ਕਾਂਗਰਸ ਨੂੰ ਮਿਟਾਉਣਾ ਚਾਹੁੰਦੇ ਹਨ ਮੋਦੀ, ਹਿੰਸਾ ਨਹੀਂ ਪਿਆਰ ਨਾਲ ਹਰਾਵਾਂਗੇ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਇਸ ਦੇਸ਼ ਨੂੰ ਮੁਸੀਬਤ 'ਚ ਪਾ ਰਹੀ ਹੈ

Kerala : Rahul Gandhi addresses public meeting in Kollam

ਕੇਰਲ : ਲੋਕ ਸਭਾ ਚੋਣਾਂ ਲਈ ਆਗੂਆਂ ਦਾ ਚੋਣ ਪ੍ਰਚਾਰ ਜਾਰੀ ਹੈ। ਕੇਰਲ ਦੇ ਕੋਲੱਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਚੋਣ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, "ਮੈਂ ਆਮ ਤੌਰ 'ਤੇ ਅਮੇਠੀ ਤੋਂ ਚੋਣ ਲੜਦਾ ਹਾਂ ਪਰ ਇਸ ਵਾਰ ਦੱਖਣੀ ਸੂਬਿਆਂ ਨੂੰ ਸੰਦੇਸ਼ ਦੇਣ ਲਈ ਮੈਂ ਵਾਇਨਾਡ ਤੋਂ ਚੋਣ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਇਸ ਦੇਸ਼ ਨੂੰ ਮੁਸੀਬਤ 'ਚ ਪਾ ਰਹੀ ਹੈ ਪਰ ਅਸੀ ਚਾਹੁੰਦੇ ਹਾਂ ਕਿ ਦੇਸ਼ 'ਚ ਸਿਰਫ਼ ਲੋਕਾਂ ਦਾ ਰਾਜ ਹੋਵੇ।"

 


 

ਰਾਹੁਲ ਗਾਂਧੀ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਇਸ ਦੇਸ਼ 'ਚ ਹਰੇਕ ਵਿਅਕਤੀ ਦੀ ਆਵਾਜ਼ ਸੁਣੀ ਜਾਵੇ, ਪਰ ਭਾਜਪਾ ਅਤੇ ਆਰ.ਐਸ.ਐਸ. ਚਾਹੁੰਦੇ ਹਨ ਕਿ ਉਹ ਸਿਰਫ਼ ਨਾਗਪੁਰ ਤੋਂ ਦੇਸ਼ ਨੂੰ ਚਲਾਉਣ। ਉਨ੍ਹਾਂ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਜੇ ਤੁਸੀ ਉਨ੍ਹਾਂ ਦੀ ਗੱਲ ਮੰਨੋਗੇ ਤਾਂ ਅਸੀ ਤੁਹਾਨੂੰ ਤਬਾਹ ਕਰ ਦਿਆਂਗੇ। ਰਾਹੁਲ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਪਰ ਅਸੀ ਅਜਿਹਾ ਨਹੀਂ ਹੋਣ ਦਿਆਂਗੇ। ਅਸੀ ਮੋਦੀ ਨੂੰ ਚੋਣਾਂ 'ਚ ਹਰਾਵਾਂਗੇ, ਪਰ ਉਨ੍ਹਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਨਹੀਂ ਕਰਾਂਗੇ। ਅਸੀ ਉਨ੍ਹਾਂ ਨੂੰ ਪਿਆਰ ਨਾਲ ਗਲਤ ਸਾਬਤ ਕਰਾਂਗੇ।"

 


 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਰਲ ਹਮੇਸ਼ ਪਿਆਰ ਦਾ ਸੰਦੇਸ਼ ਦਿੰਦਾ ਹੈ। ਇਥੇ ਸੱਭ ਤੋਂ ਵੱਧ ਗਿਣਤੀ 'ਚ ਪੜ੍ਹੇ-ਲਿਖੇ ਲੋਕ ਹਨ। ਮੋਦੀ ਨੇ ਪਿਛਲੇ 5 ਸਾਲਾਂ 'ਚ ਕਈ ਵਾਅਦੇ ਕੀਤੇ, ਪਰ ਉਹ ਪੂਰਾ ਨਹੀਂ ਕਰ ਸਕੇ। ਇਨ੍ਹਾਂ 'ਚ 2 ਕਰੋੜ ਨੌਕਰੀਆਂ, ਕਿਸਾਨਾਂ ਨੂੰ ਚੰਗੀ ਮੁਆਵਜ਼ਾ ਰਕਮ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਆਦਿ ਸ਼ਾਮਲ ਹਨ। ਮੋਦੀ ਨੇ ਕੇਰਲ ਨਹੀਂ ਕੁਝ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕੇਰਲ 'ਚ 23 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ। ਇਥੇ ਸਾਰੀ 20 ਸੀਟਾਂ 'ਤੇ ਇਕੱਠੇ ਵੋਟਿੰਗ ਹੋਵੇਗੀ।