ਉਤਰਾਖੰਡ ਦੇ ਸੀਐਮ ਦੀ ਟਿੱਪਣੀ ਨੂੰ ਲੈ ਕੇ ਬਾਲੀਵੁੱਡ ਦੇ ਪ੍ਰੋਡਿਊਸਰ ਨੇ ਇਸ ਤਰ੍ਹਾਂ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹਾਲ ਹੀ ਵਿਚ ਵਿਵਾਦਤ...

Tirth Singh Rawat

ਨਵੀਂ ਦਿੱਲੀ: ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹਾਲ ਹੀ ਵਿਚ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਰਿਪਡ ਜੀਨਸ ਯਾਨੀ ਫਟੀ ਜੀਨਸ ਪਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਚਿਆਂ ਦੇ ਲਈ ਸਹੀ ਵਾਤਾਵਰਣ ਨਹੀਂ ਹੈ।

ਤੀਰਥ ਸਿੰਘ ਰਾਵਤ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਲੜਕੀਆਂ ਵੀ ਪਿੱਛੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਐਨਜੀਓ ਚਲਾਉਣ ਵਾਲੀ ਇਕ ਮਹਿਲਾ ਨੂੰ ਉਹ ਫਟੀ ਜੀਨਸ ਵਿਚ ਦੇਖ ਕੇ ਹੈਰਾਨ ਰਹਿ ਗਏ ਸਨ। ਤੀਰਥ ਸਿੰਘ ਰਾਵਤ ਦੇ ਇਸ ਬਿਆਨ ਉਤੇ ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਰਿਐਕਸ਼ਨ ਦਿੱਤਾ ਹੈ।

ਪ੍ਰੀਤਿਸ਼ ਨੰਦੀ ਨੇ ਅਪਣੇ ਟਵੀਟ ਵਿਚ ਲਿਖਿਆ, “ਰਿਪਡ ਜੀਨਸ ਦੇ ਨਾਲ ਕੀ ਕਰਨ ਦਾ ਰੁਝਾਨ ਹੈ? ਲੋਕਾ ਜੋ ਚਾਹੁਣਗੇ ਉਹੀ ਪਾਉਣਗੇ। ਇਸ ਤਰ੍ਹਾਂ ਦੀਆਂ ਗੱਲਾਂ ਬੰਦ ਕਰੋ। ਅਸੀਂ ਉਤਰੀ ਕੋਰੀਆ ਦੀ ਤਰ੍ਹਾਂ ਲੱਗ ਰਹੇ ਹਾਂ।” ਪ੍ਰੀਤਿਸ਼ ਨੰਦੀ ਨੇ ਇਸ ਤਰ੍ਹਾਂ ਤੀਰਥ ਸਿੰਘ ਰਾਵਤ ਦੇ ਰਿਪਡ ਜੀਨਸ ਦੇ ਬਿਆਨ ਉਤੇ ਪਲਟਵਾਰ ਕੀਤਾ ਹੈ। ਪ੍ਰੀਤਿਸ਼ ਨੰਦੀ ਦੇ ਇਸ ਟਵੀਟ ਉਤੇ ਸੋਸ਼ਲ ਮੀਡੀਆ ਉਤੇ ਯੂਜਰਜ਼ ਦੇ ਜਮਕੇ ਰਿਐਕਸ਼ਨ ਆ ਰਹੇ ਹਨ।