ਮੋਰਚੇ 'ਤੇ ਅਮਰੀਕਾ ਤੋਂ ਆਈ ਕੁੜੀ ਬੋਲੀ, 'ਅਸੀਂ ਪੜ੍ਹੇ-ਲਿਖੇ ਹਾਂ, ਅਸੀਂ ਅਪਣੇ ਹੱਕਾਂ ਲਈ ਲੜਾਂਗੇ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ...

Ruby

ਨਵੀਂ ਦਿੱਲੀ (ਸੈਸ਼ਵ ਨਾਗਰਾ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਸੈਸ਼ਵ ਨਾਗਰਾ ਵੱਲੋਂ ਅਮਰੀਕਾ ਤੋਂ ਸਿੰਘੂ ਬਾਰਡਰ ‘ਤੇ ਪਹੁੰਚੀ ਕਿਸਾਨ ਦੀ ਧੀ ਰੂਬੀ ਅਤੇ ਕਰਨਾਲ ਦੀ ਸੁਰਿੰਦਰ ਕੌਰ ਨਾਲ ਵਿਸੇਸ਼ ਤੌਰ ਤੇ ਗੱਲਬਾਤ ਕੀਤੀ।

ਕਰਨਾਲ ਤੋਂ ਆਈ ਸੁਰਿੰਦਰ ਕੌਰ ਨੇ ਕਿਹਾ ਕਿ ਮੋਦੀ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦਾ ਖੰਡਨ ਕਰਦੇ ਹਾਂ ਅਤੇ ਜਦੋਂ ਤੱਕ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਇਥੋਂ ਨਹੀਂ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਮੈਂ ਖੇਤੀ ਵੀ ਖੁਦ ਕਰਦੀ ਹਾਂ, ਮੇਰੀ ਟਰੈਕਟਰ ਚਲਾਉਂਦਿਆਂ ਇੱਥੇ ਤਸਵੀਰ ਵੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਸਾਰੇ ਧਰਮਾਂ ਨਾਲ ਸੰਬੰਧਤ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ, ਕਿ ਜਦੋਂ ਸਰਕਾਰ ਵੱਲੋਂ ਕੋਈ ਵੀ ਕਾਨੂੰਨ ਲੋਕਾਂ ਲਈ ਬਣਾਇਆਂ ਜਾਂਦਾ ਹੈ ਤਾਂ ਉਸ ਨਾਲ ਸੰਬੰਧਤ ਲੋਕਾਂ ਨਾਲ ਮੀਟਿੰਗ ਕਰਕੇ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਤਿੰਨ ਕਾਨੂੰਨ ਬਣਾਏ ਉਨ੍ਹਾਂ ਤੋਂ ਚੋਰੀ ਕਿਉਂ ਬਣਾਏ ਤੇ ਰਾਜ ਸਭਾ ਵਿਚ ਜਲਦੀ ਜਲਦੀ ਪਾਸ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਲੈ ਕੇ ਆਉਂਦੇ ਤੇ ਪਾਰਲੀਮੈਂਟ ਵਿਚ ਬਹਿਸਬਾਜੀ ਹੁੰਦੀ। ਉਨ੍ਹਾਂ ਕਿਹਾ ਕਿ ਕੀ ਦੇਸ਼ ਨੂੰ ਅਡਾਨੀ ਤੇ ਅੰਬਾਨੀ ਚਲਾ ਰਹੇ ਹਨ? ਤੇ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੇ 80 ਫੀਸਦੀ ਲੋਕ ਖੇਤੀ ਕਰਦੇ ਹਨ।

ਇਸ ਦੌਰਾਨ ਅਮਰੀਕਾ ਤੋਂ ਆਈ ਰੂਬੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਬੱਚੇ ਪੜ੍ਹੇ ਲਿਖੇ ਹਾਂ ਤੇ ਆਪਣੇ ਹੱਕਾਂ ਨੂੰ ਜਾਣਦੇ ਹਾਂ। ਸਾਡੇ ਮਾਂ ਬਾਪ ਨੇ ਮਿਹਨਤ ਕਰਕੇ ਸਾਨੂੰ ਪੜ੍ਹਾਇਆ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਪਣੇ ਪਰਵਾਰ ਦੀ ਮਦਦ ਕਰੀਏ। ਸਾਨੂੰ ਆਪਣੇ ਗਲਤ ਤੇ ਠੀਕ ਦਾ ਚੰਗੀ ਤਰ੍ਹਾਂ ਪਤਾ ਹੈ।