੱਤ ਹੈ। ਪਿਛਲੇ 5 ਸਾਲਾਂ ਵਿੱਚ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਇੱਕ-ਇੱਕ ਦਿੱਲੀ ਵਾਲੇ ਦੀ ਜਿੰਦਗੀ ਵਿੱਚ ਖੁਸ਼ਹਾਲੀ ਲਿਆ ਸਕੀਏ। ਸਾਡੀ ਕੋਸ਼ਿਸ਼ ਰਹੀ ਕਿ ਕਿਸ ਤਰ੍ਹਾਂ ਦਿੱਲੀ ਦਾ ਖੂਬ ਤੇਜੀ ਦੇ ਨਾਲ ਵਿਕਾਸ ਹੋਵੇ। ਅਗਲੇ 5 ਸਾਲ ਵੀ ਸਾਡੀ ਇਹੀ ਕੋਸ਼ਿਸ਼ ਜਾਰੀ ਰਹੇਗੀ।

ਸਾਰੇ ਲੋਕ ਆਪਣੇ ਪਿੰਡ ਵਿੱਚ ਫੋਨ ਕਰਕੇ ਕਹਿ ਦਓ ਸਾਡਾ ਪੁੱਤਰ ਸੀਐਮ ਬਣ ਗਿਆ ਹੁਣ ਚਿੰਤਾ ਦੀ ਗੱਲ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਹੁਣੇ ਚੋਣਾਂ ਹੋਏ ਕੁੱਝ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ। ਕੁੱਝ ਲੋਕਾਂ ਨੇ ਬੀਜੇਪੀ ਨੂੰ ਵੋਟ ਦਿੱਤੇ। ਕੁੱਝ ਲੋਕਾਂ ਨੇ ਕਾਂਗਰਸ ਅਤੇ ਹੋਰਾਂ ਨੂੰ ਵੋਟ ਦਿੱਤਾ।

ਅੱਜ ਜਦੋਂ ਮੈਂ ਸੀਐਮ ਅਹੁਦੇ ਦੀ ਸਹੁੰ ਚੁੱਕੀ ਹੈ ਮੈਂ ਸਭਦਾ ਮੁੱਖ ਮੰਤਰੀ ਹਾਂ। ਮੈਂ ਤੁਸੀ, ਬੀਜੇਪੀ, ਕਾਂਗਰਸ ਅਤੇ ਦੂਜੀ ਪਾਰਟੀ ਵਾਲਿਆਂ ਦਾ ਵੀ ਮੁੱਖ ਮੰਤਰੀ ਹਾਂ। ਪਿਛਲੇ ਪੰਜ ਸਾਲ ਮੈਂ ਕਿਸੇ ਦੇ ਨਾਲ ਸੌਤੇਲਾ ਵਰਤਾਅ ਨਹੀਂ ਕੀਤਾ। ਮੈਂ ਕਿਸੇ ਦਾ ਕੰਮ ਇਹ ਕਹਿਕੇ ਨਹੀਂ ਰੋਕਿਆ ਕਿ ਤੂੰ ਦੂਜੀ ਪਾਰਟੀ ਦਾ ਹੈ। ਮੈਂ ਸਭ ਦੇ ਕੰਮ ਕੀਤੇ।