ਐਸਬੀਆਈ ਦੇ ਰਿਹਾ ਹੈ ਕਮਾਈ ਦਾ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋਂ, ਘਰ ਵਿਚ ਰੱਖੇ ਗਹਿਣਿਆਂ ਤੋਂ ਹੋਵੇਗੀ ਆਮਦਨ

SBI

ਨਵੀਂ ਦਿੱਲੀ: ਦੇਸ਼ ਵਿਚ ਜ਼ਿਆਦਾਤਰ ਲੋਕ ਗੋਲਡ ਅਤੇ ਗਹਿਣਿਆਂ ਤੇ ਪੈਸੇ ਖਰਚ ਕਰਨੇ ਸਭ ਤੋਂ ਸੁਰੱਖਿਅਤ ਮਾਧਿਅਮ ਮੰਨਦੇ ਹਨ। ਔਰਤਾਂ ਵੀ ਇਹ ਸੋਚ ਕੇ ਗਹਿਣੇ ਖਰੀਦਦੀਆਂ ਹਨ ਕਿ ਸੋਨਾ ਉਹਨਾਂ ਦੇ ਬੁਰੇ ਸਮੇਂ ਵਿਚ ਕੰਮ ਆਵੇਗਾ। ਘਰ ਵਿਚ ਰੱਖੇ ਸੋਨੇ ਦੀ ਕੀਮਤ ਤਾਂ ਵਧਦੀ ਹੈ ਪਰ ਇਸ ਵਿਚ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਪਰ ਹੁਣ ਇਹੀ ਸੋਨਾ ਤੁਹਾਡੇ ਲਈ ਕਮਾਈ ਦਾ ਜ਼ਰੀਆ ਬਣ ਸਕਦਾ ਹੈ।

ਜੇਕਰ ਤੁਸੀਂ ਇਸ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਗੋਲਡ ਡਿਪਾਜਿਟ ਸਕੀਮ ਵਿਚ ਲਗਾਉਂਦੇ ਹੋ ਤਾਂ ਘਰ ਵਿਚ ਰੱਖੇ ਗੋਲਡ ਤੇ ਕਮਾਈ ਕਰ ਸਕਦੇ ਹੋ। ਗੋਲਡ ਬਾਰ, ਸੋਨੇ ਦੇ ਸਿੱਕੇ ਜਾਂ ਮੈਟਲ ਨਾ ਲੱਗਿਆ ਹੋਵੇ ਅਜਿਹਾ ਸੋਨਾ ਬੈਂਕ ਵਿਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਗਾਹਕ ਇਕ ਅਰਜ਼ੀ ਫਾਰਮ, ਪਹਿਚਾਣ ਪੱਤਰ, ਪਤਾ, ਦਸਤਾਵੇਜ਼ ਅਤੇ ਇੰਵੈਟ੍ਰਰੀ ਫਾਰਮ ਭਰ ਕੇ ਸੋਨਾ ਜਮ੍ਹਾਂ ਕਰਵਾ ਸਕਦੇ ਹਨ। ਐਸਬੀਆਈ ਬੈਂਕ ਨੇ ਦੇਸ਼ ਦੀਆਂ ਸੱਤ ਬ੍ਰਾਂਚਾਂ ਨੂੰ ਇਸ ਦਾ ਅਧਿਕਾਰ ਦਿੱਤਾ ਹੈ।

ਗੋਲਡ ਡਿਪਾਜ਼ਿਟ ਸਕੀਮ ਦੀ ਪੂਰੀ ਜਾਣਕਾਰੀ ਐਸਬੀਆਈ ਦੀ ਵੈਬਸਾਈਟ ਤੇ ਦਿੱਤੀ ਗਈ ਹੈ। ਤੁਹਾਨੂੰ ਘੱਟ ਤੋਂ ਘੱਟ 30 ਗ੍ਰਾਮ ਸੋਨਾ ਜਮ੍ਹਾਂ ਕਰਨਾ ਹੋਵੇਗਾ। ਵੱਧ ਸੋਨਾ ਜਮ੍ਹਾਂ ਕਰਨ ਦੀ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ। ਸੋਨਾ ਸ਼ਾਰਟ ਟਰਮ ਬੈਂਕ ਡਿਪਾਜ਼ਿਟ ਤਹਿਤ 1 ਤੋਂ 3 ਸਾਲ ਲਈ ਜਮ੍ਹਾਂ ਕਰ ਸਕਦੇ ਹੋ। ਮੀਡੀਅਮ ਟਰਮ ਸਰਕਾਰੀ ਡਿਪਾਜ਼ਿਟ ਵਿਚ 5 ਤੋਂ 7 ਸਾਲ ਲਈ ਖਰਚ ਕੀਤਾ ਜਾ ਸਕਦਾ ਹੈ।

ਬੈਂਕ ਇਹ ਸੋਨਾ ਸਰਕਾਰ ਵੱਲੋਂ ਅਪਣੇ ਕੋਲ ਜਮ੍ਹਾਂ ਕਰੇਗਾ। ਲਾਂਗ ਟਰਮ ਸਰਕਾਰੀ ਡਿਪਾਜ਼ਿਟ 12 ਤੋਂ 15 ਸਾਲ ਲਈ ਖਰਚ ਕੀਤਾ ਜਾ  ਸਕਦਾ ਹੈ। ਸ਼ਾਰਟ ਟਰਮ ਬੈਂਕ ਡਿਪਾਜ਼ਿਟ ਵਿਚ 1 ਸਾਲ ਲਈ ਗੋਲਡ ਜਮ੍ਹਾਂ ਕਰਨ ਤੇ 0.55 ਫੀਸਦੀ, 1 ਤੋਂ 2 ਸਾਲ ਲਈ 0.55 ਅਤੇ 2 ਤੋਂ 3 ਸਾਲ ਲਈ ਖਰਚ ਕਰਨ ਤੇ 0.60 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਮੀਡੀਅਮ ਟਰਮ ਸਰਕਾਰੀ ਡਿਪਾਜ਼ਿਟ ਤੇ 2.25 ਫੀਸਦੀ ਦੀ ਵਿਆਜ ਮਿਲੇਗੀ।

ਲਾਂਗ ਟਰਮ ਸਰਕਾਰੀ ਡਿਪਾਜ਼ਿਟ ਤੇ 2.50 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਐਸਬੀਆਈ ਰੀਵੈਮਪਡ ਗੋਲਡ ਡਿਪਾਜ਼ਿਟ ਸਕੀਮ ਵਿਚ ਗੋਲਡ ਨੂੰ ਐਫਡੀ ਦੀ ਤਰ੍ਹਾਂ ਜਮ੍ਹਾਂ ਕਰਵਾਇਆ ਜਾਂਦਾ ਹੈ। ਤੁਸੀਂ ਜਮ੍ਹਾਂ ਕੀਤੇ ਗਏ ਸੋਨੇ ਤੇ 0.55 ਫੀਸਦੀ ਤੋਂ 2.5 ਸਾਲਾਨਾ ਦੀ ਦਰ ਨਾਲ ਵਿਆਜ ਕਮਾ ਸਕਦੇ ਹੋ। ਕੋਈ ਵਿਅਕਤੀ ਜਾਂ ਤਾਂ ਸਿੰਗਲ ਅਕਾਉਂਟ ਖੋਲ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਕੰਪਨੀ ਜਿਵੇਂ ਪਾਰਟਨਰਸ਼ਿਪ ਫਾਰਮ, ਪ੍ਰੋਪਾਰਾਇਟਰਸ਼ਿਪ ਆਦਿ ਇਸ ਸਕੀਮ ਵਿਚ ਖਰਚ ਕਰ ਸਕਦੇ ਹਨ।