ਦੇਸ਼ ਦੀ ਜਨਤਾ ਦੱਸੇ ਉਨ੍ਹਾਂ ਨੂੰ ਮਜ਼ਬੂਤ ਹਿੰਦੁਸਤਾਨ ਚਾਹੀਦਾ ਹੈ ਜਾਂ ਮਜਬੂਰ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਹਾਰਾਸ਼ਟਰ ਦੇ ਮਾਢਾ ‘ਚ ਰੈਲੀ ਨੂੰ ਸੰਭੋਧਿਤ ਕਰ ਰਹੇ ਹਨ...

PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਹਾਰਾਸ਼ਟਰ ਦੇ ਮਾਢਾ ‘ਚ ਰੈਲੀ ਨੂੰ ਸੰਭੋਧਿਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਦਿੱਲੀ ‘ਚ ਏਅਰ ਕੰਡੀਸ਼ਨ ਕਮਰਿਆਂ ‘ਚ ਬੈਠ ਕੇ ਕਿਆਸ ਲਗਾਉਂਦੇ ਹਨ ਉਨ੍ਹਾਂ ਲੋਕਾਂ ਨੂੰ ਧਰਤੀ ਦੀ ਸਚਾਈ ਪਤਾ ਹੀ ਨਹੀ ਹੈ। ਪੀਐਮ ਨੇ ਕਿਹਾ ਕਿ ਹੁਣ ਸਮਝ ਆਇਆ ਕਿ ਸ਼ਰਦ ਰਾਓ ਨੇ ਮੈਦਾਨ ਕਿਉਂ ਛੱਡ ਦਿੱਤਾ।

ਪੀਐਮ ਨੇ ਤੂਫ਼ਾਨ ਨਾਲ ਹੋਈ ਤਬਾਹੀ ‘ਤੇ ਪ੍ਰਗਟਾਇਆ ਦੁੱਖ :- ਮਹਾਰਾਸ਼ਟਰ, ਗੁਜਰਾਤ ਅਤੇ ਹੋਰ ਕੁਝ ਰਾਜਾਂ ਵਿਚ ਕੱਲ੍ਹ ਆਏ ਤੂਫ਼ਾਨ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਿਸਾਨਾਂ ਦੀ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਮੈਂ ਅਫ਼ਸਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਜਲਦ ਤੋਂ ਜਲਦ ਸਹਾਇਤਾ ਪਹੁੰਚਾਈ ਜਾਵੇ। ਜਿਨ੍ਹਾਂ ਨੇ ਅਪਣੇ ਪਰਵਾਰ ਖੋਏ ਹਨ ਉਨ੍ਹਾਂ ਪਰਵਾਰਾਂ ਦੇ ਪ੍ਰਤੀ ਮੈਂ ਦੁਖ ਪ੍ਰਗਟ ਕਰਦਾ ਹਾਂ।

ਅੱਜ ਭਾਰਤ ਮਾਣ ਮਹਿਸੂਸ ਕਰ ਰਿਹਾ ਹੈ :- ਇਨ੍ਹਾਂ ਵੱਡਾ ਦੇਸ਼ ਚਲਾਉਣਾ ਹੈ ਤਾਂ ਮਜਬੂਤ ਨੇਤਾ ਹੋਣਾ ਜਰੂਰੀ ਹੈ। ਤੁਸੀਂ 2014 ਵਿਚ ਮੈਨੂੰ ਜਿਹੜਾ ਪੂਰਾ ਬਹੁਮਤ ਦਿੱਤਾ, ਉਸ ਨੇ ਮੈਨੂੰ ਐਨੀ ਜ਼ਿਆਦਾ ਤਾਕਤ ਦਿੱਤੀ ਜਿਸ ਨਾਲ ਮੈਂ ਵੱਡੇ ਤੋਂ ਵੱਡਾ ਫ਼ੈਸਲਾ ਲੈ ਸਕਿਆ ਤੇ ਗਰੀਬਾਂ ਦੀ ਭਲਾਈ ਲਈ ਵੀ ਕਈ ਫ਼ੈਸਲੇ ਲੈ ਸਕਿਆ। ਅੱਜ ਦੁਨੀਆਂ ‘ਚ ਸ਼ਕਤੀਸ਼ਾਲੀ ਰਾਸ਼ਟਰ ਵੀ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਿਚ ਮਾਣ ਮਹਿਸੂਸ ਕਰ ਰਿਹਾ ਹੈ। ਅਰਸੇ ਬਾਅਦ ਮੈਂ ਅਜਿਹੀ ਚੋਣ ਦੇਖ ਰਿਹਾ ਹਾਂ ਜਿਸ ਵਿਚ ਦੇਸ਼ ਦੀ ਜਨਤਾ ਸਰਕਾਰ ਨੂੰ ਫਿਰ ਤੋਂ ਵਾਪਸ ਲਿਆਉਣ ਲਈ ਖੁਦ ਪ੍ਰਚਾਰ ਕਰ ਰਹੀ ਹੈ। ਲੋਕ ਘਰ-ਘਰ ਜਾ ਕੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਕਰ ਰਹੇ ਹਨ।

ਭਾਰਤ ਨੂੰ ਉਚਾਈ ‘ਤੇ ਪਹੁੰਚਾਉਣ ਲਈ ਮਜਬੂਤ ਸਰਕਾਰ ਦੀ ਜਰੂਰਤ :- ਦੇਸ਼ ਦੀ ਜਨਤਾ ਦੱਸੇ ਕਿ ਮਜਬੂਤ ਹਿੰਦੁਸਤਾਨ ਚਾਹੀਦੈ ਜਾਂ ਮਜਬੂਰ ਹਿੰਦੁਸਤਾਨ। ਇਕ ਮਜਬੂਤ ਅਤੇ ਸੰਵੇਦਨਸ਼ੀਲ ਸਰਕਾਰ ਦਾ ਮਤਲਬ ਕੀ ਹੁੰਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਹ ਧਰਤੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਭਾਰਤ ਨੂੰ 21ਵੀਂ ਸਦੀ ਵਿਚ ਨਵੀਂ ਉਚਾਈ ‘ਤੇ ਪਹੁੰਚਾਉਣ ‘ਚ ਕੇਂਦਰ ‘ਚ ਅਜਿਹੀ ਹੀ ਮਜਬੂਤ ਸਰਕਾਰ ਚਾਹੀਦੀ ਹੈ।

ਕਾਂਗਰਸ ਦੇ ਨਾਮਦਾਰ ਦੇਸ਼ ਨੂੰ ਕੱਢਦੇ ਨੇ ਗਾਲਾਂ :- ਕਾਂਗਰਸ ਅਤੇ ਉਸਦੇ ਸਾਥੀ ਕਹਿੰਦੇ ਹਨ ਕਿ ਸਮਾਜ ਵਿਚ ਜੋ ਵੀ ਮੋਦੀ ਹੈ ਉਹ ਸਭ ਚੋਰ ਹੈ। ਪਛੜਾ ਹੋਣ ਦੀ ਵਜ੍ਹਾ ਤੋਂ ਕਾਂਗਰਸ ਅਤੇ ਉਸਦੇ ਸਾਥੀਆਂ ਨੇ ਮੇਰੀ ਜਾਤੀਆਂ ਦੱਸਣ ਵਾਲੀ ਗਾਲੀਆਂ ਦੇਣ ਵਿਚ ਕੋਈ ਕਮੀ ਨਹੀਂ ਰੱਖੀ। ਇਸ ਵਾਰ ਤਾਂ ਉਨ੍ਹਾਂ ਨੇ ਹੱਦ ਪਾਰ ਕਰਦੇ ਹੋਏ ਪੂਰੇ ਪਛੜੇ ਸਮਾਜ ਨੂੰ ਹੀ ਗਾਲਾਂ ਕੱਢੀਆਂ। ਕਾਂਗਰਸ ਦੇ ਨਾਮਦਾਰ ਪੂਰੇ ਸਮਾਜ ਨੂੰ ਗਾਲਾਂ ਕੱਢਣ ਵਿਚ ਜੁਟੇ ਹੋਏ ਹਨ। ਨਾਮਦਾਰ ਨੇ ਪਹਿਲੇ ਚੌਂਕੀਦਾਰਾਂ ਨੂੰ ਚੋਰ ਕਿਹਾ ਅਤੇ ਜਦੋਂ ਸਾਰੇ ਚੌਂਕੀਦਾਰ ਮੈਦਾਨ ਵਿਚ ਆਉਣ। ਸਾਰੇ ਹਿੰਦੁਸਤਾਨੀ ਚੌਂਕੀਦਾਰ ਕਹਿਣ ਲੱਗੇ ਤਾਂ ਕਾਂਗਰਸੀਆਂ ਦੇ ਮੂੰਹ ‘ਤੇ ਜਿੰਦਾ ਲੱਗ ਗਿਆ। ਹੁਣ ਮੂੰਹ ਲੁਕਾਉਂਦੇ ਘੁੰਮ ਰਹੇ ਹਨ।