ਪੀਐਮ ਮੋਦੀ ਦੀ 'ਮੈਂ ਵੀ ਚੌਂਕੀਦਾਰ' ਮੁਹਿੰਮ ਪਈ ਪੁੱਠੀ, ਨੀਰਵ ਮੋਦੀ ਨੂੰ ਕੀਤਾ ਟੈਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਜੇਪੀ ਨੂੰ ਉਮੀਦ ਹੈ ਕਿ ਉਹ ਹੈਸ਼ਟੈਗ #MainBhiChowkidar ਨਾਲ ਉਹ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕੇਗੀ ਪਰ ਉਸਦੇ ਬਿਲਕੁਲ ਹੀ ਉਲਟ ਹੋ ਗਿਆ।  

Nirav Modi

ਨਵੀਂ ਦਿੱਲੀ : ਕਾਂਗਰਸ ਵੱਲੋਂ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਲਗਾਉਣ ਤੋਂ ਬਾਅਦ ਬੀਜੇਪੀ ਨੇ ‘ਮੈਂ ਵੀ ਚੌਕੀਦਾਰ’ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਦਾ ਵੀਡੀਓ ਆਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਬੀਜੇਪੀ ਨੂੰ ਉਮੀਦ ਹੈ ਕਿ ਉਹ ਹੈਸ਼ਟੈਗ #MainBhiChowkidar ਨਾਲ ਉਹ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕੇਗੀ ਪਰ ਉਸਦੇ ਬਿਲਕੁਲ ਹੀ ਉਲਟ ਹੋ ਗਿਆ।  

#MainBhiChowkidar ਹੈਸ਼ਟੈਗ ‘ਤੇ ਟਵੀਟ ਕਰਨ ਵਾਲੇ ਯੂਜ਼ਰਸ ਨੂੰ ਪੀਐਮ ਮੋਦੀ ਦੇ ਟਵਿਟਰ ਹੈਂਡਲ ਤੋਂ ਆਪਣੇ ਆਪ ਜਵਾਬ ਜਾਣ ਲੱਗੇ। ਇਸੇ ਤਰ੍ਹਾਂ ਪੀਐਮ ਦੇ ਟਵਿਟਰ ਹੈਂਡਲ ਤੋਂ ਪੀਐਨਬੀ ਬੈਂਕ ਘੋਟਾਲੇ ਵਿਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਪੈਰੋਡੀ ਅਕਾਊਂਟ ਨੂੰ ਵੀ ਮੁਹਿੰਮ ਨੂੰ ਮਜਬੂਤ ਬਣਾਉਣ ਸਬੰਧੀ ਟਵੀਟ ਚਲਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸਦਾ ਸਕਰੀਨਸ਼ਾੱਟ ਰੱਖ ਲਿਆ ਅਤੇ ਇਸ ਨੂੰ ਵਾਇਰਲ ਕਰ ਟਰੋਲ ਕਰ ਦਿੱਤੇ।

ਕਾਂਗਰਸ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਨੀਰਵ ਮੋਦੀ ਦੇ ਪੈਰੋਡੀ ਅਕਾਊਂਟ ਨੂੰ ਭੇਜੇ ਗਏ ਸਕਰੀਨਸ਼ਾਰਟ ਨੂੰ ਟੈਗ ਕਰ ਟਵੀਟ ਕੀਤਾ ਕਿ ਇਹ ਦੇਖ ਕੇ ਚੰਗਾ ਲੱਗਿਆ ਕਿ ਨੀਰਵ ਮੋਦੀ ਹੁਣ ਵੀ ਆਪਣੇ ਦੋਸਤਾਂ ਦੇ ਸੰਪਰਕ ਵਿਚ ਹੈ। ਇਸ ‘ਤੇ ਬੀਜੇਪੀ ਨੇ ਕਾਂਗਰਸ ਨੂੰ ਜਵਾਬ ਦਿੱਤਾ ਕਿ ਧੋਖਾ ਦੇਣਾ, ਫੋਟੋਸ਼ਾਪ ਕੀਤੀਆਂ ਤਸਵੀਰਾਂ ਅਤੇ ਝੂਠੀਆਂ ਖਬਰਾਂ ਫੈਲਾਉਣਾ ਤੁਹਾਡੀ ਪਹਿਚਾਣ ਹੈ।

ਇਸ ਟਵੀਟ ਨੂੰ ਲੋਕਾਂ ਨੇ ਵੀ ਵਾਇਰਲ ਕਰ ਦਿੱਤਾ। ਕਈ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨੇ ਪੀਐਮ ਮੋਦੀ ਦਾ ਟਵਿਟਰ ਅਕਾਊਂਟ ਹੈਕ ਕਰ ਲਿਆ ਹੈ ਅਤੇ #MainBhiChowkidar ਮੁਹਿੰਮ ਦਾ ਮਜ਼ਾਕ ਬਣ ਗਿਆ ਹੈ। ਸੋਸ਼ਲ ਮੀਡੀਆ ਦੇ ਮੰਨੇ-ਪਰਮੰਨੇ ਚੇਹਰੇ ਧਰੁਵ ਰਾਠੀ ਨੇ ਵੀ ਲਿਖਿਆ ਕਿ #MainBhiChowkidar ਮੁਹਿੰਮ ਉਲਟੀ ਪੈ ਗਈ ਹੈ।

#MainBhiChowkidar ਵਿਚ ਜਦੋਂ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਟਵੀਟ ਕੀਤਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਉਹ ਗੌਰਵ ਮਹਿਸੂਸ ਕਰ ਰਹੇ ਹਨ ਤਾਂ ਅਦਾਕਾਰਾ ਰੇਣੂਕਾ ਸਹਾਣੇ ਨੇ ਟਵੀਟਰ ‘ਤੇ ਹੀ ਉਹਨਾਂ ਨੂੰ ਜਵਾਬ ਦਿੱਤਾ ਕਿ ਜੇਕਰ ਤੁਸੀਂ ਚੌਕੀਦਾਰ ਹੋ ਤਾਂ ਕੋਈ ਔਰਤ ਸੁਰੱਖਿਅਤ ਨਹੀਂ ਹੈ।ਇਸੇ ਤਰ੍ਹਾਂ ਕਾਫੀ ਦੇਰ ਤੱਕ ਨੀਰਵ ਮੋਦੀ ਦੇ ਪੈਰੋਡੀ ਅਕਾਊਂਟ ਵਾਲਾ ਸਕਰੀਨਸ਼ਾੱਟ ਵਾਇਰਲ ਹੁੰਦਾ ਰਿਹਾ।